ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

:੮:

ਸਭ ਨੂੰ ਬੁਲਾਵਾ

ਅੱਜ ਭਾਰਤ ਮਾਤਾ ਦਾ ਸਾਨੂੰ ਸਭ ਨੂੰ ਬੁਲਾਵਾ ਹੈ ਆਪਣੇ ੩੬ ਕਰੋੜ ਭੈਣ-ਭਰਾਵਾਂ ਦੀ ਸੇਵਾ ਕਰਨ ਦਾ। ਭੂਦਾਨ-ਯੱਗ ਇਕ ਏਹੋ ਜਿਹਾ ਅੰਦੋਲਨ ਹੈ, ਜਿਸ ਦੇ ਵਿਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਇਹ ਇਕ ਅਜਿਹਾ ਇਨਕਲਾਬ ਹੈ ਜਿਸ ਦੇ ਵਿਚ ਅਮੀਰੀ ਗਰੀਬੀ ਨੂੰ ਖਤਮ ਕਰਨ ਲਈ ਅਮੀਰਾਂ ਦਾ ਮਿਲਵਰਤਨ ਅਤੇ ਗਰੀਬਾਂ ਦਾ ਪੁਰਸ਼ਾਰਥ ਚਾਹੀਦਾ ਹੈ। ਇਹ ਇਕ ਅਜਿਹਾ ਅੰਦੋਲਨ ਹੈ, ਜਿਸ ਦੇ ਵਿਚ ਕੁਦ ਪੈਣ ਦੀ ਪਰੇਰਨਾ ਕਿ ਹਰ ਇਕ ਸ਼ਰਧਾਨ ਅਤੇ ਵਿਚਾਰਕ ਨੂੰ ਹੋਣੀ ਚਾਹੀਦੀ ਹੈ। ਅੱਜ ਸਾਨੂੰ ਸਭ ਨੂੰ ਭੂਦਾਨ ਦਾ ਬੁਲਾਵਾ ਹੈ, ਇਹਦੇ ਵਿਚ ਲਗ ਜਾਣ ਦਾ।

ਜ਼ਮੀਨਾਂ ਵਾਲਿਆਂ ਨੂੰ

ਦੇਸ਼ ਦੇ ਕਈ ਹਿੱਸਿਆਂ ਵਿਚ ਹੁਣ ਇਹ ਹਾਲਤ ਹੋ ਗਈ ਹੈ ਕਿ ਇਹ ਅੰਦੋਲਨ ਹੁਣ ਜ਼ਮੀਨ ਵਾਲਿਆਂ ਦਾ ਹੋ ਜਾਣਾ ਚਾਹੀਦਾ ਹੈ। ਭਾਵ ਇਹ ਕਿ ਜ਼ਮੀਨ ਵਾਲੇ ਆਪਣਾ ਹਿੱਸਾ ਤਾਂ ਦੇਣ ਹੀ ਪਰ ਦੂਜਿਆਂ ਤੋਂ ਦਵਾਉਣ ਵਿਚ ਵੀ ਮਦਦ ਕਰਨ। ਜ਼ਮੀਨਾਂ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਅੰਦੋਲਨ ਉਨਾਂ ਦੇ ਲਾਭ ਲਈ ਹੀ ਹੈ। ਵਕਤ ਦੀ ਮੰਗ ਨੂੰ ਤਾਂ ਸਾਡੇ ਵਿਚੋਂ ਬਹੁਤ ਸਮਝ ਗਏ ਹਨ ਪਰ ਫਿਰ ਵੀ ਅਕਸਰ ਸਾਡੇ ਕੋਲੋਂ ਜ਼ਮੀਨ ਦਿੱਤੀ ਨਹੀਂ ਜਾਂਦੀ। ਸਾਨੂੰ ਇਕ ਗੱਲ ਸਮਝਚਾਹੀਦੀ ਹੈ ਕਿ ਇਸ ਅੰਦੋਲਨ ਨਾਲ ਮਾਲਕੀ ਤਾਂ ਖ਼ਤਮ ਹੁੰਦੀ ਹੈ, ਪਰ ਇੱਜ਼ਤ ਨਾਲੋਂ ਵਧ ਕੇ ਕਿਹੜੀ ਚੀਜ਼ ਹੈ, ਜਿਸ ਦੀ ਕਿ ਅਸੀਂ ਦੁਨੀਆ ਵਿਚ ਕਦਰ ਕਰ ਸਕਦੇ ਹਾਂ? ਕੀ ਸਾਡੇ ਕਰੋੜਾਂ ਭੁਖੇ ਭਰਾਵਾਂ ਦੀ ਆਵਾਜ਼ ਸਾਡੇ ਕੰਨਾਂ ਤੱਕ ਨਹੀਂ ਪਹੁੰਚੇਗੀ? ਇਕ ਵੇਰਾਂ ਜ਼ਰਾ