ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਭ ਨੂੰ ਬੁਲਾਵਾ

੧੩੯

(ਖ) ਸਾਲ ੧੯੫੭ ਤਕ ਆਪਣੀ ਸੰਸਥਾ ਨੂੰ ਇਸ ਕੰਮ ਵਿਚ ਲਗਾ ਦੇਣ।

ਇਨ੍ਹਾਂ ਸਾਰੀਆਂ ਰਾਜਨੀਤਕ ਅਤੇ ਸਮਾਜਕ ਸੰਸਥਾਵਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਹੋਇਆਂ ਭੂਦਾਨ-ਅੰਦੋਲਣ ਇਹ ਮੰਗ ਕਰਦਾ ਹੈ ਕਿ ਉਹ ਇਸ ਅੰਦੋਲਨ ਵਿਚ ਕੁਦ ਪੈਣ ਅਤੇ ਮਦਦ ਕਰਨ। ਉਹ ਅੰਦੋਲਨ ਦਾ ਸਾਥ ਪਾਰਟੀ ਦੀ ਦ੍ਰਿਸ਼ਟੀ ਮੁਖ ਰਖ ਕੇ ਨਹੀਂ ਦੇਸ਼ ਦੇ ਸਮੁੱਚੇ ਹਿੱਤ ਦੀ ਦ੍ਰਿਸ਼ਟੀ ਤੋਂ ਦੇਣ। ਗਰੀਬਾਂ ਦੇ ਹਿੱਤ ਦੇ ਕੰਮਾ ਵਿਚ ਅਤੇ ਇਨਕਲਾਬ ਦੇ ਕੰਮਾਂ ਵਿਚ ਜਿਸ ਤਰਾਂ ਜਾਤ, ਵਰਨ, ਧਰਮ ਨਹੀਂ ਵੇਖਿਆ ਜਾਂਦਾ, ਏਸੇ ਤਰ੍ਹਾਂ ਹੀ ਪਾਰਟੀ ਵੀ ਨਹੀਂ ਵੇਖੀ ਜਾਂਦੀ। ਪਿੰਡ ਵਿਚ ਅੱਗ ਲਗਣ ਤੇ ਜਦੋਂ ਸਾਰੇ ਉਹਨੂੰ ਬੁਝਾਉਣ ਲਈ ਦੌੜਦੇ ਹਨ ਤਾਂ ਉਹ ਇਹ ਨਹੀਂ ਵੇਖਦੇ ਕਿ ਅਸੀਂ ਫਲਾਂ ਪਾਰਟੀ ਦੇ ਹੋਕੇ ਇਹ ਕੰਮ ਕਰ ਰਹੇ ਹਾਂ,ਯੱਗ ਦੇਸ਼ ਵਿਚ ਜਿਹੜਾ ਬਾਕਾਇਦਾ ਇਨਕਲਾਬ ਲਿਆਉਣਾ ਚਾਹੁੰਦਾ ਹੈ, ਉਹਦੀ ਏਹੋ ਹੀ ਸ਼ਰਤ ਹੈ ਕਿ ਸਾਰੇ ਇਕ ਮਾਲਾ ਵਿਚ ਪਰੁਚ ਕੇ ਇਹਦੇ ਵਿਚ ਹਿੱਸਾ ਲੈਣ। ਭੂਦਾਨ ਅੰਦੋਲਨ ਸ਼ਕਤੀ ਪ੍ਰਾਪਤ ਕਰਨ ਦਾ ਅੰਦੋਲਨ ਨਹੀਂ ਹੈ ਅਤੇ ਇਹ ਸ਼ਰਤ ਕਿਸੇ ਯੱਗ ਲਈ ਬਾਧੁਕ ਨਹੀਂ ਹੋ ਸਕਦੀ। ਇਹਦੀ ਇਕੋ ਹੀ ਹਾਰਦਿਕ ਅਪੀਲ ਹੈ ਕਿ ਸਾਰੇ ਲੋਕ ਭੇਦ ਭਾਵ ਭੁਲਕੇ ਗਰੀਬਾਂ ਦੇ ਹਿੱਤ ਲਈ ਪੂਰਨ ਸਹਿਯੋਗ ਦੇਣ ਅਤੇ ਜਦੋਂ ਤਕ ਨਿਸ਼ਾਨਾ ਪੂਰਾ ਨਾ ਹੋਵੇ, ਸਹਾਇਤਾ ਦਿੰਦੇ ਰਹਿਣ। ਇਹ ਕੰਮ ਹੁਣ ਵਿਨੋਬਾ ਦਾ ਨਹੀਂ ਸਾਰੇ ਦੇਸ਼ ਦਾ ਹੈ।

ਕਰਮਚਾਰੀਆਂ ਨੂੰ।

ਕਿਸੇ ਅੰਦੋਲਨ ਨੂੰ ਚੰਗੀ ਤਰ੍ਹਾਂ ਚਲਾਉਣ ਦੀ ਤਾਕਤ ਕਰਮਚਾਰੀਆ ਵਿਚ ਹੀ ਹੁੰਦੀ ਹੈ। ਜ਼ਮੀਨ ਲੈਣ ਵਾਲੇ ਅਤੇ ਜ਼ਮੀਨ ਦੇਣ ਵਾਲੇ ਦੋਵੇਂ ਹੀ ਤਿਆਰ ਹਨ ਪਰ ਕਰਮ-ਚਾਰੀ, ਮੰਗਣ ਤੇ ਅਤੇ ਵੰਡਣ ਲਈ ਤਿਆਰ ਨਹੀਂ ਤਾਂ ਇਨਕਲਾਬ ਫੇਲ੍ਹ ਹੋ ਜਾਵੇਗਾ। ਕਰਮਚਾਰੀ ਅੰਦੋਲਨ ਦੀ ਜਿੰਦ ਜਾਨ ਹੁੰਦੇ ਹਨ। ਭੂਦਾਨ-ਅੰਦੋਲਨ ਜਦੋਂ ਤਕ ਭੂਮੀ ਪ੍ਰਾਪਤੀ