ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੨੬

ਭੂਦਾਨ ਚੜ੍ਹਦੀ ਕਲਾ 'ਚ

ਹੀ ਜਵਾਨ ਕਰਮ ਚਾਰੀਆਂ ਦਾ ਜਿਹੜਾ ਸੰਘ ਹੈ, ਉਹ ਆਪਣੇ ਢੰਗਾਂ ਦਾ ਅਨੋਖਾ ਸੰਘ ਹੈ ਅਤੇ ਪੂਰੇ ਜੋਰ ਨਾਲ ਇਨ੍ਹਾਂ ਪ੍ਰਾਂਤਾਂ ਵਿਚ ਇਨਕਲਾਬ ਦੀ ਅਲਖ ਜਗਾ ਰਿਹਾ ਹੈ। ਸ੍ਰੀ ਟਾਮਸ ਚੇਰੀਅਨ ਅਤੇ ਰਾਜਮਾ ਭੈਣ ਉਧਰ ਟਰਾਵਨ ਕੌਰ ਕੋਚੀਨ ਵਿਚ ਹਨ। ਗੁਜਰਾਤ ਦਾ ਨਾਂ ਤਾਂ ਰਵੀਸ਼ੰਕਰ ਮਹਾਰਾਜ ਜਿਹੇ ਉਜਾਗਰ ਕਰ ਰਹੇ ਹਨ, ਉਨ੍ਹਾਂ ਜਿਹਾ ਕਿਸੇ ਪ੍ਰਾਂਤ ਵਿਚ ਕੋਈ ਨਹੀਂ ਹੈ। ਪ੍ਰੇਮਮੂਰਤੀ ਮਹਾਰਾਜ ਇਸ ਬ੍ਰਿਧ ਅਵਸਥਾ ਵਿਚ ਹੀ ਲਗਾਤਾਰ ਪੈਦਲ ਯਾਤ੍ਰਾ ਕਰਕੇ ਕੰਮ ਕਰ ਰਹੇ ਹਨ। ਇਸ ਦਾ ਫਲ ਗੁਜਰਾਤ ਦੇ ਵਸਨੀਕਾਂ ਨੂੰ ਜ਼ਰੂਰ ਮਿਲੇਗਾ।

ਪੰਜਾਬ ਵਿਚ ਵੀ ਲਾਲਾ ਅਚਿੰਤ ਰਾਮ ਭੂਦਾਨ ਦਾ ਕੰਮ ਕਾਫੀ ਲਗਨ ਨਾਲ ਕਰ ਰਹੇ ਹਨ। ਭੈਣ ਸਤਿਆਬਾਲਾ ਵੀ ਉਨ੍ਹਾਂ ਵਿਚੋਂ ਹਨ। ਜਿਨ੍ਹਾਂ ਦਾ ਕੰਮ ਖਾਸ ਕਰ ਸਲਾਹੁਣ ਯੋਗ ਹੈ। ਉਹ ਵੀ ਪੈਦਲ ਯਾਤ੍ਰਾ ਕਰਕੇ ਵੀਚਾਰਾਂ ਦਾ ਬੀਅ ਬੀਜ ਰਹੇ ਹਨ। ਕੰਮ ਭਾਵੇਂ ਘਟ ਹੋਇਆ ਹੋਵੇ ਇਨਕਲਾਬ ਦੀ ਅਲਖ ਜਗਾਉਣ ਵਿਚ ਪੰਜਾਬ ਪਿਛੇ ਨਹੀਂ ਰਹਿ ਸਕਦਾ ਇਸ ਗੱਲ ਦਾ ਸਾਨੂੰ ਭਰੋਸਾ ਹੈ।

ਮਹਾਰਾਸ਼ਟ੍ਰ ਦੇ ਬਾਰੇ ਵਿਚ ਏਨਾ ਕਹਿਣਾ ਹੀ ਕਾਫੀ ਹੋਵੇਗਾ ਕਿ ਜਿਥੇ ਅੱਪਾ ਸਾਹਿਬ ਪਟਵਰਧਨ ਜਿਹੇ ਸੇਵਕ ਹਨ ਜਿਥੇ ਸੰਕਰ ਰਾਉ ਜੀ ਦੀ ਤਪੱਸਿਆ ਪੂਰਨ ਹੋਈ ਹੈ, ਜਿਥੇ ਸਾਨੇ ਗੁਰੂ ਜੀ ਦੀ ਭਾਵਨਾ ਵਾਤਾਵਰਨ ਵਿਚ ਭਰੀ ਹੋਈ ਹੈ, ਅਜਿਹੇ ਪ੍ਰਾਂਤ ਵਿਚ ਵੀਚਾਰਾਂ ਦੇ ਪਸਾਰ ਦੁਆਰਾ, ਜ਼ਮੀਨ ਦੇ ਇਨਕਲਾਬ ਦੀਆਂ ਜੜ੍ਹਾਂ ਨੀਵੀਆਂ ਧੱਸ ਰਹੀਆਂ ਹਨ। ਇਹ ਠੀਕ ਹੈ ਕਿ ਇਥੇ ਅਜੇ ਜ਼ਮੀਨ ਘਟ, ਪ੍ਰਾਪਤ ਹੋਈ ਹੈ ਪ੍ਰੰਤੂ ਮਹਾਰਾਸ਼ਟ੍ਰ ਦੇ ਹਿੰਮਤੀ ਸੇਵਕਾਂ ਨੇ ਪਿਛੇ ਨਾ ਰਹਿਣ ਦਾ ਪੱਕਾ ਇਰਾਦਾ ਕਰ ਲਿਆ ਹੈ। ਆਸਾਮ ਅਤੇ ਆਂਧਰਾ ਪ੍ਰਾਂਤ ਵਿਚ ਵੈਸੇ ਅਜੇ ਬਹੁਤ ਕੰਮ ਨਹੀਂ ਹੋਇਆ, ਪਰੰਤੂ ਨਿਸ਼ਚਾਵਾਨ ਕਰਮਚਾਰੀ ਆਪਣੀ ਆਪਣੀ ਤਾਕਤ ਅਨੁਸਾਰ ਕੰਮ ਕਰੀ ਜਾ ਰਹੇ ਹਨ। ਕਰਨਾਟਕ ਰਾਜ ਵਿਚ ਉਤਸ਼ਾਹੀ ਵਰਕਰ ਬੜੀ ਹਿੰਮਤ ਨਾਲ ਕੰਮ ਕਰ ਰਹੇ ਹਨ। ਪੈਦਲ ਯਾਤ੍ਰਾ