ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



੧੩੬

ਭੂਦਾਨ ਚੜ੍ਹਦੀ ਕਲ’ਚ

ਬਾਪੂ ਦੀਆਂ ਕੁਝ ਨਾ ਕੁਝ ਮਹਾਨ ਪਰੰਪਰਾਵਾਂ ਵਿਰਾਸਤ ਵਿਚ ਮਿਲੀਆਂ ਹਨ। ਉਨ੍ਹਾਂ ਧੜਿਆਂ ਦੇ ਲੋਕਾਂ ਨੇ ਬਾਪੂ ਦੀ ਅਗਵਾਈ ਵਿਚ ਮੋਢੇ ਜੋੜ ਕੇ ਆਜ਼ਾਦੀ ਲਈ ਜਦੋ ਜਹਿਦ ਵਿਚ ਹਿਸਾ ਲਿਆ। ਭੂਦਾਨ ਨੂੰ ਅਜਿਹੀਆਂ ਪਰੰਪਰਾਵਾਂ ਵਿਚ ਪਲੇ ਪੱਖਾਂ ਤੋਂ ਸਹਾਇਤਾ ਪਰਾਪਤ ਕਰਨ ਦਾ ਪੂਰਾ ਪੂਰਾ ਹਕ ਪਰਾਪਤ ਹੈ, ਕਿਉਂਕਿ ਭੂਦਾਨ ਅੰਦੋਲਨ ਦੇ ਨੇਤਾ ਅਤੇ ਕਰਮਚਾਰੀ ਵੀ ਬਾਪੂ ਦੀ ਅਗਵਾਈ ਵਿਚ ਉਸੇ ਹੀ ਰਾਹ ਤੇ ਚਲ ਰਹੇ ਹਨ। ਉਹ ਵੀ ਕੁਝ ਚਿਰ ਪਹਿਲਾਂ ਹੀ ਇਨ੍ਹਾਂ ਰਾਜਨੀਤਕ ਪਾਰਟੀਆਂ ਦੇ ਨਾਲ ਹੀ ਕੰਮ ਕਰਦੇ ਸਨ। ਇਸ ਤਰ੍ਹਾਂ ਇਕ ਪਰਵਾਰ ਭਾਵਨਾ ਵਿਚ ਬਧੇ ਹੋਏ ਇਹ ਲੋਕ ਭੂਦਾਨ ਯੱਗ ਦੀ ਖਾਤਰ ਅਜ ਮੈਦਾਨ ਵਿਚ ਆ ਰਹੇ ਹਨ। ਆਜ਼ਾਦੀ ਦੀ ਪਰਾਪਤੀ ਦੇ ਬਾਅਦ ਕੁਝ ਵਕਤ ਇਹੋ ਜਿਹਾ ਵੀ ਗੁਜ਼ਰਿਆ, ਜਦੋਂ ਅਸੀਂ ਸਾਰੇ ਲੋਕ ਖਾਸ ਕਰ ਕੇ ਇਹ ਦੋਵੇਂ ਪਾਰਟੀਆਂ ਇਕ ਦੂਜੇ ਤੋਂ ਏਨੀਆਂ ਵਿਛੜੀਆਂ ਸਨ ਅਤੇ ਇਨ੍ਹਾਂ ਵਿਚਾਲੇ ਏਨੀ ਡੂੰਘੀ ਖਾਈ ਪੈ ਚੁਕੀ ਸੀ ਕਿ ਇਹ ਮਹਿਸੂਸ ਕਰਨਾ ਵੀ ਔਖਾ ਸੀ ਕਿ ਕਦੀ ਇਹ ਲੋਕ ਇਕਠੇ ਸਨ। ਅਜ ਇਹ ਪੂਰਨ ਤੌਰ ਤੇ ਤਾਂ ਨਹੀਂ ਭਰ ਸਕੀ ਹੈ, ਪਰ ਆਜ਼ਾਦੀ ਦੇ ਬਾਅਦ ਅਜ ਪਹਿਲੀ ਵੇਰ ਸਾਰੇ ਭੂਦਾਨ ਮੰਚ ਤੇ ਇਕਤਰ ਹੋਣ ਲਗੇ ਹਨ। ਹੁਣ ਹਰ ਪਰਦੇਸ਼ ਵਿਚ ਇਹੋ ਜਿਹੇ ਪਵਿਤਰ ਹਿਰਦੇ ਨਜ਼ਰੀਂ ਆ ਰਹੇ ਹਨ। ਇਕੋ ਨਿਸ਼ਾਨਾ ਹੋਣ ਕਰ ਕੇ ਹਣ ਇਹ ਹੋਰ ਵੀ ਨੇੜੇ ਆ ਗਏ ਹਨ। ਇਨ੍ਹਾਂ ਪਾਰਟੀਆਂ ਨੇ ਜਿਹੜਾ ਸਮਾਜਵਾਦੀ ਰਚਨਾ ਦਾ ਨਿਸ਼ਾਨਾ ਬਣਾਇਆ ਹੈ ਉਸ ਨਿਸ਼ਾਨੇ ਤੇ ਜਨ ਸ਼ਕਤੀ ਦੁਆਰਾ ਅਨਪੜ੍ਹ ਦਾ ਅਮਲੀ ਰਾਹ ਵੀ ਭੂਦਾਨ ਹੀ ਵਖਾਉਂਦਾ ਹੈ। ਇਸ ਲਈ ਪਰਸਪਰ ਮੇਲ ਜੋਲ, ਵਿਚਾਰ ਵਟਾਂਦਰੇ ਅਤੇ ਇਕ ਦੂਜੇ ਦੇ ਸਹਿਯੋਗ ਦਾ ਆਰੰਭ ਹੋਣ ਲਗਦਾ ਹੈ।

ਭਰਾਤਰੀ ਭਾਵ ਅਤੇ ਖਿਆਲਾਂ ਦੀ ਸਫਲਤਾ ਦਾ ਇਕੋ ਰਾਹ ਪੇਸ਼ ਕਰ ਕੇ ਭੂਦਾਨਯੱਗ ਇਨ੍ਹਾਂ ਰਾਜਨੀਤਕ ਪਾਰਟੀਆਂ ਤੋਂ ਪਰਤੱਖ ਮਿਲਵਰਤਨ ਹੀ ਦਿਲੋਂ ਮੰਗ ਕਰ ਰਿਹਾ ਹੈ। ਕਾਂਗਰਸ ਦੇ ਮਹਾਨ ਨੇਤਾਵਾਂ ਨੇ ਇਸ