ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੩੨

ਭੂਦਾਨ ਚੜ੍ਹਦੀ ਕਲਾ'ਚ

ਨਾਲ ਪੁਛੋ ਕਿ ਤੁਸੀਂ ਭੂਦਾਨ ਯੱਗ ਵਿਚ ਕਿਨੀ ਜ਼ਮੀਨ ਦਿੱਤੀ ਹੈ। ਉਨ੍ਹਾਂ ਨੂੰ ਇਹ ਵੀ ਆਖੋ ਕਿ ਸਾਨੂੰ ਵਿਸ਼ਵਾਸ਼ ਹੈ ਕਿ ਭਗਵਾਨ ਤੁਹਾਨੂੰ ਜ਼ਮੀਨ ਦੇਣ ਦੀ ਪਰੇਰਨਾ ਦੇਵੇਗਾ।

(ਕ) ਭੂਦਾਨ ਦੇ ਗੀਤ ਸਿਖ ਲਵੋ। ਮੌਕਾ ਮਿਲਣ ਤੇ ਉਨ੍ਹਾਂ ਨੂੰ ਗੰਵੋ। ਤੁਸੀਂ ਆਪਣੇ ਨਾਚ ਆਦਿ ਕੰਮਾਂ ਵਿਚ ਭੂਦਾਨ ਗੀਤ ਸ਼ਾਮਲ ਕਰ ਸਕਦੇ ਹੋ।

(ਖ) ਭੂਦਾਨ ਦੇ ਜਨਮ ਦਿਨ (੧੮ ਅਪਰੈਲ) ਭੂਮੀ ਜਯੰਤੀ (੧੧ ਸਤੰਬਰ) ਆਦਿ ਨਵੇਂ ਉਤਸ਼ਵ ਮਨਾਓ।

(ਗ) ਪਿੰਡ ਦੇ ਜ਼ਮੀਨ ਵਾਲਿਆਂ ਦੀ ਨਿੰਦਾ ਨਾ ਕਰਨ ਦਾ ਪੱਕਾ ਇਰਾਦਾ ਕਰੋ। ਮਜ਼ਦੂਰੀ ਦੇ ਕੰਮ ਵਿਚ ਜ਼ਰਾ ਵੀ ਆਲਸ ਨਾ ਕਰੋ।

(ਘ) ਜੇ ਤੁਹਾਡੇ ਵਿਚੋਂ ਕਿਸੇ ਨੂੰ ਬੇਦਖਲ ਕੀਤਾ ਜਾਂਦਾ ਹੈ ਤਾਂ ਉਹ ਆਪਣੀ ਜ਼ਮੀਨ ਤੇ ਡਟਿਆ ਰਹੇ।

(੬) ਜਿਥੇ ਜ਼ਮੀਨ ਦੀ ਵੰਡ ਹੋਵੇ, ਉਥੇ ਆਪਣੇ ਵਿਚੋਂ ਸਿਆਣੇ ਤੋਂ ਸਿਆਣੇ ਭੂਮੀਹੀਨ ਨੂੰ ਖੁਦ ਇਕ ਮਤ ਹੋ ਕੇ ਚੁਣੋ। 'ਪਹਿਲਾਂ ਉਸ ਨੂੰ, ਬਾਅਦ ਵਿਚ ਸਾਨੂੰ' ਦਾ ਅਸੂਲ ਨਾ ਭੁਲੋ।

ਵਿਦਿਆਰਥੀਆਂ ਨੂੰ

ਦੁਨੀਆਂ ਭਰ ਵਿਚ ਸ਼ਾਇਦ ਹੀ ਕੋਈ ਦੇਸ਼ ਇਹੋ ਜਿਹਾ ਹੋਵੇਗਾ, ਜਿਥੇ ਸ਼ਾਂਤੀ ਦੇ ਅੰਦੋਲਨਾਂ ਵਿਚ ਯੁਵਕਾਂ ਨੇ ਬਹੁਤ ਭਾਰੀ ਹਿੱਸਾ ਨਾ ਲਿਆ ਹੋਵੇ। ਸਾਡੇ ਦੇਸ਼ ਵਿਚ ਵੀ ਲੜਾਈ ਦੀ ਜਦੋ-ਜਹਿਦ ਵਿਚ ਵਿਦਿਆਰਥੀਆਂ ਨੇ ਕਾਫੀ ਉਤਸ਼ਾਹ ਨਾਲ ਕੰਮ ਲਿਆ। ਜਵਾਨਾ ਨੇ ਹਸ ਹਸ ਕੇ ਗੋਲੀਆਂ ਖਾਧੀਆਂ, ਲਾਠੀਆਂ ਖਾਧੀਆਂ, ਸਜ਼ਾਵਾਂ ਭੁਗਤੀਆਂ ਹਨ। ਪਰ ਇਨਕਲਾਬ ਦੇ ਹੁਣ ਤਕ ਦੇ ਸਾਰੇ ਅੰਦੋਲਨਾਂ ਅਤੇ ਇਸ ਅੰਦੋਲਨ ਵਿਚ ਇਕ ਫਰਕ ਹੈ। ਹੁਣ ਤੱਕ ਦੇ ਸਾਰੇ ਅੰਦੋਲਨ ਮਰਨ ਲਈ ਜਾਂ ਮਾਰਨ ਲਈ ਸਨ ਪਰ ਇਹ ਅੰਦੋਲਨ ਜੀਉਣ ਲਈ ਜ਼ਿੰਦਾ ਕਰਨ ਲਈ ਹੈ। ਇਸ ਲਈ ਜਿਹੜੇ ਵਿਦਿਆਰਥੀ ਇਸ ਦੇ ਵਿਚ ਹਿੱਸਾ ਲੈਣਾ