ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੩੮

ਭੂਦਾਨ ਚੜ੍ਹਦੀ ਕਲਾ 'ਚ

ਉੱਤਰ ਪ੍ਰਦੇਸ਼ ਵਿਚ ਰਾਸ਼ਟਰ ਸੋਇਮ ਸੇਵਕ ਸੰਘ ਨੇ ਵੀ ਭੂਦਾਨ ਦੇ ਕੰਮ ਵਿਚ ਸਹਾਇਤਾ ਦਿਤੀ। ਭੂਦਾਨ ਅੰਦੋਲਨ ਭਾਰਤ ਦੀ ਸੰਸਕ੍ਰਿਤੀ ਦੇ ਪੁਨਰਸਥਾਪਨ ਦਾ ਅੰਦੋਲਨ ਹੈ। ਇਸ ਨਾਲ ਭਾਰਤੀ ਸੰਸਕ੍ਰਿਤੀ ਨੂੰ ਚਾਰ ਚੰਦ ਲਗਣਗੇ। ਇਸ ਹਾਲਤ ਵਿਚ ਭਾਰਤੀ ਸੰਸਕ੍ਰਿਤੀ ਦੀ ਪ੍ਰਚਾਰਕ ਰਾਸ਼ਟਰ ਸੋਇਮ ਸੇਵਕ ਸੰਘ ਜਿਹੀ ਸੰਸਥਾ ਨੂੰ ਵੀ ਇਹ ਅੰਦੋਲਨ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ।

ਕਮਿਊਨਿਸਟ ਪਾਰਟੀ ਗਰੀਬਾਂ ਲਈ ਕੰਮ ਕਰਨ ਦਾ ਦਾਅਵਾ ਕਰਦੀ ਹੈ। ਜੇ ਗਰੀਬੀ ਕਿਸੇ ਨੂੰ ਕਤਲ ਕੀਤੇ ਬਿਨਾਂ ਵੀ ਮਿਟ ਸਕਦੀ ਹੈ ਤਾਂ ਕੀ ਕਮਿਊਨਿਸਟ ਭਰਾ ਉਸ ਨੂੰ ਨਹੀਂ ਚਾਹੁਣਗੇ? ਭੂਦਾਨ ਅੰਦੋਲਨ ਅਹਿੰਸਕ ਢੰਗ ਨਾਲ ਗਰੀਬੀ ਨੂੰ ਖਤਮ ਕਰਨ ਦਾ ਦਾਅਵਾ ਕਰਦਾ ਹੈ। ਇਸ ਲਈ ਗਰੀਬਾਂ ਦੇ ਹਿਤਾਂ ਦੀ ਰਾਖੀ ਕਰਨ ਵਾਲਿਆਂ ਕਮਿਊਨਿਸਟ ਵੀਰਾਂ ਨੂੰ ਇਹ ਅੰਦੋਲਨ ਸੱਦਾ ਦਿੰਦਾ ਹੈ।

ਪਾਰਟੀਆਂ ਅਤੇ ਸੰਸਥਾਵਾਂ ਲਈ ਕੰਮ ਇਸ ਪ੍ਰਕਾਰ ਹਨ:-

(ਉ) ਆਪਣੇ ਹਰ ਇਕ ਮੈਂਬਰ ਕੋਲੋਂ ਛੇਵਾਂ ਹਿੱਸਾ ਜ਼ਮੀਨ ਦੀ ਅਤੇ ਸੰਪਤੀ ਦੀ ਮੰਗ ਕਰਨ।

(ਅ) ਇਹ ਜ਼ਰੂਰੀ ਕਰਨ ਕਿ ਹਰ ਮੈਂਬਰ ਕੁਝ-ਨਾ-ਕੁਝ ਵਕਤ ਭੂਮੀਦਾਨ ਵਿਚ ਲਗਾਵੇ।

(ੲ) ਆਪਣੇ ਮੈਂਬਰਾਂ ਨੂੰ ਇਹ ਇਸਹਾਸ ਦੇਣ ਕਿ ਉਹ ਆਪਣੇ ਨੇੜੇ ਤੇੜੇ ਦੇ ਭੂਮੀਦਾਨ ਸੇਵਕਾਂ ਨੂੰ ਪੂਰਾ ਮਿਲਵਰਤਨ ਦੇਣ।

(ਸ) ਸਾਲ ਵਿਚ ਕੋਈ ਸਮਾਂ ਨੀਯਤ ਕਰਨ ਅਤੇ ਉਹਨੂ ਬਾਕਾਇਦਾ ਭੂਦਾਨ ਵਿਚ ਲਗਾਉਣ ਦਾ ਫੈਸਲਾ ਕਰਨ।

(ਹ) ਆਪਣੇ ਕਾਰਜ-ਪ੍ਰਦੇਸ਼ ਵਿਚ ਜ਼ਮੀਨ ਦੀ ਪ੍ਰਾਪਤੀ ਅਤੇ ਉਹਦੀ ਵੰਡ ਦੀ ਪੂਰੀ ਜ਼ਿਮੇਵਾਰੀ ਚੁਕ ਲੈਣ।

(ਕ) ਜ਼ਮੀਨ ਪ੍ਰਾਪਤੀ ਦਾ ਨਿਸ਼ਾਨਾ ਨਿਸਚਿਤ ਕਰਕੇ ਉਸਨੂੰ ਪੂਰਾ ਕਰਨ ਲਈ ਆਪਣੇ ਸਾਰੇ ਸਾਧਨ ਕੇਂਦ੍ਰਿਤ ਕਰਨ।