ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪਰਤਵੀਂ ਨਜ਼ਰ

੧੩

ਗਏ ਤਾਂ ਇਹ ਗਲਤ ਹੋਵੇਗਾ। ਮਨ ਲਵੋ ਕਿ ਕਿਤੇ ਗੰਦਗੀ ਪਈ ਹੈ, ਅਤੇ ਸਾਫ ਕਰਨ ਵਿਚ ਦੇਰ ਲਗੇਗੀ, ਇਸ ਖਿਆਲ ਨਾਲ ਝਾੜੂ ਨਹੀਂ ਲਗਾਇਆ ਗਿਆ। ਉਹਦੇ ਤੇ ਚਿੱਟਾ ਕਪੜਾ ਵਿਛਾ ਦਿੱਤਾ ਅਤੇ ਮਨ ਲਿਆ ਕਿ ਸਫਾਈ ਹੋ ਗਈ। ਲੋਕੀ ਬਹਿ ਗਏ ਅਤੇ ਸਭਾ ਅਰੰਭ ਹੋਈ। ਫਿਰ ਥਲਿਓਂ ਇਕ ਬਿਛੂ ਨਿਕਲਿਆ ਅਤੇ ਉਹਨੇ ਕਿਸੇ ਨੂੰ ਡੰਗ ਮਾਰਿਆ, ਅਤੇ ਸਭਾ ਸਮਾਪਤ। ਝਾੜੂ ਲਗਾਉਣ ਵਿਚ ਦੇਰ ਹੋਵੇਗੀ, ਇਹ ਸੋਚਕੇ ਗੰਦਗੀ ਨੂੰ ਉਪਰੋਂ ਢਕ ਦੇਣ ਨਾਲ ਸਫਾਈ ਨਹੀਂ ਹੋ ਜਾਂਦੀ। ਸਫਾਈ ਲਈ ਕੁਝ ਕਰਨਾ ਹੀ ਪੈਂਦਾ ਹੈ। ਸੰਸਕ੍ਰਿਤ ਵਿਚ ਇਕ ਕਹਾਵਤ ਹੈ ਕਿ ਬੱਚਾ ਕਣਕ ਬੀਜਣ ਗਿਆ ਅਤੇ ਉਹਨੇ ਇਕ ਦਾਣਾ ਬੀਜਿਆ। ਇਕ ਦਿਨ ਵੇਖਆ, ਨਹੀਂ ਉਗਿਆ, ਦੂਜੇ ਦਿਨ, ਤੀਜੇ ਦਿਨ, ਚੌਥੇ ਦਿਨ ਵੇਖਿਆ ਫਿਰ ਵੀ ਨਹੀਂ ਉਗਿਆ। ਆਖਿਰ ਪੰਜਵੇਂ ਦਿਨ ਬਾਹਰ ਥੋੜ੍ਹਾ ਜਿਹਾ ਅੰਗੂਰ ਨਿਕਲਿਆ, ਤਾਂ ਬੱਚੇ ਨੂੰ ਲਗਾ ਕਿ ਜ਼ਰਾ ਜਿਹਾ ਅੰਗੂਰ ਫੁਟਣ ਵਿਚ ਏਨਾ ਚਿਰ ਕਿਉਂ ਲੱਗਾ? ਉਹਨੇ ਉਹਨੂੰ ਵਧਾਉਣ ਲਈ ਉਪਰੋਂ ਖਿਚ ਦਿਤਾ। ਪਰ ਜਦ ਦੂਜੇ ਦਿਨ ਵੇਖਿਆ ਤਾਂ ਉਹ ਸੁਕ ਚੁਕਾ ਸੀ। ਉਪਰੋਂ ਖਿੱਚਣ ਨਾਲ ਅੰਗੂਰ ਨਹੀਂ ਵਧ ਸਕਦਾ ਉਹਦੇ ਲਈ ਤਾਂ ਸਮਾਂ ਲਗਦਾ ਹੈ। ਉਹ ਲਗਣਾ ਹੀ ਚਾਹੀਦਾ ਹੈ। ਉਹਨੂੰ ਘਟ ਸਮਾਂ ਲਗੇ, ਅਜਿਹੀ ਜਿਹੜੀ ਕੋਸ਼ਿਸ਼ ਹੈ ਉਹ ਟੇਢੀ ਕੋਸ਼ਿਸ਼ ਹੀ ਹੈ ਉਹਦੇ ਨਾਲ ਤਾਂ ਸਾਰਾ ਮਾਮਲਾ ਹੀ ਟੇਢਾ ਹੋ ਜਾਂਦਾ ਹੈ। ਇਸ ਲਈ ਹਿੰਸਾ ਨਾਲ ਮਸਲੇ ਜਲਦੀ ਹਲ ਹੁੰਦੇ ਹਨ, ਇਹ ਖਿਆਲ ਵੀ ਗਲਤ ਹੀ ਹੈ।

ਦੇਹ-ਪ੍ਰਧਾਨ ਤਾਲੀਮ ਦੇ ਨਤੀਜੇ

ਅਜ ਕਲ ਲੋਕਾਂ ਦਾ ਹਿੰਸਾ ਤੇ ਏਨਾ ਵਿਸ਼ਵਾਸ ਹੈ ਕਿ ਉਹ ਮੰਨਦੇ ਹਨ ਕਿ ਹਿੰਸਾ ਨਾਲ ਹੀ ਸਾਰੇ ਮਸਲੇ ਹਲ ਹੋ ਸਕਦੇ ਹਨ। ਇਹ ਖਿਆਲ ਗਲਤ ਹੈ। ਘਰ ਵਿਚ ਵੀ ਮਾਂ ਪਿਉ ਬੱਚੇ ਨੂੰ ਥੱਪੜ ਮਾਰਦੇ ਹਨ। ਇਹਦਾ ਮਤਲਬ ਇਹ ਹੈ ਕਿ ਉਨ੍ਹਾਂ ਦਾ ਪ੍ਰੇਮ ਤੇ, ਆਪਣੀ