ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਵਹਾਰਿਕ ਪਹਿਲੂ

੧੨੭

 ਕਰ ਰਹੇ ਹਨ ਅਤੇ ਨਾਲ ਨਾਲ ਹੀ ਵੰਡ ਵੀ ਕਰ ਰਹੇ ਹਨ। ਮੈਸੂਰ, ਕਰਨਾਟਕ ਦਾ ਹੀ ਇਕ ਭਾਗ ਹੈ ਅਤੇ ਉਥੇ ਵੀ ਚੰਗਾ ਕੰਮ ਹੋ ਰਿਹਾ ਹੈ।

ਤਮਿਲਨਾਡ ਦੇ ਉਤਾਸ਼ਹੀ ਲੋਕ ਸੇਵਕ ਸ੍ਰੀ ਜਗਨ ਨਾਥਨ ਨੇ ਇੱਕਲਿਆਂ ਹੀ ਉਥੇ ਕੰਮ ਸ਼ੁਰੂ ਕੀਤੇ ਅਤੇ ਹੁਣ ਪ੍ਰਾਂਤ ਦੇ ਦੋ ਮਨੇ ਪਰਮੰਨੇ ਆਗੂਆਂ, ਸ੍ਰੀ ਰਾਜਾ ਜੀ ਦੀ ਅਸ਼ੀਰਵਾਦ ਤੇ ਪ੍ਰੇਰਨਾ ਨਾਲ ਅਤੇ ਸ੍ਰੀ ਕਾਮਰਾਜ ਨਾਦਰ ਦੇ ਅਮਲੀ ਮਿਲਵਰਤਨ ਨਾਲ ਕੰਮ ਤੇਜੀ ਨਾਲ ਵਧਾਉਂਦੇ ਚਲੇ ਜਾ ਰਹੇ ਹਨ। ਜਿਸ ਨਿਸਚਾ ਅਤੇ ਲਗਨ ਨਾਲ ਇਸ ਪ੍ਰਾਂਤ ਵਿਚ ਕੰਮ ਹੋ ਰਿਹਾ ਹੈ, ਇਹ ਕਈ ਪ੍ਰਾਂਤਾਂ ਲਈ ਮਿਸਾਲ ਬਣ ਸਕਦਾ ਹੈ।

ਸੌਰਾਸ਼ਦ੍ਰ ਉਂਝ ਤਾਂ ਗੁਜਰਾਤ ਦਾ ਅੰਗ ਹੀ ਮੰਨਿਆ ਜਾਵੇਗਾ, ਪਰ ਰਾਜਨੀਤਕ ਦ੍ਰਿਸ਼ਟੀ ਨਾਲ ਇਹਨੂੰ ਵਖਰਾ ਪ੍ਰਾਂਤ ਮਨਿਆ ਗਿਆ ਹੈ। ਬਾਪੂ ਦੀ ਪਵਿਤ੍ਰ ਭੂਮੀ ਸੌਰਾਸ਼ਟ੍ਰ ਅਤੇ ਕੱਛ ਨੇ ਆਪਣਾ ਪਹਿਲਾ ਨਿਸ਼ਾਨਾ ਪੂਰਾ ਕਰ ਲਿਆ ਹੈ। ਅਜ ਤਕ ਵਖ ਵਖ ਪ੍ਰਾਂਤਾਂ ਵਿਚ ਪ੍ਰਾਪਤ ਹੋਈ ਜ਼ਮੀਨ ਦੇ ਅੰਕੜੇ ਪਿਛੇ ਦਿਤੇ ਗਏ ਹਨ।

ਇਹ ਕੁਦਰਤੀ ਹੈ ਕਿ ਜਿਥੇ ਜਿਖੇ ਵਿਨੋਬਾ ਨੇ ਪੈਦਲ ਯਾਤ੍ਰਾ ਕੀਤੀ ਹੈ ਉਥੇ ਜ਼ਮੀਨ ਵਧੇਰੇ ਮਿਲੀ, ਪਰ ਇਹਦਾ ਮਤਲਬ ਇਹ ਨਹੀਂ ਕਿ ਜਿਥੇ ਵਿਨੋਬਾ ਨਹੀਂ ਗਏ ਉਥੇ ਕੰਮ ਨਹੀਂ ਹੋਇਆ। ਉਤਕਲ, ਕੇਰਲ, ਗੁਜਰਾਤ ਆਦਿ ਪ੍ਰਾਂਤਾਂ ਦੇ ਕੰਮ ਤੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਉਥੇ ਜ਼ਮੀਨ ਭਾਵੇਂ ਘਟ ਮਿਲੀ ਹੋਵੇ ਪਰ ਵੀਚਾਰ ਦਾ ਅਸਰ ਡੂੰਘਾ ਧਸ ਗਿਆ ਹੈ।

--