ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੩੦

ਭੂਦਾਨ ਚੜ੍ਹਦੀ ਕਲਾ 'ਚ

ਦੀ ਮਲਕੀਅਤ ਦੇ ਅਸਲ ਵਿਚ ਬਾਕਾਇਦਾ ਪ੍ਰਬੰਧ ਅਨੁਸਾਰ ਇਨਕਲਾਬ ਦਾ ਇਹ ਲਛਣ ਹੁੰਦਾ ਹੈ ਕਿ ਰੋਗ ਦਾ ਤਾਂ ਬੀ ਨਾਸ ਹੋ ਜਾਏ ਪਰ ਰੋਗੀ ਬਚ ਜਾਵੇ। ਵਿਨੋਬਾ ਨੇ ਜ਼ਮੀਨ ਵਾਲਿਆਂ ਨੂੰ ਵਾਰ ਵਾਰ ਕਿਹਾ ਹੈ ਕਿ ਜੇ ਉਨ੍ਹਾਂ ਨੇ ਇੱਜ਼ਤ ਵਾਲਾ ਜੀਵਨ ਬਤੀਤ ਕਰਨਾ ਹੈ, ਤਾਂ ਉਹ ਇਸ ਅੰਦੋਲਨ ਨੂੰ ਅਪਨਾ ਲੈਣ। ਕਤਲ ਦੁਆਰਾ ਇਨਕਲਾਬ ਅਤੇ ਕਾਨੂੰਨ ਦੁਆਰਾ ਇਨਕਲਾਬ, ਦੋਵਾਂ ਵਿਚ ਹੀ ਜ਼ਮੀਨ ਵਾਲਿਆਂ ਦੀਆਂ ਜ਼ਮੀਨਾਂ ਖੋਹੀਆਂ ਜਾਣ ਜਾਂ ਨਾਂ, ਜ਼ਮੀਨ ਵਾਲਿਆਂ ਦੀ ਬੇਇਜ਼ਤੀ ਤਾਂ ਹੋ ਹੀ ਜਾਂਦੀ ਹੈ ਅਤੇ ਫਿਰ ਜਾਂ ਤਾਂ ਉਹ ਬਦਲੇ ਦੀ ਸੋਚਦੇ ਹਨ ਅਤੇ ਜਾਂ ਖਤਮ ਹੋ ਜਾਂਦੇ ਹਨ। ਆਖਰ ਲੋਕ ਰਾਜ ਵਿਚ ਜ਼ਮੀਨ ਵਾਲਿਆਂ ਦੀ ਗਲ ਕਦੋਂ ਕੁ ਤਕ ਚਲ ਸਕਦੀ ਹੈ। ਭੂਮੀਦਾਨ ਉਨ੍ਹਾਂ ਕੋਲੋਂ ਜ਼ਮੀਨਾਂ ਲੈ ਕੇ ਵੀ ਉਨ੍ਹਾਂ ਦੀ ਇੱਜ਼ਤ ਬਣਾਏ ਰਖਣਾ ਚਾਹੁੰਦਾ ਹੈ। ਇਹ ਉਨ੍ਹਾਂ ਦੇ ਦਿਲ ਅਤੇ ਦਿਮਾਗ ਵਿਚ ਤਬਦੀਲੀ ਲਿਆਂ ਕੇ ਜ਼ਮੀਨਾਂ ਲੈਂਦਾ ਹੈ, ਜਿਸ ਦੇ ਨਾਲ ਉਨਾਂ ਦੀ ਨਿਜੀ ਮਾਲਕੀ ਤਾਂ ਖਤਮ ਹੁੰਦੀ ਹੈ, ਪਰ ਇੱਜ਼ਤ ਕਾਇਮ ਰਹਿੰਦੀ ਹੈ। ਬਾਕਾਇਦਾ ਪ੍ਰਬੰਧ ਅਧੀਨ ਇਨਕਲਾਬ ਦਾ ਜਿਹੜਾ ਇਹ ਫਲ ਹੈ ਇਹ ਕਿਸੇ ਹੋਰ ਤਰੀਕੇ ਨਾਲ ਸੰਭਵ ਨਹੀਂ। ਇਸ ਲਈ ਜ਼ਮੀਨਾਂ ਵਾਲੇ ਲੋਕ ਹੁਣ ਇਸ ਅੰਦੋਲਨ ਦੀ ਸਹਾਇਤਾ ਸ਼ੁਰੂ ਕਰ ਦੇਣ ਤਾਂ ਇਸ ਦੇ ਵਿਚ ਉਨ੍ਹਾਂ ਦਾ ਅਤੇ ਦੇਸ਼ ਦਾ ਦੋਵਾਂ ਦਾ ਭਲਾ ਹੋਵੇਗਾ। ਆਉਣ ਵਾਲਾ ਜ਼ਮਾਨਾਂ ਨਿਜੀ ਮਾਲਕੀ ਦੇ ਵਿਰੁਧ ਰਹੇਗਾ। ਇਨਕਲਾਬ ਦਾ ਪਰਛਾਵਾਂ ਦੁਨੀਆਂ ਤੇ ਛੇਤੀ ਨਾਲ ਫੈਲ ਰਿਹਾ ਹੈ। ਇਸ ਹਾਲਤ ਵਿਚ ਨਿਜੀ ਮਾਲਕੀ ਨੂੰ ਛੱਡਣ ਦਾ ਕਿਹੜਾ ਮਾਰਗ ਚੰਗਾ ਹੈ, ਇਹ ਵੇਖਣਾ ਜ਼ਰੂਰੀ ਹੈ ਅਤੇ ਭੂਦਾਨ ਯੱਗ ਜ਼ਮੀਨ ਮਾਲਕਾਂ ਨੂੰ ਇਸ ਗਲ ਦਾ ਗਿਆਨ ਕਰਵਾਉਂਦਾ ਹੈ ਕਿ ਉਹ ਇਸ ਨੂੰ ਪਰਖਣ ਅਤੇ ਇਸ ਦੇ ਵਿਚ ਕੁਦ ਪੈਣ। ਆਪਣੀ ਸ਼ਕਤੀ, ਅਕਲ ਅਤੇ ਆਪਣੀ ਜ਼ਮੀਨ ਉਹ ਇਸ ਦੇ ਅਰਪਨ ਕਰ ਦੇਣ ਅਤੇ ਫਿਰ ਆਗੂ ਵੀ ਬਨਣ। ਵਿਅਕਤੀ ਨੇ ਹੋਲਾ ਜਾਂ ਜਲੀਲ ਬਣਾ ਕੇ ਨਹੀਂ, ਉਸ ਨੂੰ ਇੱਜ਼ਤਦਾਰ ਬਣਾ ਕੇ, ਉਸ ਦੀ