ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੨੦

ਭੂਦਾਨ ਚੜ੍ਹਦੀ ਕਲਾ 'ਚ

ਹੋਵੇ ਤਾਂ ਉਨ੍ਹਾਂ ਟੁਕੜਿਆਂ ਦੀ ਵਰਤੋਂ ਪਿੰਡ ਦੇ ਸਾਂਝੇ ਕੰਮਾ (ਜਿਸ ਤਰ੍ਹਾਂ ਕਿ ਸਾਂਝੇ ਕੰਪੋਜ਼ਟ ਦੇ ਟੋਇਆ ਆਦਿ) ਲਈ ਕੀਤੀ ਜਾ ਸਕਦੀ ਹੈ।

(੧੪) ਜਿਨ੍ਹਾਂ ਨੂੰ ਜ਼ਮੀਨ ਦਿੱਤੀ ਗਈ ਹੈ, ਉਹ ਦਸ ਸਾਲ ਤਕ ਉਸ ਨੂੰ ਵੇਚ ਨਹੀਂ ਸਕਣਗੇ।

(੧੫) ਜੇ ਜ਼ਮੀਨ ਵਿਚ, ਦਿੰਦਿਆਂ ਸਮੇਂ ਹੀ ਕਾਸ਼ਤ ਹੋ ਸਕਦੀ ਹੋਵੇ, ਤਾਂ ਜ਼ਮੀਨ ਲੈਣ ਵਾਲੇ ਨੂੰ ਉਸੇ ਵਕਤ ਤੋਂ ਹੀ ਬਾਕਾਇਦਾ ਲਗਾਨ ਦੇਣਾ ਹੋਵੇਗਾ।

(੧੬) ਜੇ ਦਾਨ ਵਿਚ ਮਿਲੀ ਜ਼ਮੀਨ ਵਾਹੀ ਨਾ ਜਾ ਸਕੇ ਅਤੇ ਦੋ ਸਾਲ ਤਕ ਬਿਨਾਂ ਕਾਸ਼ਤ ਹੀ ਰਹਿ ਜਾਏ, ਤਾਂ ਸਰਕਾਰ ਨੂੰ ਅਧਿਕਾਰ ਹੋਵੇਗਾ ਕਿ ਉਹ ਇਸ ਜ਼ਮੀਨ ਨੂੰ ਦੂਜੇ ਬੇਜ਼ਮੀਨ ਕਿਸਾਨ ਨੂੰ ਨਿਯਮਾਂ ਅਨੁਸਾਰ ਦੇ ਦੇਵੇ।

(੧੭) ਜਿਥੇ ਜ਼ਮੀਨ ਤਕਸੀਮ ਕੀਤੀ ਜਾਵੇਗੀ, ਉਥੋਂ ਦੇ ਬਾਕੀ ਰਹਿ ਗਏ ਬੇਜ਼ਮੀਨਾਂ ਲਈ ਹੋਰ ਨਵੀਂ ਜ਼ਮੀਨ ਉਸ ਵੇਲੇ ਹੋਰ ਪਰਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇ।

(੧੮) ਜਿਹੜੀ ਜ਼ਮੀਨ ਪਹਿਲਾਂ ਨਾਂ ਵਾਹੀ ਗਈ ਹੋਵੇ, ਜਿਸ ਤਰ੍ਹਾਂ ਨਵੀਂ ਆਬਾਦ ਹੋਈ ਜ਼ਮੀਨ, ਪੜਤੀ ਜਾਂ ਉਜੜੀ ਹੋਈ ਜ਼ਮੀਨ, ਉਹਨੂੰ ਆਬਾਦ ਕਰਨ ਲਈ ਤਿੰਨ ਸਾਲ ਦਾ ਸਮਾਂ ਹੋਵੇਗਾ।

ਭੂਦਾਨ ਕਾਨੂੰਨ

ਜ਼ਮੀਨ ਦੀ ਵੰਡ ਦੇ ਕੰਮ ਨੂੰ ਆਸਾਨ ਬਣਾਉਣ ਲਈ ਕਈ ਰਾਜਾਂ ਵਿਚ ਭੂਮੀਦਾਨ ਯੁੱਗ ਕਾਨੂੰਨ ਵੀ ਬਣੇ ਹਨ। ਇਨ੍ਹਾਂ ਕਾਨੂੰਨਾਂ ਵਿਚ ਵੱਖ ਵਖ ਹਾਲਤਾਂ ਅਨੁਸਾਰ ਥੋੜਾ ਬਹੁਤ ਫਰਕ ਹੈ। ਪਰ ਆਮ ਤੌਰ ਤੇ ਇਨਾਂ ਕਾਨੂੰਨਾਂ ਰਾਹੀਂ ਨਵੇਂ ਭੂਮੀਹੀਨਾਂ ਦੇ ਬਾਕਾਇਦਾ ਮਾਲਕੀ ਦੇ ਹੱਕਾਂ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਜ਼ਮੀਨ ਸੰਬੰਧੀ ਲਿਖਤਾਂ ਵਿਚ ਲਗਣ ਵਾਲੇ ਸਰਕਾਰੀ ਟਿਕਟ ਆਦਿ ਦੇ ਖਰਚ ਦਾ ਪਰਬੰਧ ਕਰਨ ਲਈ ਭੂਦਾਨ-ਕਾਨੂੰਨ ਵਿਚ ਕਿਸੇ ਬੋਰਡ ਦਾ