ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੪੦

ਭੂਦਾਨ ਚੜ੍ਹਦੀ ਕਲਾ 'ਚ

 ਦਾ ਅੰਦੋਲਨ ਸੀ. ਤਦ ਤਕ ਤਾਂ ਠੀਕ ਪਰ ਜਦੋਂ ਵੰਡ ਅਤੇ ਉਸਾਰੀ ਦਾ ਕੰਮ ਸਿਰ ਤੇ ਆਇਆ ਹੈ ਤਾਂ ਕਰਮਚਾਰੀਆਂ ਦੀ ਲੋੜ ਵੀ ਬਹੁਤ ਮਹਿਸੂਸ ਹੋਣ ਲਗੀ ਹੈ ਜਦੋਂ ਤਕ ਜ਼ਮੀਨ ਪ੍ਰਾਪਤ ਕਰਨ ਦਾ ਕੰਮ ਸੀ, ਕਰਮਚਾਰੀਆਂ ਕਲੋਂ ਇਕ ਸਾਲ ਦੀ ਮੰਗ ਕੀਤੀ ਗਈ ਸੀ, ਫਿਰ ਪਰੰਧਾਮ ਆਸ਼ਰਮ ਦੀ ਸੰਸਥਾ ਨੂੰ ਇਸ ਕੰਮ ਦੇ ਅਰਪਨ ਕਰ ਕੇਵਿਨੋਬਾ ਨੇ ਉਸਾਰੀ ਸੰਬੰਧੀ ਕਰਮ ਚਾਰੀਆਂ ਕੋਲੋਂ ਵਧੇਰੇ ਸਮੇਂ ਦੀ ਮੰਗ ਕੀਤੀ। ਕੁਝ ਹੀ ਦਿਨਾਂ ਪਿਛੋਂ ਸਰਵ-ਸੇਵਾ-ਸੰਘ-ਨੇ ਇਸ ਮੰਗ ਨੂੰ ਆਪਣੇ ਜ਼ਿਮੇਂ ਲੈ ਲਿਆ ਅਤੇ ਸਭ ਨੂੰ ਬੁਲਾਵਾ ਦਿੱਤਾ। ਸ੍ਰੀ ਜੈ ਪ੍ਰਕਾਸ਼ ਨਾਰਾਇਣ ਜਿਹੇ ਦੀ ਮੰਗ ਤੇ ਸ੍ਰੀਯੁਤ ਰਵੀ ਸ਼ੰਕਰ ਮਹਾਰਾਜ ਜਿਹੇ ਸਾਧੂ ਪੁਰਸ਼ਾਂ ਨੇ ਆਪਣਾ ਜੀਵਨ ਦਾਨ ਦਿੱਤਾ।

ਵਿਨੋਬਾ ਨੇ ਤਿਲੰਗਾਨਾ ਵਿਚ ਕਿਹਾ ਸੀ-ਵਾਮਨ ਅਵਤਾਰ ਦੇ ਤਿੰਨ ਪੈਰ ਹਨ, ਜਿਨ੍ਹਾਂ ਵਿਚੋਂ ਇਕ ਭੂਦਾਨ ਹੈ। ਦੂਜਾ ਪੈਰ ਸੰਪਤੀ ਦਾਨ ਦੇ ਰੂਪ ਵਿਚ ਸ਼ੁਰੂ ਹੋਇਆ ਹੈ ਅਤੇ ਤੀਜਾ ਪੈਰ ਜੀਵਨਦਾਨ ਆਰੰਭ ਹੋਇਆ ਹੈ। ਤੀਜੇ ਪੈਰ ਦੇ ਰੂਪ ਵਿਚ "ਮੈਂ ਸਾਰਿਆਂ ਨੂੰ ਗਰੀਬਾਂ ਦੀ ਸੇਵਾ ਵਿਚ ਲਗਾਉਣ ਵਾਲਾ ਹਾਂ", ਉਨ੍ਹਾਂ ਦੀ ਇਹ ਮੰਗ ਜੀਵਨ ਦਾਨ ਦੇ ਰੂਪ ਵਿਚ ਪ੍ਰਗਟ ਹੋਈ। ਬਿਹਾਰ ਵਿਚ ਇਸਲਾਮਪੁਰ ਦੀ ਸਭਾ ਵਿਚ ਵਿਨੋਬਾ ਨੇ ਕਿਹਾ, "ਭੂਦਾਨ ਯੱਗ ਹੁਣ ਉਸ ਹਾਲਤ ਤੇ ਪਹੁੰਚ ਗਿਆ ਹੈ, ਜਿਹੜੀ ਕਿ ਅਭਮਨਯੂ ਦੀ ਹੋਈ ਸੀ। ਇਸ ਚਕਰਵੀਊ ਨੂੰ ਜਾਂ ਤੋੜਨਾ ਹੈ ਜਾਂ ਖਤਮ ਹੋ ਜਾਣਾ ਹੈ। ਨਿਰਸੰਦੇਹ ਹੁਣ ਤਾਂ ਕਰਮਚਾਰੀਆਂ ਨੇ ਇਸ ਅੰਦੋਲਨ ਰਿਚ ਸਾਲ ਜਾ ਛੇ ਮਹੀਨੇ ਤਾਂ ਨਹੀਂ ਆਉਣਾ ਹੈ। ਸਾਲ ਦੋ ਸਾਲ ਦੀ ਅਪੀਲ ਤਾਂ ਰਾਜਨੀਤਕ ਪਾਰਟੀਆਂ ਜਾਂ ਵਿਦਿਆਰਥੀਆਂ ਨੂੰ ਹੈ। ਇਸ ਕੰਮ ਵਿਚ ਜੀਵਨ ਲਗਾਉਣ ਦੀ ਅਪੀਲ ਤਾਂ ਉਹ ਕਰਮਚਾਰੀਆਂ ਨੂੰ ਹੀ ਕਰ ਰਹੇ ਹਨ, ਜਿਹੜੇ ਕਿ ਇਸ ਅੰਦਲਨ ਦੀ ਜਿੰਦ ਜਾਨ ਹਨ। ਇਸ ਲਈ ਉਹ ਹੁਣ ਇਸ ਨੂੰ ਅੰਦੋਲਨ ਨਹੀਂ ਲਹਿਰ ਕਹਿੰਦੇ ਹਨ।