ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੬

ਭੂਦਾਨ ਚੜ੍ਹਦੀ ਕਲਾ 'ਚ

ਤੁਰਦੀ ਹੈ? ਐਟਮ ਬੰਬ ਦਾ ਹਾਈਡਰੋਜਨ ਬੰਬ ਤਕ ਜਿਹੜਾ ਮਾਮਲਾ ਵਧਿਆ ਹੈ, ਉਹਦਾ ਅਰੰਭ ਕਿਥੋਂ ਹੋਇਆ? ਉਹਦਾ ਅਰੰਭ ਪਰਮਪ੍ਰਯ ਮਾਤਾ ਪਿਤਾ ਅਤੇ ਗੁਰੂ ਤੋਂ ਹੋਇਆ ਹੈ, ਜਿਨ੍ਹਾਂ ਆਪਣੇ ਬਚਿਆਂ ਨੂੰ ਸਦ ਗੁਣ ਸਿਖਾਣ ਲਈ ਮਾਰਨ ਕੁਟਣ ਦਾ ਤਰੀਕਾ ਇਖਤਿਆਰ ਕੀਤਾ। ਐਟਮ ਬੰਬ ਅਤੇ ਹਾਈਡਰੋਜਨ ਬੰਬ ਦੀ ਗੰਗੋਤਰੀ ਉਹੋ ਹੀ ਹਨ। ਜੇ ਮਾਤਾ ਪਿਤਾ ਅਤੇ ਗੁਰੂ ਬੱਚਿਆਂ ਨੂੰ ਅਜਿਹੀ ਤ ਲੀਮ ਦੇਣ ਕਿ ਜੇ ਸਾਡੀ ਗਲ ਤੁਹਾਨੂੰ ਜਚ ਜਾਏ ਤਾਂ ਹੀ ਉਹਨੂੰ ਮਨਣਾ, ਨਾ ਜਚੇ ਤਾਂ ਨਾ ਮੰਨਣਾ ਤਾਂ ਦੇਸ਼ ਬਚੇਗਾ। ਏਸੇ ਤਾਲਮ ਦੁਆਰਾ ਅਸੀ ਵੀਚਾਰ ਪ੍ਰਧਾਨ ਬਣਾਂਗੇ। ਜਿਹੜੀ ਗੱਲ ਜਚਦੀ ਹੈ, ਉਹ ਹੀ ਮੰਨਣੀ ਚਾਹੀਦੀ ਹੈ, ਜਿਹੜੀ ਨਹੀਂ ਜਚਦੀ, ਉਸ ਨੂੰ ਨਹੀਂ ਮੰਨਣਾ ਚਾਹੀਦਾ, ਪਰ ਅਜ ਕਲ ਤਾਂ ਉਲਟਾ ਚਲਦਾ ਹੈ। ਬਚਿਆਂ ਨੂੰ ਮਾਰਿਆ ਜਾਂਦਾ ਹੈ। ਬਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਜਿਹੜੀ ਗੱਲ ਤੁਹਾਨੂੰ ਨਹੀਂ ਜਚਦੀ, ਉਸ ਉਤੇ ਅਮਲ ਮਤ ਕਰੋ। ਫਿਰ ਭਾਵੇਂ ਤੁਹਾਨੂੰ ਕੋਈ ਮਾਰੇ ਜਾਂ ਕੁਟੇ, ਤਾਂ ਵੀ ਉਸ ਦੀ ਗੱਲ ਨੂੰ ਕਬੂਲ ਮਤ ਕਰਨਾ ਅਤੇ ਮਾਰ ਖਾਂਦੇ ਰਹਿਣਾ। ਇਹ ਜਿਹੜੀ ਮਾਰ ਖਾਣ ਦੀ ਸ਼ਕਤੀ ਹੈ, ਇਹ ਜਿਹੜੀ ਸ਼ਾਂਤੀ ਨਾਲ ਮਾਰ ਖਾਣ ਦੀ ਸ਼ਕਤੀ ਹੈ, ਇਹੋ ਹੀ ਨਿਰਭੈਤਾ ਹੈ। ਸ਼ਸਤ੍ਰਾਂ ਤੇ ਵਿਸ਼ਵਾਸ ਰਖਣਾ ਨਿਰਭੈਤਾ ਨਹੀਂ, ਡਰਪੋਕ ਪਨ ਦਾ ਲੱਛਣ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਿਖਿਆ ਵਿਚ ਤਤਵ ਦਾਖਲ ਕਰ ਕੇ ਭੈ ਦੇ ਵਸ ਵਿਚ ਨਹੀਂ ਹੋਣਾ ਚਾਹੁੰਦੇ। ਅਸੀਂ ਬੱਚਿਆਂ ਨੂੰ ਦੋ ਗੱਲਾਂ ਸਿਖਾਈਏ : (੧) ਅਸੀਂ ਕਿਸੇ ਕੋਲੋਂ ਡਰਾਂਗੇ ਨਹੀਂ, ਕਿਸੇ ਨੂੰ ਡਰਾਵਾਂਗੇ ਵੀ ਨਹੀਂ । (੨) ਅਸੀਂ ਕਿਸੇ ਕੋਲੋਂ ਦਬਾਂਗੇ ਨਹੀਂ। ਅਸੀਂ ਕਿਸੇ ਨੂੰ ਦਬਾਵਾਂਗੇ ਨਹੀਂ। ਇਹੋ ਹੀ ਗੱਲ ਗੀਤਾ ਨੇ ਆਖੀ ਹੈ

'नायम हनित ना हनयते'

'ਇਹ ਨਾ ਮਾਰਦਾ ਹੈ ਅਤੇ ਨਾ ਮਰਦਾ ਹੈ'