ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪਰਤਵੀਂ ਨਜ਼ਰ

੧੮

ਹੁੰਦੇ ਹਨ ਉਥੇ ਤਾਂ ਸ਼ਾਂਤੀ ਹੋਣੀ ਹੀ ਚਾਹੀਦੀ ਹੈ। ਜਿਥੇ ਆਲਸੀ ਲੋਕ ਹੁੰਦੇ ਹਨ, ਉਥ ਅਸ਼ਾਂਤੀ ਹੋਣੀ ਹੀ ਚਾਹੀਦੀ ਹੈ। ਜਿਥੇ ਸ਼੍ਰਮ ਕਰਨ ਵਾਲੇ ਹੁੰਦੇ ਹਨ ਉਥੇ ਤਾਂ ਲਖਸ਼ਮੀ ਪੈਦਾ ਹੁੰਦੀ ਹੈ, ਪਰੰਤੂ ਅਜ ਤਾਂ ਇਸ ਦੇ ਨਾਲ ਉਲਟੀ ਗਲ ਹੋ ਰਹੀ ਹੈ। ਜਿਥੇ ਸ਼੍ਰਮ ਕਰਨ ਵਾਲੇ ਹੁੰਦੇ ਹਨ, ਉਥੇ ਦੋ ਪਖ ਖੜੇ ਹੋ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੋਵਾਂ ਦੇ ਹਿਤ ਭਿੰਨ ਭਿੰਨ ਹਨ। ਇਕ ਦੇ ਦੋ ਬਨਾਉਣੇ, ਦੋ ਦੇ ਚਾਰ ਬਨਾਉਣੇ। ਇਸ ਤਰਾਂ ਟੁਕੜੇ ਟੁਕੜੇ ਕਰਨਾ, ਇਹ ਅਕਲ ਤਾਂ ਦੁਨੀਆਂ ਵਿੱਚ ਸਭ ਨੂੰ ਪਰਾਪਤ ਹੈ, ਪਰੰਤੂ ਚਾਰ ਦੇ ਦੋ ਬਨਾਉਣਾ, ਦੋ ਦਾ ਇਕ ਬਨਾਉਣਾ, ਇਹ ਅਕਲ ਪਰਾਪਤ ਨਹੀਂ ਹੈ। ਟੁਕੜੇ ਕਰਨ ਦੀ ਅਕਲ ਜਿਸ ਨੂੰ ਗੀਤਾ ਨੇ ਰਾਜਸੀ ਬੁੱਧੀ ਆਖਿਆ ਹੈ, ਜਿਸ ਦੇ ਕਾਰਨ ਕਈ ਟਹਿਣੀਆਂ ਫੁਟਦੀਆਂ ਹਨ, ਇਸ ਦਾ ਉਸ ਦੇ ਨਾਲ ਮਿਲਦਾ ਨਹੀਂ, ਉਸ ਦਾ ਇਸ ਦੇ ਨਾਲ ਮਿਲਦਾ ਨਹੀਂ, ਤਾਂ ਸਭ ਨੂੰ ਪਰਾਪਤ ਹੈ। ਪਰੰਤੂ ਸਾਰਿਆਂ ਵਿਚ ਜਿਹੜਾ ਸਮਾਨ ਅੰਸ਼ ਹੈ, ਉਸ ਨੂੰ ਗ੍ਰਹਿਣ ਕਰ ਕੇ ਸਭ ਨੂੰ ਉਸ ਤੇ ਇਕ ਕਰਨਾ, ਇਹ ਅਕਲ ਸਮਝਣੀ ਚਾਹੀਦੀ ਹੈ।

ਗੁੰਡਿਆਂ ਦਾ ਰਾਜ ਕਿਉਂ ਹੈ.

ਮੈਨੂੰ ਦਸਿਆ ਗਿਆ ਹੈ ਕਿ ਏਥੇ ਗੁੰਡਿਆਂ ਦਾ ਰਾਜ ਚਲਦਾ ਹੈ, ਪਰ ਜਿਥੇ ਗੁੰਡਿਆਂ ਦਾ ਰਾਜ ਨਾ ਹੋਵੇ, ਅਜਿਹੀ ਥਾਂ ਲਭਿਆਂ ਵੀ ਨਹੀਂ ਲਭੇਗੀ। ਇਕ ਗੁੰਡੇ ਉਹ ਹੁੰਦੇ ਹਨ, ਜਿਹੜੇ ਗੁੰਡੇ ਅਖਵਾਉਂਦੇ ਹਨ ਅਤੇ ਦੂਜੇ ਗੁੰਡੇ ਉਹ ਹੁੰਦੇ ਹਨ, ਜਿਹੜੇ ਸੈਨਾਪਤੀ ਅਖਵਾਉਂਦੇ ਹਨ। ਸੋਚਣ ਦੀ ਗੱਲ ਹੈ ਕਿ ਅਸੀਂ ਸਾਰੇ ਪੜੇ ਲਿਖੇ ਲੋਕ ਆਪਣੀ ਰਖਿਆ, ਆਸਰਾ ਪੁਲਸ ਉਪਰ, ਸੈਨਾ ਉਪਰ ਰਖਦੇ ਹਾਂ। ਇਸ ਤੋਂ ਵਧ ਕੇ ਅਨਰਥ ਕੀ ਹੋ ਸਕਦਾ ਹੈ? ਇਸ ਤੋਂ ਵਧ ਕੇ ਗੁਲਾਮੀ ਦੀ ਅਵਸਥਾ ਕਿਹੜੀ ਹੋ ਸਕਦੀ ਹੈ ਅਤੇ ਇਹ ਸਿਪਾਹੀ ਵੀ ਕੌਣ ਹੁੰਦੇ ਹਨ? ਇਨ੍ਹਾਂ ਵਿਚ ਕੀ ਗੁਣ ਹੁੰਦੇ ਹਨ? ਜਿਸ ਦੀ ਛਾਤੀ ਬੱਤੀ ਇੰਚ ਹੋਵੇ, ਉਹ ਸਿਪਾਹੀ ਬਣਦਾ ਹੈ। ਬਸ ਇਹੋ ਹੀ ਹੈ, ਉਨ੍ਹਾਂ ਦਾ ਗੁਣ ਅਤੇ ਅਜਿਹਿਆਂ