ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੧੮

ਭੂਦਾਨ ਚੜ੍ਹਦੀ ਕਲਾ 'ਚ

(੩) ਵੰਡ ਕਰਨ ਵਾਲੇ ਪਿੰਡ ਦੀ ਸਭਾ ਦੇ ਸਭਾ ਪਤੀ ਅਤੇ ਪਟਵਾਰੀ ਕੋਲੋਂ ਪਹਿਲਾਂ ਹੀ ਜ਼ਮੀਨ ਦੀ ਪੂਰੀ ਜਾਣਕਾਰੀ ਪਰਾਪਤ ਕਰ ਲੈਣ। ਉਸ ਜ਼ਮੀਨ ਦਾ ਟਿਕਾਣਾ, ਕਿਸਮ ਅਤੇ ਹੈਸੀਅਤ ਵੀ ਮੌਕੇ ਤੋਂ ਜਾ ਕੇ ਵੇਖ ਲੈਣ।

(੪) ਬਿਨਾਂ ਜ਼ਮੀਨ ਲੋਕ ਕਿਹੜੇ ਕਿਹੜੇ ਹਨ, ਇਹਦਾ ਪਤਾ ਸਾਰੇ ਪਿੰਡ ਦੀ ਸਾਂਝੀ ਸਭਾ ਬੁਲਾ ਕੇ ਕੀਤਾ ਜਾੜੇ।

(੫) ਜ਼ਮੀਨ ਦੀ ਵੰਡ ਵੀ ਪਿੰਡ ਵਾਲਿਆਂ ਦੀ ਸਾਂਝੀ ਸਭਾ ਵਿਚ ਹੋਵੇ, ਤਸੀਲਦਾਰ ਵੀ ਸਭਾ ਵਿਚ ਸ਼ਾਮਲ ਰਹੇ। ਤਸੀਲਦਾਰ ਦੀ ਥਾਂ ਡਿਪਟੀ ਕਮਿਸ਼ਨਰ ਸਾਹਿਬ ਕਿਸੇ ਹੋਰ ਅਧਿਕਾਰੀ ਨੂੰ ਵੀ ਨੀਯਤ ਕਰ ਸਕਦੇ ਹਨ। ਉਨ੍ਹਾਂ ਤੋਂ ਇਲਾਵਾ ਪਟਵਾਰੀ ਅਤੇ ਕਾਨੂੰਨਗੋ ਦਾ ਰਹਿਣਾ ਲਾਭਦਾਇਕ ਹੈ।

(੬) ਜਿਥੋਂ ਤਕ ਹੋ ਸਕੇ ਜ਼ਮੀਨ ਦੀ ਵੰਡ ਸਰਬ ਸੰਮਤੀ ਨਾਲ ਕੀਤੀ ਜਾਵੇ। ਮਤਭੇਦ ਦੀ ਸੂਰਤ ਵਿਚ ਇਸ ਗੱਲ ਦਾ ਫ਼ੈਸਲਾ ਕਿ ਕਿਹੜੇ ਬੇਜ਼ਮੀਨਾਂ ਨੂੰ ਜ਼ਮੀਨ ਮਿਲੇ ਭੂਮੀਹੀਣ ਲੋਕ ਹੀ ਸਰਬ ਸੰਮਤੀ ਨਾਲ ਕਰਨ। ਜੇ ਭੂਮੀ ਹੀਣਾਂ ਦੀ ਰਾਏ ਇਕ ਨਾ ਹੋ ਸਕੇ ਅਤੇ ਸਾਡੇ ਪਰਤੀਨਿਧ ਨੂੰ ਆਖਰੀ ਫ਼ੈਸਲਾ ਦੇਣਾ ਹੀ ਪਵੇ ਤਾਂ ਉਥੇ ਉਹ ਟਾਸ ਪਾ ਕੇ ਫ਼ੈਸਲਾ ਕਰੇ।

(੭) ਵੰਡ ਦੇ ਕੰਮ ਵਿਚ ਪਿੰਡ ਦੇ ਸਜਣਾ ਅਤੇ ਉਘੇ ਪੁਰਖਾਂ ਦਾ ਸ਼ਹਿਯੋਗ ਲਿਆ ਜਾਵੇ, ਤਾਕਿ ਭਵਿਸ਼ ਵਿਚ ਨਵੀਂ ਜ਼ਮੀਨ ਪਰਾਪਤ ਕਰਨ ਅਤੇ ਬੇ-ਜ਼ਮੀਨਾਂ ਨੂੰ ਦੂਜੀਆਂ ਸਹੂਲਤਾਂ ਦਿਵਾਉਣ ਵਿਚ ਉਨ੍ਹਾਂ ਦਾ ਪੂਰਾ ਮਿਲਵਰਤਨ ਮਿਲ ਸਕੇ।

(੮) ਜਿਥੋਂ ਤਕ ਹੋ ਸਕੇ, ਪਰਾਪਤ ਹੋਈ ਜ਼ਮੀਨ ਦਾ ਤ੍ਰੀਜਾ ਹਿੱਸਾ ਹਰੀਜਨਾਂ ਵਿਚ ਵੰਡਿਆ ਜਾਵੇ।

(੬) ਜਿਥੋਂ ਤਕ ਹੋ ਸਕੇ ਜ਼ਮੀਨ ਉਸ ਪਿੰਡ ਦੇ ਬੇਜ਼ਮੀਨਾਂ ਨੂੰ ਹੀ ਜਾਵੇ। ਜੇ ਦਾਨ ਵਿਚ ਵਡੇ ਵਡੇ ਚੱਕ ਮਿਲਣ ਅਤੇ ਪਿੰਡ ਦੇ ਬੇ-