ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

૧૧੬

ਭੂਦਾਨ ਚੜ੍ਹਦੀ ਕਲਾ 'ਚ

ਅਸਲ ਵਿਚ ਨਵ-ਉਸਾਰੀ ਦੇ ਮਹਾਨ ਕੰਮ ਵਿਚ ਦੇਸ਼ ਦੇ ਹਰ ਇਕ ਬੁਧੀਵਾਨ ਆਦਮੀ ਦੀ ਬੁਧੀ ਲਗਣ ਲਈ ਮੌਕਾ ਹੈ ਅਤੇ ਇਹੋ ਹੀ ਵਿਆਪਕ ਬੁਧੀਦਾਨ ਹੈ। ਦਿਹਾਤੀ ਇੰਜਨੀਅਰ ਦੀ ਲੋੜ ਹੈ, ਅਧਿਆਪਕ ਦੀ ਲੋੜ ਹੈ, ਵੈਦ ਦੀ ਲੋੜ ਹੈ, ਕਾਨੂੰਨ ਜਾਨਣ ਵਾਲੇ ਦੀ ਲੋੜ ਹੈ। ਇਨ੍ਹਾਂ ਸਾਰੇ ਲੋਕਾਂ ਦੀ ਬੁਧੀ ਦਾ ਦਾਨ ਵੀ ਬੁਧੀਦਾਨ ਵਿਚ ਆ ਜਾਂਦਾ ਹੈ। ਬੁਧੀਦਾਨ ਵਿਚ ਬੁਧੀਜੀਵੀ ਅਤੇ ਸ਼ਰੰਮ ਜੀਵੀ ਦੇ ਫਰਕ ਖਤਮ ਕਰਨ ਦਾ ਸੰਕੇਤ ਹੈ।

ਇਸ ਮਹਾਨ ਕੰਮ ਲਈ ਆਪਣਾ ਪੂਰਾ ਜੀਵਨ ਲਗਾਉਣ ਨੂੰ ਕਹਿੰਦੇ ਹਨ ਜੀਵਨ-ਦਾਨ। ਇਹਦੀ ਬਾਬਤ ਵਧੇਰੇ ਜਾਣਕਾਰੀ ਲਈ ਪਾਠਕ ਸੀ ਜੈ ਪਰਕਾਸ਼ ਨਾਰਾਇਣ ਦੀ ਪੁਸਤਕ "ਜੀਵਨ ਦਾਨ" ਜ਼ਰੂਰ ਪੜ੍ਹਨ।

ਜ਼ਮੀਨ ਦੀ ਵੰਡ

ਕਿਸੇ ਰਾਜ ਵਿਚ ਜਦੋਂ ਭੂਮੀਦਾਨ-ਯੁੱਗ ਵਿਚ ਕਾਫ਼ੀ ਜ਼ਮੀਨ ਮਿਲ ਜਾਂਦੀ ਹੈ ਤਾਂ ਉਹਦੀ ਵੰਡ ਦਾ ਕੰਮ ਹੱਥ ਵਿਚ ਲਿਆ ਜਾਂਦਾ ਹੈ। ਆਮ ਤੌਰ ਤੇ ਇਹ ਹੁੰਦਾ ਹੈ ਕਿ ਜਿਸ ਰਾਜ ਵਿਚ ਇਕ ਹੀ ਥਾਂ ਜ਼ਿਆਦਾ ਜ਼ਮੀਨਾਂ ਮਿਲੀਆਂ ਹੋਣ, ਉਥੇ ਵੰਡ ਪਹਿਲਾਂ ਕੀਤੀ ਜਾਂਦੀ ਹੈ। ਅਜ ਤਕ ਭੂਦਾਨ ਅੰਦੋਲਨ ਵਿਚ ਪਰਾਪਤੀ ਵਲ ਜ਼ਿਆਦਾ ਧਿਆਨ ਦਿਤਾ ਗਿਆ ਸੀ। ਹੁਣ ਵੰਡ ਵਲ ਵੀ ਓਨਾ ਹੀ ਧਿਆਨ ਦਿਤਾ ਜਾਵੇਗਾ। ਜਿਸ ਪਿੰਡ ਵਿਚ ਜ਼ਮੀਨ ਵੰਡਣੀ ਹੁੰਦੀ ਹੈ, ਉਥੇ ਵੰਡ ਤੋਂ ਇਕ ਹਫ਼ਤਾ ਪਹਿਲਾਂ ਵੰਡ ਦੀ ਸੂਚਨਾ ਦਿੱਤੀ ਜਾਂਦੀ ਹੈ। ਵੰਡ ਤੋਂ ਪਹਿਲਾਂ ਪਰਾਪਤ ਜ਼ਮੀਨਾਂ ਵੀ ਵੇਖ ਲਈਆਂ ਜਾਂਦੀਆਂ ਹਨ। ਵੰਡ ਦੇ ਕੰਮ ਵਿਚ ਕੁਦਾਨ ਸੰਮਤੀ ਦੇ ਮੈਂਬਰ ਦਾ ਕੰਮ ਸਾਰੀ ਕਾਰਵਾਈ ਸਮੇਂ ਭਲੀ ਪਰਕਾਰ ਇਕ ਦਰਸ਼ਕ ਕੇ ਗਵਾਹ ਦੇ ਰੂਪ ਵਿਚ ਹੀ ਹੁੰਦਾ ਹੈ। ਫ਼ੈਸਲਾ ਕਰਨ ਦਾ ਸਾਰਾ ਕੰਮ ਪਿੰਡ ਵਾਸੀਆਂ ਤੇ ਹੀ ਛਡਿਆ ਜਾਂਦਾ ਹੈ। ਪਹਿਲਾਂ ਇਹ ਫ਼ੈਸਲਾ ਕੀਤਾ