ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਵਹਾਰਿਕ ਪਹਿਲੂ

੧੧੯

ਜ਼ਮੀਨਾਂ ਨੂੰ ਦੇ ਕੇ ਵੀ ਜ਼ਮੀਨ ਬਚਦੀ ਹੋਵੇ, ਤਾਂ ਨੇੜੇ ਤੇੜੇ ਦੇ ਪਿੰਡਾਂ ਦੇ ਬੇਜ਼ਮੀਨਾਂ ਨੂੰ ਉਹ ਦਿੱਤੀ ਜਾ ਸਕਦੀ ਹੈ। ਵਡੇ ਵਡੇ ਚੱਕਾਂ ਵਿਚ ਬਾਹਰ ਦੇ ਲੋਕਾਂ ਨੂੰ ਵਧਾਇਆ ਜਾ ਸਕਦਾ ਹੈ।

(੧੦) ਨਵੇਂ ਲੋਕਾਂ ਨੂੰ ਲਿਆ ਕੇ ਵਸਾਉਣਾ ਹੋਵੇ ਜਾ ਵਡੀ ਬਸਤੀ ਵਸਾਉਣੀ ਹੋਵੇ, ਤਾਂ ਸੰਮਤੀ ਉਨ੍ਹਾਂ ਲਈ ਖਾਸ ਨਿਯਮ ਬਣਾਏ। ਇਹਦੇ ਵਿਚ ਸੀ ਪਰਸ਼ੋਤਮ ਦਾਸ ਟੰਡਨ ਦੀ ਯੋਜਨਾ, ਜਿਹੜੀ ਸੰਖੇਪ ਵਿਚ ਇਹ ਹੈ ਕਿ ਹਰ ਘਰ ਦੇ ਨੇੜੇ ਤੇੜੇ ਕੁਝ ਅਜਿਹੀ ਜ਼ਮੀਨ ਰਹੇ, ਜਿਹਦੇ ਵਿਚ ਸਾਗ ਸਬਜ਼ੀ, ਫਲ ਫੁਲ ਪੈਦਾ ਕੀਤੀ ਜਾ ਸਕੇ, ਘਰ ਦੇ ਮਲ ਮੂਤਰ ਲਈ ਟੋਏ ਆਦਿ ਬਣਾਏ ਜਾ ਸਕਣ; ਖਾਸ ਕਰ ਕੇ ਲਾਗੂ ਕੀਤੀ ਜਾਵੇ।

(੧੧) ਸਾਧਾਰਨ ਤੌਰ ਤੇ ਖੇਤੀ ਲਈ ਜ਼ਮੀਨ ਅਜਿਹੇ ਭੂਮੀਹੀਣ ਨੂੰ ਦਿਤੀ ਜਾਵੇ, ਜਿਹਦੇ ਕੋਲ ਕੋਈ ਦੂਜਾ ਧੰਦਾ ਨਾ ਹੋਵੇ, ਜਿਹੜਾ ਖੁਦ ਕਾਸ਼ਤ ਕਰ ਸਕਦਾ ਹੋਵੇ ਅਤੇ ਕਾਸ਼ਤ ਕਰਨਾ ਚਾਹੁੰਦਾ ਹੋਵੇ। ਨਵੇਂ ਪਿੰਡ ਵਸਾਉਣ ਲਈ ਜੋ ਜ਼ਮੀਨ ਦਿੱਤੀ ਜਾਵੇਗੀ, ਉਹਦੇ ਵਿਚ, ਇਸ ਗੱਲ ਦਾ ਖਾਸ ਧਿਆਨ ਰਖਿਆ ਜਾਵੇ ਕਿ ਪਿੰਡ ਸੁੰਦਰ ਅਤੇ ਆਤਮ ਨਿਰਭਰ ਬਣੇ। ਅਜਿਹੀ ਹਾਲਤ ਵਿਚ ਲੋੜ ਅਨੁਸਾਰ ਨਿਯਮਾਂ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ।

(੧੨ ਪੰਜ ਜੀਆਂ ਦੇ ਪਰਵਾਰ ਲਈ ਅਕਸਰ ਇਕ ਏਕੜ ਸਿੰਜਾਈ ਵਾਲੀ ਜਾ ਢਾਈ ਤੋਂ ਪੰਜ ਏਕੜ ਤਕ ਖੁਸ਼ਕ ਜ਼ਮੀਨ ਦਿਤੀ ਜਾਵੇ। ਪਰ ਜ਼ਮੀਨ ਦੀ ਕਿਸਮ ਵੇਖ ਕੇ, ਖਾਸ ਹਾਲਤ ਵਿਚ, ਪੰਜ ਏਕੜ ਤੋਂ ਜ਼ਿਆਦਾ ਜ਼ਮੀਨ ਵੀ ਦਿੱਤੀ ਜਾ ਸਕਦੀ ਹੈ।

(੧੩) ਦਾਨ ਵਿਚ ਮਿਲੇ ਹੋਏ ਛੋਟੇ ਟੁਕੜਿਆਂ ਨੂੰ ਅਦਲ ਬਦਲ ਕਰ ਕੇ ਜਿਥੋਂ ਤਕ ਹੋ ਸਕੇ, ਚੱਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਛੋਟੇ ਟੁਕੜੇ ਹੋਣ ਦੇ ਕਾਰਨ ਜਿਥੇ ਕਿ ਬੇ-ਜ਼ਮੀਨਾਂ ਨੂੰ ਦੇਣਾ ਸੰਭਵ ਨਾ ਹੋਵੇ ਜਾਂ ਜਿਥੇ ਬੇਜ਼ਮੀਨ ਹੋਣ ਹੀ ਨਾ, ਉਥੇ ਬਹੁਤ ਥੋਹੜੀ ਜ਼ਮੀਨ ਵਾਲਿਆਂ ਨੂੰ ਇਹ ਟੁਕੜੇ ਦਿਤੇ ਜਾ ਸਕਦੇ ਹਨ। ਜੇ ਇਹ ਵੀ ਸੰਭਵ ਨਾ