ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੨੨

ਭੂਦਾਨ ਚੜ੍ਹਦੀ ਕਲਾ ’ਚ

ਮਿਲਦਾ ਹੈ। ਵਿਨੋਬਾ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਸਰਬ ਭਾਰਤ ਖੇਤਰ ਵਿਚ ਭੂਦਾਨ-ਯੱਗ ਦਾ ਕੰਮ ਕੀਤਾ ਹੈ, ਉਨ੍ਹਾਂ ਵਿਚੋਂ ਕੁਝ ਇਕ ਦੇ ਨਾਂ ਖਾਸ ਕਰ ਲੈਣ ਯੋਗ ਹਨ। ਸ਼੍ਰੀ ਸ਼ੰਕਰ ਰਾਓ ਦੇਵ ਨੇ ਸਰਵ-ਸੇਵਾ-ਸੰਘ ਦੇ ਸੈਕਟਰੀ ਦੀ ਹੈਸੀਅਤ ਵਿਚ ਦੋ ਸਾਲ (੧੯੫੨-੫੪) ਤਾਂ ਆਪਣੀ ਪੂਰੀ ਤਾਕਤ ਭੂਮੀਦਾਨ ਦੇ ਕੰਮ ਵਿਚ ਲਗਾ ਦਿੱਤੀ। ਉਨਾਂ ਨੇ ਦੇਸ਼ ਦੇ ਬਹੁਤ ਸਾਰੇ ਰਾਜਾਂ ਦਾ ਦੌਰਾ ਕੀਤਾ। ਉਹ ਰਾਜ ਦਾ ਦੌਰਾ ਅਕਸਰ ਪੈਦਲ ਹੀ ਕਰਿਆ ਕਰਦੇ ਸਨ। ਇਸ ਨਾਲ ਕਈ ਰਾਜ਼ਾਂ ਨੂੰ, ਖਾਸ ਕਰ ਦਖਨੀ ਭਾਰਤ ਦੇ ਲੋਕਾਂ ਨੂੰ, ਗਾਂਧੀ ਵੀਚਾਰਾਂ ਦੀ ਨਵੀਂ ਪ੍ਰੇਰਨਾ ਮਿਲੀ। ਸ਼੍ਰੀ ਜੈਪ੍ਰਕਾਸ਼ ਨਾਰਾਇਣ ਭੂਦਾਨ ਅੰਦੋਲਨ ਵਿਚ ਕੁਝ ਦੇਰ ਤੋਂ ਆਏ, ਪਰ ਉਹ ਜਿਥੇ ਗਏ ਉਨ੍ਹਾਂ ਨੇ ਨਵੇਂ ਇਨਕਲਾਬ ਦੀ ਪ੍ਰੇਰਨਾ ਕੀਤੀ। ਰਾਜਨੀਤੀ ਨੂੰ ਛੱਡ ਕੇ ਸਰਵੋਦਯ ਦੇ ਕੰਮ ਵਿਚ ਉਨ੍ਹਾਂ ਨੇ ਆਪਣਾ ਜੀਵਨ ਲਗਾ ਦਿੱਤਾ। ਇਹ ਘਟਨਾ ਤਾਂ ਦੇਸ਼ ਦੇ ਇਤਿਹਾਸ ਵਿਚ ਆਪਣਾ ਵਿਸ਼ੇਸ਼ ਅਸਥਾਨ ਲੈ ਲਵੇਗੀ।

ਦੇਸ਼ ਦੇ ਕੋਨੇ ਕੋਨੇ ਵਿਚ ਖਿੰਡੇ ਹੋਏ ਕਰਮਚਾਰੀਆਂ ਨੂੰ ਸਰਵੋਦਯ ਸੰਬੰਧੀ ਮੁਢਲੇ ਸਿਧਾਂਤਕ ਵੀਚਾਰ ਸਮਝਾਉਣ ਦਾ ਕੰਮ ਦਾਦਾ ਧਰਮ ਅਧਿਕਾਰੀ ਨੇ ਆਪਣੇ ਦੌਰਿਆਂ ਦੁਆਰਾ ਕੀਤਾ। ਵਿਮਲਾ ਤਾਈ ਨਾਕਰ ਦੇ ਦੌਰਿਆਂ ਨੇ ਤਾਂ ਦੇਸ਼ ਦੇ ਕਈ ਰਾਜਾਂ ਵਿਚ ਅਤੇ ਕਈ ਵੱਡੇ ਸ਼ਹਿਰਾਂ ਵਿਚ ਨਵੀਂ ਜਾਨ ਪਾ ਦਿੱਤੀ। ਸ਼੍ਰੀ ਕ੍ਰਿਸ਼ਨ ਦਾਸ ਜਾਜੂ ਦੇ ਦੌਰਿਆਂ ਨੇ ਇਹ ਸਿਧ ਕੀਤਾ ਕਿ ਭੂਦਾਨ-ਯੱਗ ਵਿਚ ਬੁਢਿਆਂ ਨੂੰ ਜਵਾਨ ਕਰਨ ਦੀ ਵੀ ਕਿਹੋ ਜਿਹੀ ਸੰਜੀਵਨ ਸ਼ਕਤੀ ਹੈ।

ਪਰ ਇਸ ਪੁਸਤਕ ਦੀ ਹੱਦ ਵਿਚ ਰਹਿ ਕੇ ਅਸੀਂ ਏਥੇ ਉਨਾਂ ਸਭ ਪਰਮਖ ਵਿਅਕਤੀਆਂ ਦੇ ਨਾਂ ਵੀ ਨਹੀਂ ਲਿਖ ਸਕਦੇ ਜਿਹੜੇ ਕਿ ਆਪਣੀ ਪੂਰੀ ਤਾਕਤ ਇਸ ਕੰਮ ਵਿਚ ਲਗਾ ਰਹੇ ਹਨ। ਇਨ੍ਹਾਂ ਸਾਰਿਆਂ ਨੇ ਆਪੋ ਆਪਣੇ ਖੇਤਰ ਵਿਚ ਭੂਦਾਨ ਨੂੰ ਲਗਾ ਦਿੱਤਾ ਹੈ ਅਤੇ ਨਾਲ ਹੀ ਨਾਲ ਦਾਨ ਦੇ ਕੰਮ ਰਾਹੀਂ ਆਪਣੀ ਸ਼ਕਤੀ ਵੀ ਵਧਾ ਲਈ ਹੈ।