ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭ ਨੂੰ ਦੁਲਾਵਾ

੧੨੯

ਵਿਚਾਰ ਕੇ ਵੇਖੋ ਤਾਂ ਸਹੀ ਕਿ ਤਿਆਗ ਵਿਚ ਕੀ ਮਜ਼ਾ ਹੈ। ਸ਼ਿਵੀ, ਦਧੀਚ, ਹਰੀਸ਼ ਚੰਦਰ, ਵਰਗਿਆਂ ਦਾ ਖੂਨ ਤੁਹਾਡੀਆਂ ਰਗਾਂ ਵਿਚ ਵਗ ਰਿਹਾ ਹੈ। ਉਹ ਤੁਹਾਨੂੰ ਇਸ ਅੰਦੋਲਨ ਵਿਚ ਕੁਦਿਆਂ ਬਿਨਾਂ ਚੈਨ ਨਹੀਂ ਲੈਣ ਦੇਵੇਗਾ। ਤੁਸੀਂ ਵੀ ਅਗੇ ਆਓ ਅਤੇ ਬਿਹਾਰ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਜ਼ਮੀਨਾਂ ਵਾਲਿਆਂ ਵਾਂਗ ਭੂਦਾਨ ਦੀ ਫੌਜ ਵਿਚ ਭਰਤੀ ਹੋ ਜਾਓ। ਵਿਨੋਬਾ ਤਾਂ ਕਈ ਵੇਰਾਂ ਕਹਿੰਦੇ ਹਨ ਕਿ ਮੈ ਦਿਆਲੁ ਸਜਣਾਂ ਦੀ ਫੌਜ ਖੜੀ ਕਰ ਰਿਹਾ ਹਾਂ। ਮੇਰੇ ਯੱਗ ਦੇ ਕਾਰਨ ਦੋ ਤਰ੍ਹਾਂ ਦੇ ਲੋਕ ਨਜ਼ਰ ਆ ਜਾਣਗੇ। ਇਕ ਦਿਆਲੂ ਅਤੇ ਦੂਜੇ ਕੰਜੂਸ। ਕੀ ਤੁਸੀਂ ਸਜਣਾਂ ਦੀ ਫੌਜ ਵਿਚ ਭਰਤੀ ਹੋਣਾ ਨਹੀਂ ਚਾਹੋਗੇ?

ਤੁਸੀਂ ਇਸ ਅੰਦੋਲਨ ਵਿਚ ਕਈ ਤਰ੍ਹਾਂ ਮਦਦ ਕਰ ਸਕਦੇ ਹੋ:-

(ੳ) ਆਪਣੀ ਜ਼ਮੀਨ ਦਾ ਯੋਗ ਹਿੱਸਾ ਦਾਨ ਦਿਓ।

(ਅ) ਆਪਣੇ ਦੋਸਤਾਂ, ਸਬੰਧੀਆਂ ਜਾਂ ਰਿਸ਼ਤੇਦਾਰਾਂ ਕੋਲੋਂ ਜ਼ਮੀਨ ਦਵਾਓ।

(ੲ) ਖੁਦ ਯਾਤਰਾ ਕਰੋ ਜਾਂ ਦੂਜੇ ਭੂਦਾਨ ਸੇਵਕਾਂ ਦੀ ਯਾਤਰਾ ਵਿਚ ਸ਼ਾਮਲ ਹੋਵੋ।

(ਸ) ਰੋਜ਼ ਇਕ ਆਦਮੀ ਨੂੰ ਏਨਾ ਸਮਝਾ ਦਿਓ ਕਿ ਤੁਸੀਂ ਆਪਣੀ ਜ਼ਮੀਨ ਭੂਦਾਨ ਯੱਗ ਵਿਚ ਕਿਉਂ ਦਿੱਤੀ।

(ਹ) ਜ਼ਮੀਨ ਦੀ ਵੰਡ ਦੇ ਸਮੇਂ ਤੁਹਾਡੀ ਜ਼ਮੀਨ ਜਿਸ ਨੂੰ ਮਿਲੇ ਉਸ ਨੂੰ ਸਾਧਨ ਦਾਨ ਦਿਓ ਦਵਾਓ।

(ਕ) ਜਿਸ ਨੂੰ ਜ਼ਮੀਨ ਦਿਤੀ ਗਈ ਹੈ ਉਸ ਨੂੰ ਵਾਹੀ ਜੋਤੀ ਬਾਰੇ ਯੋਗ ਸਲਾਹ ਦਿੰਦੇ ਰਹੋ। ਉਸ ਦੀ ਫਸਲ ਖਰਾਬ ਨਾ ਹੋਵੇ, ਇਹ ਤੁਹਾਡਾ ਜ਼ਿਮਾ ਹੋਣਾ ਚਾਹੀਦਾ ਹੈ।

ਜ਼ਮੀਨ ਵਾਲਿਆਂ ਨੂੰ ਚੰਗਾ ਜੀਵਨ ਦੇਣ ਦੇ ਇਲਜ਼ਾਮ ਦਾ ਜਵਾਬ ਦਿੰਦਿਆਂ ਹੋਇਆਂ ਵਿਨੋਬਾ ਨੇ ਇਕ ਵੇਰਾਂ ਕਿਹਾ ਸੀ ਕਿ ਮੈਂ ਜ਼ਮੀਨ ਵਾਲਿਆਂ ਨੂੰ ਚੰਗਾ ਜੀਵਨ ਦੇ ਰਿਹਾ ਹੈ, ਨਾ ਕਿ ਉਨ੍ਹਾਂ ਦੀ ਜ਼ਮੀਨ