ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਵਹਾਰਿਕ ਪਹਿਲੂ

੧੨੩

ਇਹ ਦਸਣ ਦੀ ਲੋੜ ਨਹੀਂ ਕਿ ਇਸ ਕੰਮ ਵਿਚ ਸਰਵ-ਸੇਵਾ ਸੰਘ ਦੇ ਚੇਅਰਮੈਨ ਸ੍ਰੀ ਧੀਰੇਂਦਰ ਮਜੁਮਦਾਰ ਸੈਕਟਰੀ ਸ੍ਰੀ ਜਣਾ ਸ਼ਸਤਰਬੁਧੇ ਅਤੇ ਮੀਤ ਸਕੱਤ੍ਰ ਸ਼੍ਰੀ ਸਿਧਰਾਜ ਜੀ ਢੱਢਾ ਅਤੇ ਵਲਭ ਸਵਾਮੀ ਕਈਆਂ ਲਈ ਅਖੰਡ ਪ੍ਰੇਰਨਾ ਦਾ ਸਾਧਨ ਬਣਦੇ ਰਹੇ ਹਨ।

ਭੂਦਾਨ-ਅੰਦੋਲਨ ਦੀਆਂ ਜੜ੍ਹਾਂ ਥੋੜ੍ਹੀਆਂ ਬਹੁਤੀਆਂ ਹਰ ਰਾਜ ਵਿਚ ਲਗ ਚੁਕੀਆਂ ਹਨ। ਇਕ ਵੀ ਰਾਜ ਅਜਿਹਾ ਨਹੀਂ ਹੈ, ਸਿਵਾ ਕਸ਼ਮੀਰ ਦੇ, ਜਿਸ ਨੇ ਕੁਝ ਨਾ ਕੁਝ ਭੂਦਾਨ ਜਾਂ ਸੰਪਤੀਦਾਨ ਦਾ ਕੰਮ ਨਾ ਕੀਤਾ ਹੋਵੇ।

ਵਿਨੋਬਾ ਨੇ ਭੂਮੀ-ਯੱਗ ਦਾ ਕੰਮ ਸਭ ਤੋਂ ਪਹਿਲਾਂ ਤਿਲੰਗਾਨਾ ਵਿਚ ਸ਼ੁਰੂ ਕੀਤਾ ਸੀ। ਹੈਦਰਾਬਾਦ ਦੀ ਹੱਦ ਦੇ ਨੇੜੇ ਮੰਚਰੀਚਾਲ ਵਿਚ ਪਹਿਲਾ ਸੰਮੇਲਨ ਹੋਇਆ ਅਤੇ ਉਥੇ ਸਭਨੇ ਮਿਲਕੇ ਇਕ ਲਖ ਏਕੜ ਪ੍ਰਾਪਤ ਕਰਨ ਦਾ ਸੰਕਲਪ ਕੀਤਾ। ਅਜ ਤਾਂ ਉਹ ਸੰਕਲਪ ਪੂਰਾ ਕਰ ਹੀ ਲਿਆ ਗਿਆ ਹੈ ਅਤੇ ਉਹਦੇ ਬਾਅਦ ਵੀ ਉਥੋਂ ਦੇ ਆਗੂ ਅਤੇ ਕਰਮਚਾਰੀ ਵੀ ਇਹਦੇ ਵਿਚ ਤੇਜ਼ੀ ਨਾਲ ਕੰਮ ਕਰ ਰਹੇ ਹਨ। ਹੈਦਰਾਬਾਦ ਦੇ ਤਿੰਨ ਹਿੱਸੇ ਹਨ-ਮਰਾਠਵੜਾ, ਕਰਨਾਟਕ, ਤਿਲੰਗਾਨਾ। ਤਿੰਨਾਂ ਵਿਚ ਹੀ ਅਜ ਕੰਮ ਚਲ ਰਿਹਾ ਹੈ ਅਤੇ ਇਹਦੇ ਨਾਲ ਨਾਲ ਹੀ ਵੰਡ ਵੀ ਹੋ ਰਹੀ ਹੈ। ਤਿਲੰਗਾਨਾ ਦੇ ਪੋਚਮਪੱਲੀ ਪਿੰਡ ਵਿਚ ਜਿਨ੍ਹਾਂ ਨੂੰ ਜ਼ਮੀਨਾਂ ਵੰਡੀਆਂ ਗਈਆਂ, ਉਨ੍ਹਾਂ ਦੀ ਹਾਲਤ ਹੁਣ ਬਹੁਤ ਚੰਗੀ ਹੈ। ਉਨ੍ਹਾਂ ਨੂੰ ਸਾਧਨ ਵੀ ਮੁਹਈਆਂ ਕਰ ਦਿੱਤੇ ਗਏ ਹਨ। ਏਥੇ ਸ੍ਰੀ ਕੇਸ਼ਵ ਦਾਸ, ਸ੍ਰੀ ਸਵਾਮੀ ਰਾਮਾਨੰਦ ਤੀਰਥ ਆਦਿ ਇਸ ਕੰਮ ਵਿਚ ਖੂਬ ਜੁਟ ਗਏ ਹਨ।

ਵਿਨੋਬਾ ਬਾਅਦ ਵਿਚ ਮਧ ਪ੍ਰਦੇਸ਼, ਰਾਜਸਥਾਨ, ਮੱਧ ਭਾਰਤ ਅਤੇ ਵਿੰਧਿਆ ਪ੍ਰਦੇਸ਼ ਵਿਚ ਘੁੰਮਦੇ ਹੋਏ ਦਿੱਲੀ ਅਪੜੇ। ਅਜ ਇਨ੍ਹਾਂ ਸਾਰੇ ਰਾਜਾਂ ਵਿਚ ਭੂਦਾਨ ਦਾ ਕੰਮ ਚਲ ਰਿਹਾ ਹੈ। ਦਿਲੀ ਰਾਜ ਵਿਚ ਸੰਪਤੀਦਾਨ ਦਾ ਕੰਮ ਜ਼ੋਰ ਫੜ ਰਿਹਾ ਹੈ। ਰਾਜਸਥਾਨ ਨੇ ਤਾਂ ਜ਼ਮੀਨ