ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਵਹਾਰਿਕ ਪਹਿਲੂ

੧੨੧

ਇੰਤਜ਼ਾਮ ਹੁੰਦਾ ਹੈ, ਜਿਹਦੇ ਮੈਂਬਰ ਵਿਨੋਬਾ ਨਾਮਜ਼ਦ ਕਰਦੇ ਹਨ, ਅਜ ਤਕ ਹੈਦਰਾਬਾਦ, ਮਧ ਪਰਦੇਸ਼, ਉੱਤਰ ਪ੍ਰਦੇਸ਼, ਵਿੰਧਿਆ ਪਰਦੇਸ਼, ਰਾਜਸਿਥਾਨ, ਬਿਹਾਰ, ਉੜੀਸਾ, ਸੌਰਾਸ਼ਟਰ ਅਤੇ ਪੰਜਾਬ ਵਿਚ ਭੂਦਾਨ-ਕਾਨੂੰਨ ਬਣ ਚੁੱਕੇ ਹਨ। ਦੂਜੇ ਰਾਜ ਵੀ ਅਜਿਹੇ ਕਾਨੂੰਨ ਬਨਾਉਣ ਦੀ ਤਿਆਰੀ ਕਰ ਰਹੇ ਹਨ।

ਦੇਸ਼ ਵਿਚ ਭੂਦਾਨ ਅੰਦੋਲਨ

ਇਨਕਲਾਬ ਆਪਣੇ ਨਾਲ ਹੀ ਕਰਮਚਾਰੀ ਵੀ ਖਿਚ ਕੇ ਲੈ ਆਉਂਦਾ ਹੈ। ਜਦੋਂ ਜ਼ਮਾਨੇ ਦੀ ਮੰਗ ਪੂਰੀ ਹੋਣ ਲਗਦੀ ਹੈ, ਤਾਂ ਉਹ ਕੋਨੇ ਕੋਨੇ ਤੇ ਸੁਣਾਈ ਦੇਣ ਲਗਦੀ ਹੈ। ਜਿਸ ਵਿਨੋਬਾ ਨੂੰ ਅਜ ਤੋਂ ਚਾਰ ਸਾਲ ਪਹਿਲਾਂ ਗਿਣਵੇਂ ਲੋਕੀਂ ਹੀ ਜਾਣਦੇ ਸਨ, ਉਸ ਦੇ ਨਾਲ ਪੈਦਲ ਯਾਤਰਾ ਕਰਨ ਲਈ ਅਜ ਕਈ ਦੇਸ਼ਾਂ ਤੋਂ ਲੋਕ ਆਉਂਦੇ ਹਨ। ਸਾਡੇ ਦੇਸ਼ ਦੇ ਮੰਦੇ ਭਾਗ ਹਨ ਕਿ ਅਜੇ ਇਸ ਕੰਮ ਵਿਚ ਏਨੇ ਲੋਕੀ ਨਹੀਂ ਲਗੇ ਨੇ ਕਿ ਲਗਣੇ ਚਾਹੀਦੇ ਸਨ, ਪਰ ਫਿਰ ਵੀ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਪਰਸਤਾਵਾਂ ਦੁਆਰਾ ਭੂਦਾਨ ਅੰਦੋਲਨ ਦੀ ਹਾਮੀ ਭਰੀ ਹੈ। ਜਿਹੜੇ ਲੋਕ ਇਸ ਅੰਦੋਲਨ ਵਿੱਚ ਆਏ ਹਨ, ਉਨ੍ਹਾਂ ਨੇ ਤਾਂ ਇਸ ਨੂੰ ਜੀਅ ਜਾਨ ਨਾਲ ਸਫਲ ਬਨਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਸ਼ ਦਾ ਕੋਈ ਵੀ ਸੂਬਾ ਅਜਿਹਾ ਨਹੀਂ, ਜਿਥੇ ਭੂਦਾਨ-ਯੱਗ ਦੀ ਹਿਲਜੁਲ ਨਾ ਹੋਵੇ। ਆਓ ਦੇਸ਼ ਦੇ ਭੂਦਾਨ ਅੰਦੋਲਨ ਤੇ ਸਰਸਰੀ ਨਜ਼ਰ ਮਾਰੀਏ।

ਭੁਦਾਨ-ਯੱਗ ਦਾ ਪ੍ਰਬੰਧ ਸੰਭਾਲਣ ਦੀ ਜ਼ਿਮੇਵਾਰੀ ਅਖਿਲ ਭਾਰਤੀ ਸਰਵ-ਸੇਵਾ-ਸੰਘ ਨੇ ਚੁਕ ਲਈ ਹੈ। ਦੇਸ਼ ਭਰ ਦੀਆਂ ਪ੍ਰਾਂਤਕ ਭੂਦਾਨ ਸਮਿਤੀਆਂ ਉਸ ਦੇ ਵਲੋਂ ਨੀਯਤ ਤਰੀਕੇ ਤੇ ਹੀ ਕੰਮ ਕਰ ਰਹੀਆਂ ਹਨ। ਇਨ੍ਹਾਂ ਦੀ ਨਿਯੁਕਤੀ ਵਿਨੋਬਾ ਨੇ ਸਥਾਨਕ ਕਰਮਚਾਰੀਆਂ ਦੀ ਸਲਾਹ ਨਾਲ ਕੀਤੀ ਹੈ। ਇਨ੍ਹਾਂ ਭੂਦਾਨ ਸਮਿਤੀਆਂ ਵਿਚੋਂ ਬਹੁਤ ਸਾਰੀਆਂ ਦਾ ਖਰਚ ਸਰਵ-ਸੇਵਾ-ਸੰਘ ਨੂੰ ਗਾਂਧੀ ਸਮਾਰਕ ਨਿਧੀ ਕੋਲੋਂ