ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੮

ਭੂਦਾਨ ਚੜਦੀ ਕਲਾ ’ਚ

ਗਿਆਨ ਪ੍ਰਾਪਤ ਨਾ ਕਰ ਸਕਦੇ, ਕਿਉਂਕਿ ਉਹ ਤਾਂ ਬਾਹਰ ਦੀ ਸ਼ਾਂਤੀ ਹੋ ਜਾਂਦੀ, ਅੰਦਰ ਭੈ ਰਹਿੰਦਾ ਹੈ। ਇਸ ਲਈ ਉਹ ਸ਼ਾਂਤੀ ਨਹੀਂ ਅਖਵਾਉਂਦੀ, ਕਿਉਂਕਿ ਅੰਦਰ ਤਾਂ ਉਬਲਦਾ ਰਹਿੰਦਾ ਹੈ, ਉਹ ਖਲਬਲੀ ਹੈ। ਜੇ ਖਲਬਲੀ ਪ੍ਰਗਟ ਨਾ ਹੋਵੇ ਅਤੇ ਅੰਦਰ ਹੀ ਰਹੇ ਤਾਂ ਉਹ ਜ਼ਿਆਦਾ ਖਤਰਨਾਕ ਹੁੰਦੀ ਹੈ। ਪ੍ਰਗਟ ਹੋ ਜਾਵੇ ਤਾਂ ਕੋਈ ਹਰਜ ਨਹੀਂ ਹੈ। ਪਾਣੀ ਦੀ ਭਾਫ ਅੰਦਰ ਦੱਬੀ ਰਹਿੰਦੀ ਹੈ ਤਾਂ ਉਸ ਦੀ ਸ਼ਕਤੀ ਨਾਲ ਟਰੇਨਾ ਭਕ ਭਕ ਕਰਦਆਂ ਹਨ, ਬਲਦੀਆਂ ਹਨ। ਖਲਬਲੀ ਪ੍ਰਗਟ ਹੋ ਜਾਏ ਤਾਂ ਉਸ ਦੇ ਵਿਚ ਉਨੀ ਸ਼ਕਤੀ ਨਹੀਂ ਰਹਿੰਦੀ, ਪਰ ਅਸੀਂ ਉਸ ਨੂੰ ਅੰਦਰ ਦਬਾਈ ਰਖੀਏ, ਤਾਂ ਜ਼ਿਆਦਾ ਅਨਰਥ ਹੋ ਜਾਂਦਾ ਹੈ। ਅਜ ਤੁਸਾਂ ਏਥੇ ਸ਼ਾਂਤੀ ਇਸ ਲਈ ਰਖੀ ਕਿ ਅਸੀਂ ਸਮਝਾਇਆ ਸੀ, ਧਮਕਾਇਆ ਨਹੀਂ, ਪਰ ਅਸੀਂ ਡਰ ਪੈਦਾ ਕਰ ਕੇ ਸ਼ਾਂਤੀ ਸਥਾਪਤ ਕਰੀਏ, ਤਾਂ ਵਿਵਸਥਾ ਦੇ ਵੀ ਦੇਵੀ ਨਹੀਂ ਰਹਿੰਦੀ, ਉਹ ਤਾਂ ਵਿਵਸਥਾ ਰਾਖਸ਼ਨੀ ਬਣ ਜਾਂਦੀ ਹੈ। ਇਸ ਰਾਖਸ਼ਨੀ ਦੇ ਢਿੱਡ ਵਿਚ ਏਨੀ ਅਵਿਵਸਥਾ ਹੋਵੇਗੀ ਕਿ ਉਸ ਦੇ ਕਾਰਨ ਬਾਹਰ ਦੀ ਅਵਿਵਸਥਾ ਸਾਨੂੰ ਮਨਜ਼ੂਰ ਕਰਨੀ ਪਵੇਗੀ। ਇਸ ਲਈ ਵਿਵਸਥਾ ਨਾਲੋਂ ਵੀ ਜ਼ਰੂਰੀ ਹੈ। 'ਅਭਯ' ਅਰਥਾਤ ਨਿਡਰਤਾ।

ਇਕ ਹੋਣ ਦੀ ਅਕਲ

ਅੱਜ ਅਸਾਂ ਸੁਣਿਆ ਹੈ ਕਿ ਝਰੀਆ ਇਕ ਵਡਾ ਕੁਰਕਸ਼ੇਤਰ ਹੈ। ਏਥੇ ਲੜਾਈਆਂ ਚਲਦੀਆਂ ਹਨ। ਦਰਯੋਧਨ, ਦੁਸ਼ਾਸਨ ਅਤੇ ਕਿੰਨੇ ਕੌਰਵ ਏਥੇ ਹਨ, ਅਸੀਂ ਨਹੀਂ ਜਾਣਦੇ, ਪਰ ਏਥੇ ਮਜ਼ਦੂਰ ਰਹਿੰਦੇ ਹਨ। ਉਹਨਾਂ ਤੋਂ ਕੰਮ ਲੈਣਾ ਹੈ, ਹਰ ਹਾਲਤ ਵਿਚ ਕੰਮ ਲੈਣਾ ਹੈ, ਅਜਿਹਾ ਸੋਚਿਆ ਜਾਂਦਾ ਹੈ। ਉਨ੍ਹਾਂ ਤੋਂ ਕੋਇਲਾ ਕਢਵਾਉਣਾ ਹੈ। ਜੇ ਜ਼ਮੀਨ ਤੋਂ ਕੋਇਲਾ ਨਾ ਨਿਕਲਿਆ ਤਾਂ ਦੇਸ਼ ਦਾ ਸੁਖ ਕਾਲਾ ਹੋ ਜਾਵੇਗਾ। ਇਸ ਲਈ ਉਨ੍ਹਾਂ ਕੋਲੋਂ ਕੰਮ ਕਰਵਾਉਣਾ ਹੈ, ਅਜਿਹਾ ਸੋਚਿਆ ਜਾਂਦਾ ਹੈ। ਪਰ ਮਜ਼ਦੂਰ ਦਾ ਮਤਲਬ ਹੈ ਸ਼੍ਰਮ ਸ਼ੀਲ(ਕੰਮ ਕਰਨ ਵਾਲਾ) ਜਿਥੇ ਸ਼੍ਰਮ ਸ਼ੀਲ