ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭ ਨੂੰ ਬੁਲਾਵਾ

੧੩੧

ਅਗਵਾਈ ਕਰ ਕੇ, ਜਿਹੜਾ ਇਨਕਲਾਬ ਉਸ ਦੇ ਕੋਲੋਂ ਪ੍ਰੇਮ ਨਾਲ ਜ਼ਮੀਨ ਲੈਣਾ ਚਹੁੰਦਾ ਹੈ, ਉਹ ਕਾਨੂੰਨ ਦੇ ਟਾਕਰੇ ਵਿਚ ਹਰ ਤਰ੍ਹਾਂ ਨਾਲ ਵਧੀਆ ਇਨਕਲਾਬ ਹੈ। ਇਸ ਲਈ ਮੌਕੇ ਦੀ ਮੰਗ ਨੂੰ ਪਛਾਣ ਕੇ ਛੋਟੇ ਵਡੇ ਸਭ ਜ਼ਮੀਨ ਵਾਲੇ, ਇਸ ਨਿਜੀ ਮਾਲਕੀ ਨੂੰ ਮਰਜ਼ੀ ਨਾਲ ਛਡਵਾਉਣ ਵਾਲੇ ਇਨਕਲਾਬ ਦੀ ਸ਼ਰਨ ਆਉਣ, ਇਹ ਉਨ੍ਹਾਂ ਸਭ ਨੂੰ ਵਿਨੋਬਾ ਦੀ ਹਾਰਦਿਕ ਅਪੀਲ ਹੈ।

ਸ਼ਰੀਰਕ ਮਿਹਨਤ ਕਰਨ ਵਾਲਿਆਂ ਨੂੰ

ਇਸ ਇਨਕਲਾਬ ਵਿਚ ਤੁਸਾਂ ਵੀ ਬਹੁਤ ਹਿੱਸਾ ਲੈਣਾ ਹੈ। ਤੁਸਾਂ ਵਿਹਲੇ ਚੁਪ ਚਾਪ ਨਹੀਂ ਬਹਿ ਰਹਿਣਾ ਹੈ। ਵਿਨੋਬਾ ਜ਼ਮੀਨ ਮੰਗਦੇ ਹਨ, ਤਾਂ ਜ਼ਮੀਨ ਵਾਲਿਆਂ ਨੂੰ ਕਹਿੰਦੇ ਹਨ ਕਿ ਮੈਂ ਜ਼ਮੀਨ ਵਾਲਿਆਂ ਦੇ ਹੱਕ ਦੀ ਗਲ ਕਰ ਰਿਹਾ ਹਾਂ। ਸਾਨੂੰ ਆਪਣੇ ਸੁਚੇ ਆਚਰਨ ਨਾਲ ਆਪਣਾ ਇਹ ਹੱਕ ਵਿਅਕਤ ਕਰਨਾ ਹੋਵੇਗਾ ਅਤੇ ਇਸ ਦੇ ਲਾਇਕ ਬਣਨਾ ਹੋਵੇਗਾ। ਸ਼ਰੀਰਕ ਮਿਹਨਤ ਕਰਨ ਵਾਲਿਆਂ ਲਈ ਮਿਨਨਲਿਖਤ ਕੰਮ ਹਨ:-

(ਉ) ਆਪਣੀਆਂ ਬਾਹਵਾਂ ਦੇ ਬਲ ਨਾਲ ਦੂਜਿਆਂ ਦੀ ਮਦਦ ਕਰੋ ਅਤੇ ਸ਼ਰਮ ਦਾਨ ਕਰੋ। ਭੂਮੀ ਹੀਣਾਂ ਨੂੰ ਜਿਹੜੀ ਜ਼ਮੀਨ ਦਿੱਤੀ ਜਾਵੇ, ਉਸ ਨੂੰ ਨਵ ਤੋੜ ਕਰਨ ਜਾਂ ਵਾਹੀ ਲਈ ਤਿਆਰ ਕਰਨ ਵਿਚ ਮਦਦ ਕਰੋ।

(ਅ) ਆਪਣਾ ਜੀਵਨ ਸ਼ੁਧ ਕਰਨ ਲਈ ਤਿਆਗ ਦੀ ਪਰਤਿੱਗਿਆ ਕਰੋ।

(ੲ) ਭੂਮੀਦਾਨ ਸਬੰਧੀ ਸਾਹਿਤ ਪੜ੍ਹੋ ਅਤੇ ਆਪਣੇ ਅਨਪੜ੍ਹ ਸਾਥੀਆਂ ਨੂੰ ਬਾਕਾਇਦਗੀ ਨਾਲ ਪੜ੍ਹ ਕੇ ਸੁਣਾਓ।

(ਸ. ਪਿੰਡ ਪਿੰਡ ਵਿਚ ਭੂਮੀਹੀਨਾਂ ਦੇ ਘਰ ਇਹ ਖਬਰ ਪੁਚਾ ਦਿਓ ਕਿ ਹੁਣ ਜ਼ਮੀਨ ਉਸੇ ਦੀ ਹੋ ਕੇ ਰਹੇਗੀ ਜਿਹੜਾ ਕਿ ਉਸ ਨੂੰ ਵਾਹੇਗਾ।

(ਹ) ਆਪਣੇ ਪਿੰਡ ਦੇ ਜ਼ਮੀਨ ਮਾਲਕਾਂ ਦੇ ਕੋਲ ਜਾ ਕੇ ਨਿਮਰਤਾ