ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪਰਤਵੀਂ ਨਜ਼ਰ

੨੧

ਇਸੇ ਤਰ੍ਹਾਂ ਜਦੋਂ ਤਕ ਸਾਡੇ ਦੇਸ਼ ਦੀ ਰਖਿਆ ਗੁੰਡਿਆਂ ਤੇ ਨਿਰਭਰ ਹੈ, ਜਦੋਂ ਤਕ ਇਹੋ ਹੀ ਹਾਲਤ ਹੈ, ਤਦੋਂ ਤਕ ਗੁੰਡਿਆਂ ਦਾ ਹੀ ਰਾਜ ਚਲੇਗਾ, ਉਹਨੂੰ ਜੋ ਚਾਹੋ ਨਾਂ ਦਿਉ, ਪਰ ਰਾਜ ਗੁੰਡਿਆਂ ਦਾ ਹੀ ਚਲੇਗਾ। ਕੋਈ ਹੋਰ ਨਾਂ ਦੇਣ ਨਾਲ ਅਸਲੀਅਤ ਨਹੀਂ ਮਿਟੇਗੀ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਸਲੇ ਸ਼ਾਂਤੀ ਦੇ ਤਰੀਕੇ ਨਾਲ ਹਲ ਹੋਣ।

ਕਤਲ ਨਾਲ, ਕਾਨੂੰਨ ਨਾਲ ਜਾਂ ਹਿਰਦਯ ਨਾਲ ?

ਕੁਝ ਲੋਕ ਕਹਿੰਦੇ ਹਨ ਕਿ ਤੁਹਾਡਾ ਜਿਹੜਾ ਭੂ-ਦਾਨੇ ਯੱਗ਼ ਦਾ ਕੰਮ ਚਲ ਰਿਹਾ ਹੈ, ਉਸ ਦੇ ਵਿਚ ਦੇਰ ਲਗੇਗੀ, ਇਸ ਲਈ ਕਾਨੂੰਨ ਨਾਲ ਕੰਮ ਜਲਦੀ ਕਿਉਂ ਨਹੀਂ ਕਰਵਾ ਲੈਂਦੇ? ਉਹ ਸੋਚਦੇ ਹਨ ਕਿ ਕਾਨੂੰਨ ਨਾਲ ਕੰਮ ਜਲਦੀ ਹੋ ਜਾਂਦਾ ਹੈ, ਕਤਲ ਨਾਲ ਹੋਰ ਵੀ ਜਲਦੀ ਹੋ ਜਾਂਦਾ ਹੈ। ਮੈਂ ਮੰਨਦਾ ਹਾਂ ਕਿ ਕਤਲ ਨਾਲ ਕੰਮ ਜਲਦੀ ਹੋ ਜਾਂਦਾ ਹੈ। ਮਨ ਲਵੋ ਕਿ ਸਾਡੇ ਸਾਰੇ ਮਜ਼ਦੂਰ ਉਠ ਖੜੇ ਹੋਣ ਅਤੇ ਇਕ ਤਾਰੀਖ਼ ਨੀਯਤ ਕਰਨ, ਜਿਸ ਤਰ੍ਹਾਂ ਕਿ ੨੬ ਜਨਵਰੀ; ਅਤੇ ਉਸ ਦਿਨ ਸਭ ਮਾਲਕਾਂ ਨੂੰ ਕਤਲ ਕਰ ਦੇਣ ਤਾਂ ਵਿਨੋਬਾ ਜਿਹੜਾ ਕੰਮ ਦਸ ਸਾਲ ਵਿਚ ਕਰਦਾ, ਉਹ ਇਕ ਦਿਨ ਵਿਚ ਹੋਵੇਗਾ। ਮੈਂ ਮੰਨਦਾ ਹਾਂ ਕਿ ਇਹ ਹੋ ਸਕਦਾ ਹੈ। ਪਰ ਕੀ ਇਹ ਕੋਈ ਹਲ ਹੈ? ਲੋਕ ਸੋਚਦੇ ਹਨ ਕਿ ਕਾਨੂੰਨ ਨਾਲ ਕੀ ਨਹੀਂ ਹੋ ਸਕਦਾ? ਪਰ ਕੀ ਕਾਨੂੰਨ ਨਾਲ ਤੁਸੀਂ ਦਿਆਲੂ ਬਣ ਸਕਦੇ ਹੋ, ਧਾਰਮਿਕ ਖਿਆਲ ਦੇ ਬਨ ਸਕਦੇ ਹੋ? ਉਧਰ ਬੰਬਈ ਵਿਚ ਕਾਨੂੰਨ ਬਣਿਆ ਕਿ ਸਕੂਲ ਦੇ ਬੱਚਿਆਂ ਨੂੰ ਫਾਉਂਟੈਨ, ਪੈਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਉਸ ਨਾਲ ਲਿਖਾਈ ਵਿਗੜਦੀ ਹੈ। ਕੀ ਉਹ ਕੰਮ ਵੀ ਅਸੀਂ ਬੁਧੀ ਨਾਲ ਨਹੀਂ ਕਰ ਸਕਦੇ? ਕੀ ਅਧਿਆਪਕ ਵਿਦਿਆਰਥੀਆਂ ਨੂੰ ਏਨਾ ਵੀ ਨਹੀਂ ਸਮਝਾ ਸਕਦਾ? ਅਜ ਕਲ ਤਾਂ ਇਹ ਗੱਲ ਚੱਲੀ ਹੈ ਕਿ ਹਰ ਚੀਜ਼ ਕਾਨੂੰਨ ਨਾਲ ਹੋਵੇ। ਇਹ ਜਿਹੜੇ ਸਿਨਮੇ ਚਲਦੇ ਹਨ, ਇਹ ਕਿੰਨੇ ਗੰਦੇ ਹੁੰਦੇ ਹਨ! ਇਹ ਸਾਡੇ ਬੱਚਿਆਂ ਨੂੰ ਵਿਗਾੜ ਰਹੇ ਹਨ। ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਰੋਕਣ ਲਈ ਕਾਨੂੰਨ