ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੪

ਭੂਦਾਨ ਚੜ੍ਹਦੀ ਕਲਾ 'ਚ

ਸਮਝਾਉਣ ਦੀ ਸ਼ਕਤੀ ਤੇ ਵਿਸ਼ਵਾਸ ਨਹੀਂ, ਜਿੰਨਾਂ ਕਿ ਥੱਪੜ ਤੇ ਹੈ। ਸਕੂਲ ਵਿਚ ਵੀ ਏਹੋ ਹੀ ਹੁੰਦਾ ਹੈ। ਬੱਚਾ ਦੇਰ ਨਾਲ ਆਉਂਦਾ ਹੈ, ਤਾਂ ਉਹਨੂੰ ਨਿਯਮਤਾ ਸਿਖਾਉਣ ਲਈ ਮਾਸਟਰ ਸੋਟੀ ਮਾਰਦਾ ਹੈ। ਫਿਰ ਕੀ ਹੁੰਦਾ ਹੈ? ਬੱਚਾ ਬਾਕਾਇਦਾ ਸਕੂਲ ਵਿਚ ਆਉਣ ਲਗਦਾ ਹੈ। ਤਾਂ ਉਹ ਕਹਿੰਦੇ ਹਨ ਕਿ ਵੇਖੋ, ਕੰਮ ਹੋ ਗਿਆ। ਜਿਉਂ ਹੀ ਸੋਟੀ ਆਂਲਗੀਆਂ, ਉਦੋਂ ਹੀ ਉਹਨੂੰ ਸਦਗੁਣ ਦੀ ਪ੍ਰੇਰਨਾ ਹੋਈ ਅਤੇ ਸਦਗੁਣ ਦੀ ਪ੍ਰੇਰਨਾ ਲਈ ਸੋਟੀ ਅਤੇ ਡੰਡੇ ਦੀ ਵਰਤੋਂ ਕਿਨੀ ਲਾਭਦਾਇਕ ਹੈ। ਐਸਾ ਹੀ ਕਿਹਾ ਜਾਂਦਾ ਹੈ, ਪਰ ਵਿਆਜ ਦੇ ਕਾਰਨ ਪੂੰਜੀ ਗੁਆਈ। ਸੋਟੀਆਂ ਮਾਰਨ ਨਾਲ ਬੱਚਾ ਤਾਂ ਬਾਕਾਇਦਾ ਆਉਣ ਲਗਾ, ਪਰ ਉਹਦੇ ਨਾਲ ਨਾਲ ਉਹਨੇ ਡਰ ਵੀ ਸਿਖਿਆ। ਉਹਨੂੰ ਇਹ ਤਾਲੀਮ ਮਿਲੀ ਕਿ ਤੈਨੂੰ ਕੋਈ ਮਾਰੇ ਤਾਂ ਡਰਨਾ ਚਾਹੀਦਾ ਹੈ। ਇਸ ਤਰਾਂ ਉਹਨੇ ਨਿਡਰਤਾ ਛੱਡੀ। ਨਿਡਰਤਾ ਛਡ ਕੇ ਨਿਯਮਤਾ ਪਾਪਤ ਕੀਤੀ ਨਿਡਰਤਾ ਦੀ ਜ਼ਿਆਦਾ ਕੀਮਤ ਹੈ ਜਾਂ ਨੀਯਮਤਾ ਦੀ? ਤੁਸਾਂ ਇਕ ਪੈਸਾ ਕਮਾਇਆ ਅਤੇ ਇਕ ਰੁਪਿਆ ਗੁਆਇਆ। ਇਸ ਨਾਲ ਕੀ ਹੁੰਦਾ ਹੈ। ਬੱਚਾ ਕੁਝ ਦਿਨ ਬਾਕਾਇਦਾ ਸਕੂਲ ਵਿਚ, ਆਉਣ ਲਗ ਪੈਂਦਾ ਹੈ, ਪਰ ਬਾਅਦ ਵਿਚ ਦਬਾ ਨਾ ਰਿਹਾ, ਤਾਂ ਉਹ ਨਿਯਮਤਾ ਵੀ ਭੁਲ ਜਾਵੇਗਾ, ਇਹੋ ਹੀ ਸੰਭਵ ਹੈ। ਇਸ ਲਈ ਨਿਯਮਤਾ ਵੀ ਟਿਕਣ ਵਾਲੀ ਨਹੀਂ ਹੈ ਅਤੇ ਨਾਲ ਨਾਲ ਡਰ ਤਾਂ ਪੈਦਾ ਹੋਇਆ ਹੀ! ਇਸ ਪਰਕਾਰ ਦੀ ਤਾਲੀਮ ਖਤਰਨਾਕ ਹੈ ਅੱਜ ਤਾਂ ਇਹ ਬੱਚਾ ਡਰ ਦੇ ਮਾਰੇ ਅਧਿਆਪਕ ਜਾਂ ਮਾਤਾ ਪਿਤਾ ਦੇ ਵਸ ਵਿਚ ਹੈ, ਪਰ ਕਲ ਕਿਸੇ ਜ਼ਾਲਮ ਦੇ ਵਸ ਵੀ ਹੋ ਜਾਏਗਾ। ਇਹ ਜਿਹੜੀ ਤਾਲੀਮ ਹੈ, ਇਹ, ਤਾਂ ਬਚੇ ਨੂੰ ਦੇਹ-ਪ੍ਰਧਾਨ ਬਨਾਉਣ ਵਾਲੀ ਹੈ। ਉਸ ਨੂੰ ਸਿਖਾਇਆ ਜਾਂਦਾ ਹੈ ਕਿ ਸ਼ਰੀਰ ਅਥਵਾ ਦੇਹ ਤੇ ਖਤਰਾ ਹੋਵੇ, ਤਾਂ ਫੌਰਨ ਸਾਹਮਣੇ ਵਾਲੇ ਦੀ ਸ਼ਰਨੀ ਜਾਣਾ ਚਾਹੀਦਾ ਹੈ। ਇਸ ਤਾਲੀਮ ਦੇ ਅਰਥ ਇਹ ਹਨ ਕਿ ਅਸੀਂ ਆਪਣੇ ਸਦਗੁਣਾਂ ਨੂੰ ਖ਼ਤਰੇ ਵਿਚ ਪਾਉਂਦੇ ਹਾਂ! ਆਖ਼ਰ ਜ਼ਾਲਮ ਲੋਕਾਂ ਦੇ ਹੱਥਾਂ ਵਿਚ ਕੀ ਤਾਕਤ ਹੈ। ਇਹੋ ਈ ਕਿ ਮਾਰ ਸਕਦੇ ਹਨ; ਕੁੁਟ