ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪਰਤਵੀਂ ਨਜ਼ਰ

੧੭

ਨਿਡਰਤਾ ਦੀ ਲੋੜ ਸਭ ਤੋਂ ਪਹਿਲਾਂ

ਇਸ ਲਈ ਅਸੀਂ ਅਜਿਹਾ ਤਰੀਕਾ ਇਖਤਿਆਰ ਕਰਨਾ ਚਾਹੁੰਦੇ ਹਾਂ ਜਿਸ ਨਾਲ ਮਸਲੇ ਹਲ ਹੋ ਜਾਣ ਅਤੇ ਅਸ਼ਾਂਤੀ ਜਾਂ ਖਲਬਲੀ ਪੈਦਾ ਨਾ ਹੋਵੇ, ਮਨ ਵਿਚ ਡਰ ਨਾ ਹੋਵੇ। ਸਾਡੇ ਇਤਿਹਾਸ ਰਚਨਹਾਰਾਂ ਨੂੰ ਇਸ ਗੱਲ ਦਾ ਪਤਾ ਸੀ। ਇਸ ਲਈ ਸਾਡੇ ਸਮਾਜ ਸ਼ਾਸਤੂ ਵਿਚ ਇਕ ਸ਼ਬਦ ਸੀ 'ਅਭਯ' ਪਰ ਅੱਜ ਉਸ ਦੇ ਬਦਲੇ ਲਾਅ ਐਂਡ ਆਰਡਰ (ਕਾਨੂੰਨ ਅਤੇ ਬੰਦੋਬਸਤ) ਆਇਆ ਹੈ। ਉਹ ਇਹ ਮੰਨਦੇ ਹਨ ਕਿ ਲੋਕੀ ਭੈ ਭੀਤ ਹੋ ਕੇ ਹੀ ਕਿਉਂ ਨਾ ਹੋਣ, ਪਰ ‘ਲਾਅ ਐਂਡ ਆਰਡਰ ਮੰਨਦੇ ਹਨ। ਇਸ ਤਰਾਂ ਅਸੀਂ ਵਿਵਸਥਾ ਦਵੀ ਨੂੰ ਪਰਮ ਵੀ ਮੰਨਿਆ ਹੈ। ਅਸੀਂ ਉਸ ਨੂੰ ਕਹਿੰਦੇ ਹਾ ਕਿ ਹੇ ਦੇਵੀ ਤੂੰ ਪਰਮ ਦੇਵੀ ਹੈਂ। ਤੂੰ ਹੀ ਸਾਡੀ ਰਖਿਆ ਕਰਦੀ ਹੈਂ ਅਤੇ ਤੂੰ ਹੀ ਸਾਡਾ ਆਧਾਰ ਹੈਂ। ਇਸ ਦੇ ਵੀ ਤੇ ਏਨਾ ਵਿਸ਼ਵਾਸ਼ ਹੋ ਗਿਆ ਹੈ ਕਿ ਨਾਸਤਿਕ ਲੋਕ ਵੀ ਇਸ ਨੂੰ ਮੰਨਦੇ ਹਨ। ਕਮਿਉਨਿਸਟ ਲੋਕ ਕਹਿੰਦੇ ਹਨ ਕਿ ਅਸੀਂ ਈਸ਼ਵਰ ਨੂੰ ਨਹੀਂ ਮੰਨਦੇ। ਅਸੀਂ ਓਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਈਸ਼ਵਰ ਨੂੰ ਤਾਂ ਨਹੀਂ ਮੰਨਦੇ, ਪਰ ਉਸ ਦੇ ਬਾਪ ਨੂੰ ਮੰਨਦੇ ਹੋ। ਪ੍ਰਬੰਧ ਦੇਵਤੇ ਨੂੰ ਤਾਂ ਮੰਨਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਵਿਵਸਥਾ ਕਰਦਿਆਂ ਕਰਦਿਆਂ ਕੁਝ ਲੋਕਾਂ ਦਾ ਸਫਾਇਆ ਕਰਨਾ ਹੋਵੇਗਾ। ਫਿਰ ਇਸ ਤਰਾਂ ਦਾ ਸਫਾਇਆ ਕਰਦਿਆਂ ਕਰਦਿਆਂ ਅਜਿਹੀ ਵਿਵਸਥਾ ਬਣੇਗੀ, ਜਿਸ ਦੇ ਵਿਚ ਸੰਘਰਸ਼ ਹੀ ਮਿਟ ਜਾਵੇਗਾ। ਸੰਘਰਸ਼ ਤਾਂ ਉਹਨਾਂ ਦਾ ਧਰਮ ਸੱਤਯ ਹੈ। ਜਦੋਂ ਅਸੀਂ ਪੁਛਦੇ ਹਾਂ ਕਿ ਸੰਘਰਸ਼ ਮਿਟੇਗਾ ਤਾਂ ਕੀ ਹੋਵੇਗਾ ਤਾਂ ਉਹ ਕਹਿੰਦੇ ਹਨ ਕਿ ਵਿਰ ਤਾਂ ਸ਼੍ਰਿਸ਼ਟੀ ਦੇ ਨਾਲ ਸੰਘਰਸ਼ ਆਰੰਭ ਹੋਵੇਗਾ। ਇਹ ਸਾਰਾ ਵਿਚਾਰ ਹੀ ਗਲਤ ਹੈ। ਅਸੀਂ ਵੀ ਵਿਵਸਥਾ ਦੀ ਕੀਮਤ ਨੂੰ ਮੰਨਦੇ ਹਾਂ। ਹੁਣੇ ਅਸੀਂ ਤੁਹਾਨੂੰ ਲੋਕਾਂ ਨੂੰ ਸਮਝਾਇਆ ਕਿ ਸ਼ਾਂਤ ਰਹੋ। ਪਰੰਤੂ ਜੇ ਅਸੀਂ ਸਮਝਾਉਣ ਦੀ ਥਾਂ ਮਾਰ ਕੁਟ ਸ਼ੁਰੂ ਕਰ ਦਿੰਦੇ ਤਾਂ ਤੁਸੀਂ ਸ਼ਾਤ ਤਾਂ ਰਹਿੰਦੇ, ਪਰ ਸੁਣ ਨਾ ਸਕਦੇ,