ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਭ ਨੂੰ ਬੁਲਾਵਾ

੧੩੭

ਵਿਚ ਹਾਰਦਿਕ ਸ਼ੁਭ ਇਛਾ ਦੱਸੀ ਹੈ, ਮਿਲਵਰਤਨ ਵੀ ਦਿਤਾ ਹੈ। ਪਰਜਾ ਸਮਾਜਵਾਦੀ ਪੱਖ ਵਾਲੇ ਤਾਂ ਇਸ ਨੂੰ ਆਪਣਾ ਕੰਮ ਹੀ ਮੰਨਦੇ ਹਨ।

ਭੂਦਾਨ ਇਸ ਵੇਲੇ ਇਨ੍ਹਾਂ ਦੇ ਵਧ ਤੋਂ ਵਧ ਸਹਿਯੋਗ ਦੀ ਲੋੜ ਅਨੁਭਵ ਕਰ ਰਿਹਾ ਹੈ। ਸਾਲ ੧੯੫੭ ਦਾ ਸਮਾਂ ਆ ਗਿਆ ਹੈ। ਸਾਰੀ ਸ਼ਕਤੀ ਇਸ ਵਿਚ ਲਗਾਉਣ ਨਾਲ ਇਨ੍ਹਾਂ ਪਖਾਂ ਦੇ ਆਰਥਕ ਇਨਕਲਾਬ ਦੇ ਨਿਸ਼ਾਨੇ ਦੀ ਪੂਰਤੀ ਵੀ ਹੋ ਸਕਦੀ ਹੈ। ਰਾਜ ਸ਼ਕਤੀ ਦੁਆਰਾ ਜੋ ਵੀ ਕਰਨਾ ਹੈ ਉਸ ਵਿਚ ਕਿਸੇ ਦੀ ਰੁਕਾਵਟ ਨਹੀਂ ਹੈ, ਪਰ ਲੋਕਸ਼ਾਹੀ ਦੁਆਰਾ ਜੋ ਵੀ ਕਰਨਾ ਹੈ, ਉਸ ਦਾ ਇਕ ਇਹੋ ਤਰੀਕਾ ਹੈ ਕਿ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾਵੇ। ਇਸ ਤਰਾਂ ਕਰਦਿਆਂ ਕਰਦਿਆਂ ਸਮਾਨ ਨਿਸ਼ਾਨਿਆਂ ਵਾਲੀਆਂ ਪਾਰਟੀਆਂ ਇਕ ਦੂਜੇ ਦੇ ਹੋਰ ਵੀ ਨੇੜੇ ਆਉਣਗੀਆਂ ਅਤੇ ਲੋਕ ਰਾਜ ਦੀ ਨੀਂਹ ਪੱਕੀ ਤਰ੍ਹਾਂ ਰੱਖੀ ਜਾ ਸਕੇਗੀ।

ਅਜ ਸਾਡੇ ਦੇਸ਼ ਦੀ ਅੰਦਰਲੀ ਸਥਿਤੀ ਏਨੀ ਡਰਾਉਣੀ ਹੈ ਕਿ ਜੇ ਅਸੀਂ ਸਾਰੇ ਲੋਕ ਮੋਢੇ ਨਾਲ ਮੋਢਾ ਡਾਹ ਕੇ ਦੇਸ਼ ਦੇ ਹਿਤ ਲਈ ਕੰਮ ਨਹੀਂ ਕਰਦੇ, ਤਾਂ ਭਵਿਸ਼ ਬਿਲਕੁਲ ਹਨੇਰਾ ਹੀ ਵਿਖਾਈ ਦਿੰਦਾ ਹੈ। ਸਾਰੀਆਂ ਪਾਰਟੀਆਂ ਹੀ ਕੋਈ ਰਾਹ ਲਭ ਰਹੀਆਂ ਹਨ। ਪਰੰਤੂ ਖਿਆਲਾਂ ਦੇ ਨਾਲ ਜੇ ਅਸੀਂ ਜਨਤਾ ਨੂੰ ਸ਼ਾਂਤ ਮਈ ਦੇ ਕੰਮ ਵੀ ਨਾ ਦਸੀਏ, ਪਰ ਹਾਲਤ ਵਿਚ ਹੋਰ ਵੀ ਉਲਝਨ ਪੈ ਜਾਂਦੀ ਹੈ। ਜਿਹੜੇ ਕੰਮ ਤਾਕਤ ਦੁਆਰਾ ਚਲ ਰਹੇ ਹਨ, ਉਹ ਜਨਸ਼ਕਤੀ ਨੂੰ ਬਾਕਾਇਦਾ ਇਨਕਲਾਬ ਦਾ ਰੂਪ ਦੇਣ ਵਾਲੇ ਨਹੀਂ ਹਨ। ਭੂਦਾਨ ਯੱਗ ਨੇ ਸ਼ੁਰੂ ਤੋਂ ਹੀ ਇਹ ਦਾਅਵਾ ਕੀਤਾ ਹੈ ਅਤੇ ਇਸੇ ਆਧਾਰ ਤੇ ਹੀ ਸਾਰਿਆਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਇਸ ਲਈ ਵਿਨੋਬਾ ਨੇ ਕਾਂਗਰਸੀ ਪ੍ਰਧਾਨ ਨੂੰ ਸਤਿਆਗ੍ਰਹੀ ਭਾਸ਼ਾ ਵਿਚ ਪ੍ਰਭਾਵਸ਼ਾਲੀ ਅਪੀਲ ਕੀਤੀ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਦੋਵੇਂ ਮਹਾਨ ਪਾਰਟੀਆਂ ਇਸ ਅਪੀਲ ਨੂੰ ਪਰਵਾਨ ਕਰਨਗੀਆਂ।