ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੦

ਭੂਦਾਨ ਚੜ੍ਹਦੀ ਕਲਾ 'ਚ

ਉਤੇ ਅਸੀਂ ਆਪਣੇ ਦੇਸ਼ ਦਾ ਆਧਾਰ ਰਖਦੇ ਹਾਂ ਅਤੇ ਫਿਰ ਉਸ ਦੇ ਲਈ ਕੀ ਕੁਝ ਕਰਨਾ ਪੈਂਦਾ ਹੈ? ਇਹ ਸਭ ਸੋਚਣਾ ਚਾਹੀਦਾ ਹੈ। ਉਧਰ ਬੰਬਈ ਵਿਚ ਸ਼ਰਾਬ ਬੰਦੀ ਹੋਈ, ਤਾਂ ਉਥੇ ਮੰਗ ਕੀਤੀ ਗਈ ਹੈ ਕਿ ਸੈਨਾ ਨੂੰ ਇਸ ਤੋਂ ਮੁਕਤੀ ਮਿਲਣੀ ਚਾਹੀਦੀ ਹੈ। ਸੈਨਾ ਨੂੰ ਸ਼ਰਾਬ ਦੀ ਸਹੂਲਤ ਹੋਣੀ ਚਾਹੀਦੀ ਹੈ। ਤਦ ਅਸੀਂ ਸੋਚਿਆ ਕਿ ਰਾਵਨ ਦੀ ਸੈਨਾ ਵਿੱਚ ਤਾਂ ਸਭ ਲੋਕ ਸ਼ਰਾਬ ਪੀਂਦੇ ਸਨ, ਪਰੰਤ ਰਾਮ ਜੀ ਦੀ ਸੈਨਾ ਵਿਚ ਜਿਹੜੇ ਬੰਦਰ ਸਨ, ਉਨ੍ਹਾਂ ਨੂੰ ਸ਼ਰਾਬ ਦੀ ਲੋੜ ਮਹਿਸੂਸ ਨਹੀਂ ਹੁੰਦੀ ਸੀ। ਹਨੂੰਮਾਨ ਨੂੰ ਸ਼ਰਾਬ ਦੀ ਲੋੜ ਨਹੀਂ ਸੀ। ਇਸ ਲਈ ਉਹ ਸੈਨਾ, ਜਿਹੜੀ ਕੌਮ ਦੀ ਰਾਖੀ ਅਖਵਾਉਂਦੀ ਹੈ, ਉਹ ਰਾਜਸੀ ਹੈ ਜਾਂ ਇਸ ਦੇ ਬਾਰੇ ਸੋਚਣਾ ਚਾਹੀਦਾ ਹੈ, ਪਰ ਅਸੀਂ ਤਾਂ ਗੁੰਡਿਆਂ ਨੂੰ ਹਨੂੰਮਾਨ ਦੀ ਪਦਵੀ ਦੇਣਾ ਚਾਹੁੰਦੇ ਹਾਂ। ਅਸੀਂ ਸੈਨਾ ਨੂੰ ਆਪਣੀ ਰਖਿਆ ਦਾ ਆਧਾਰ ਮੰਨਦੇ ਹਾਂ। ਤੁਲਸੀ ਦਾਸ ਜੀ ਨੇ 'ਹਨੂੰਮਾਨ-ਚਾਲੀਸਾ' ਲਿਖਿਆ। ਰਾਵਨ ਵੀ ਤਾਂ ਤਾਕਤਵਰ ਸੀ, ਪਰ ਉਸ ਨੇ 'ਰਾਵਨ-ਚਾਲੀਸਾ' ਨਹੀਂ ਲਿਖਿਆ, ਕਿਉਂਕਿ ਹਨੂੰਮਾਨ ਦੀ ਤਾਕਤ ਸਾਨੂੰ ਬਚਾਉਣ ਵਾਲੀ ਤਾਕਤ ਹੈ, ਰਾਵਨ ਦੀ ਤਾਕਤ ਨਹੀਂ। ਹਨੂੰਮਾਨ ਦੀ ਤਾਕਤ ਨਾਲ ਹੀ ਦੇਸ਼ ਬਚੇਗਾ, ਰਾਵਨ ਦੀ ਤਾਕਤ ਨਾਲ ਨਹੀਂ। ਜਿਨ੍ਹਾਂ ਸਿਪਾਹੀਆਂ ਨੂੰ ਤੁਹਾਨੂੰ ਸ਼ਰਾਬ ਪਿਆਉਣੀ ਪੈਂਦੀ ਹੈ, ਐਸ਼ ਦੇ ਸਾਧਨ ਦੇਣੇ ਪੈਂਦੇ ਹਨ ਅਤੇ ਰਣ-ਭੂਮੀ ਵਿਚ ਭੇਜਣ ਤੇ ਜਿਨ੍ਹਾਂ ਦੇ ਭੋਗ ਬਿਲਾਸ ਲਈ ਕੰਨਿਆ ਭੇਜਣੀਆਂ ਪੈਂਦੀਆਂ ਹਨ, ਉਨ੍ਹਾਂ ਦੀ ਅਨੀਤੀ ਨੂੰ ਭੀ ਨੀਤੀ ਮੰਨਣਾ ਪੈਂਦਾ ਹੈ। ਅਸਾਂ ਸੁਣਿਆ--"ਵਾਰਬੇਬੀਜ਼ ਅਰਥਾਤ ਯੁਧ ਵਿਚ ਪੈਦਾ ਹੋਏ ਬੱਚਿਆਂ ਦਾ ਸਵਾਲ।" ਅਸੀਂ ਹੈਰਾਨ ਰਹਿ ਗਏ ਕਿ ਯੁਧ ਤੋਂ ਬੱਚੇ ਕਿਸ ਤਰ੍ਹਾਂ ਪੈਦਾ ਹੁੰਦੇ ਹਨ? ਉਥੇ ਤਾਂ ਲੋਕੀਂ ਮਰਦੇ ਹਨ। ਪਰ ਆਧੁਨਿਕ ਯਧ ਤੋਂ ਬੱਚੇ ਪੈਦਾ ਹੁੰਦੇ ਹਨ। ਇਹ ਫ਼ੌਜ ਸਾਡਾ ਅਧਾਰ ਹੈ, ਅਜਿਹਾ ਕਿਹਾ ਜਾਂਦਾ ਹੈ। ਜੇ ਸਾਡੇ ਇਸਤ੍ਰੀ ਆਸ਼ਰਮ ਦੀ ਰੱਖਿਆ ਕਰਨੀ ਹੈ, ਤਾਂ ਕੌਣ ਕਰੇਗਾ?