ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪਰਤਵੀਂ ਨਜ਼ਰ

੧੫

ਸਕਦੇ ਹਨ, ਧਮਕਾ ਸਕਦੇ ਹਨ। ਤਾਂ ਫਿਰ ਇਸ ਤਾਲੀਮ ਨਾਲ ਸਾਰੇ ਦਾ ਸਾਰਾ ਨਾਗ੍ਰਿਕ-ਸਾਸ਼ਤਰ ਖ਼ਤਮ ਹੋ ਜਾਂਦਾ ਹੈ। ਇਸ ਲਈ ਜਦੋਂ ਅਸੀਂ ਵੇਖਦੇ ਹਾਂ ਕਿ ਸਾਡੇ ਮਸਲਿਆਂ ਦੇ ਹਲ ਹੋਣ ਵਿਚ ਦੇਰ ਹੈ, ਅਤੇ ਸੋਚਦੇ ਹਾਂ ਕਿ ਹਿੰਸਾ ਦੁਆਰਾ ਮਸਲੇ ਜਲਦੀ ਹਲ ਹੋ ਜਾਣਗੇ, ਤਾਂ ਇਹ ਇਕ ਭਰਮ ਹੀ ਹੈ। ਇਸ ਭਰਮ ਵਿਚ ਅਨਾਦ ਕਾਲ ਤੋਂ ਲੋਕੀ ਪਏ ਹਨ ਦਸ ਹਜ਼ਾਰ ਸਾਲਾਂ ਤੋਂ ਹਿੰਸਾ ਦੇ ਪ੍ਰਯੋਗ ਹੁੰਦਾ ਆਇਆ ਹੈ ਅਤੇ ਇਕ ਹਿੰਸਾ ਤੋਂ ਦੂਜੀ ਹਿੰਸਾ ਦੀ ਤਿਆਰੀ ਹੁੰਦੀ ਹੈ, ਹਿੰਸਾ ਦੀ ਪ੍ਰਕਿਰਿਆ ਹੁੰਦੀ ਹੈ, ਅਜਿਹਾ ਅਨੁਭਵ ਆਇਆ ਹੈ। ਪਰ ਫਿਰ ਵੀ ਮਨੁਖ ਮੰਨ ਲੈਂਦਾ ਹੈ ਕਿ ਹਿੰਸਾ ਦੀ ਲੜਾਈ ਵਿਚ ਅਸੀਂ ਇਸ ਲਈ ਨਹੀਂ ਹਾਰੇ ਕਿ ਹਿੰਸਾ ਦੇ ਤਰੀਕੇ ਵਿਚ ਹੀ ਦੋਸ਼ ਹੈ, ਸਗੋਂ ਇਸ ਲਈ ਕਿ ਸਾਡੇ ਵਿਚ ਹਿੰਸਾ ਸ਼ਕਤੀ ਘਟ ਸੀ। ਮਨੁਖ ਇਸਤਰਾਂ ਮਨ ਲੈਂਦਾ ਹੈ। ਸ਼ਸਤਰਾਂ ਦੀ ਲੜਾਈ ਵਿਚ ਜਿਹੜੇ ਹਾਰਦੇ ਹਨ, ਉਹ ਇਹ ਨਹੀਂ ਸਮਝਦੇ ਕਿ ਹਿੰਸਾ ਵਿਚ ਕੋਈ ਸ਼ਕਤੀ ਨਹੀਂ ਹੈ, ਸਗੋਂ ਉਹ ਤਾਂ ਇਹ ਸਮਝਦੇ ਹਨ, ਕਿ ਅਸੀਂ ਕਾਫੀ ਹਿੰਸਕ ਨਹੀਂ ਸੀ, ਇਸ ਲਈ, ਸ਼ਕਤੀ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਜਿਹੜਾ ਹਾਰਿਆ ਹੋਇਆ ਹੁੰਦਾ ਹੈ, ਉਹ ਸ਼ਸ਼ਤਰ ਆਦਿ ਵਧਾਉਣ ਦੀ ਕੋਸ਼ਸ਼ ਕਰਦਾ ਹੈ, ਅਤੇ ਜਿਤਦਾ ਹੈ। ਇਸ ਦੇ ਬਆਦ ਜਿਹੜਾ ਹਾਰਦਾ ਹੈ, ਉਹ ਵੀ ਸ਼ਸ਼ਤਰ ਆਦਿ ਵਧਾਉਂਦਾ ਹੈ।

ਯੁਧ ਦੀ ਗੰਗੋਤਰੀ ਸਾਡੇ ਹੀ ਘਰ ਵਿਚ

ਇਸ ਤਰ੍ਹਾਂ ਇਕ ਦੂਜੇ ਨੂੰ ਵੇਖ ਵੇਖ ਕੇ ਹਿੰਸਾ ਵਧਾਉਂਦੇ ਵਧਾਉਂਦੇ ਅਸੀਂ ਅੱਜ 'ਟੋਟਲਵਾਰ' ਸ਼ਕਲ ਯੁਧ ਤਕ ਆਏ ਹਾਂ। ਹੁਣ ਇਕ ਵਿਅਕਤੀ ਦੀ ਜਾਂ ਇਕ ਜਮਾਤ ਦੀ ਦੂਜੇ ਵਿਅਕਤੀ ਜਾਂ ਜਮਾਤ ਦੇ ਨਾਲ ਲੜਾਈ ਨਹੀਂ ਚਲਦੀ ਹੁਣ ਤਾਂ ਇਕ ਸਮੂਹ-ਰਾਸ਼ਟਰ ਦੀ ਦੂਜੇ ਸਮੂਹ ਰਾਸ਼ਟਰ ਦੇ ਨਾਲ ਲੜਾਈ ਚਲਦੀ ਹੈ। ਪਰ ਇਸ ਯੁਧ ਦੇ ਪੈਦਾ ਹੋਣ ਦਾ ਸਥਾਨ, ਇਸ ਯੁਧ ਦੀ ਗੰਗੋਤਰੀ ਕਿਹੜੀ ਹੈ, ਜਿਥੋਂ ਇਹ ਗੰਗਾ ਵਗ