ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੨

ਭੂਦਾਨ ਚੜ੍ਹਦੀ ਕਲਾ ’ਚ

ਦੇ ਕਾਰਨ ਸ਼ਾਂਤੀ ਦਾ ਤਰੀਕਾ ਅਪਨਾਉਣਾ ਜ਼ਰੂਰੀ ਹੈ। ਆਪਣੇ ਮਸਲੇ ਹਲ ਕਰਨ ਲਈ ਸ਼ਾਂਤੀ ਦਾ ਹੀ ਤਰੀਕਾ ਹੁਣ ਸਭ ਨੂੰ ਅਖਤਿਆਰ ਕਰਨਾ ਪਵੇਗਾ। ਸਾਨੂੰ ਇਹ ਵੇਖਣਾ ਹੋਵੇਗਾ ਕਿ ਅੱਗ ਨਾ ਲਗਣ ਲਗ ਪਵੇ ਅਤੇ ਲਗੇ ਤਾਂ ਬੁਝ ਸਕੇ।

ਲੋਹੀਆ ਦੇ ਭਾਰਤੀ ਪਰੰਪਰਾ ਬਾਰੇ ਵਿਚਾਰ

ਜਦੋਂ ਇੰਦੌਰ ਵਿਚ ਗੋਲੀ ਚੱਲੀ ਤਾਂ ਮੈਥੋਂ ਨਾ ਰਹਾ ਗਿਆ। ਮੈਂ ਕਿਹਾ ਕਿ ਸਵਰਾਜ ਵਿਚ ਇਸਤਰ੍ਹਾਂ ਗੋਲੀ ਨਹੀਂ ਚਲਣੀ ਚਾਹੀਦੀ, ਅਤੇ ਸਵਰਾਜ ਵਿਚ ਅੰਦੋਦਨ ਚਲਾਉਣ ਵਾਲਿਆਂ ਤੇ ਵੀ ਇਹ ਜ਼ਿੰਮੇਵਾਰੀ ਆਉਂਦੀ ਹੈ ਕਿ ਉਹ ਜ਼ਬਤ ਅਤੇ ਕਾਬੂ ਰੱਖਣ, ਹਿੰਸਾ ਨਾ ਹੋਣ ਦੇਣ। ਸ੍ਰਕਾਰ ਵਾਲਿਆਂ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਗੋਲੀ ਨਾ ਚਲੇ। ਇਸ ਲਈ ਸਾਨੂੰ ਖੁਸ਼ੀ ਹੈ ਕਿ ਜਦੋਂ ਟਰਾਵਨਕਰ-ਕੋਚੀਨ ਵਿਚ ਗੋਲੀ ਚਲੀ ਤਾਂ ਰਾਮ ਮਨੋਹਰ ਲੋਹੀਆ ਦੀ ਆਤਮਾਂ ਪੁਕਾਰ ਉਠੀ। ਭਾਵੇਂ ਉਥੇ ਸੋਸ਼ਲਿਸਟ ਪਾਰਟੀ ਦੀ ਹੀ ਸਰਕਾਰ ਸੀ ਪਰ ਫਿਰ ਵੀ ਉਨ੍ਹਾਂ ਦੀ ਆਤਮਾ ਦੀ ਪੁਕਾਰ ਪ੍ਰਗਟ ਹੋਈ। ਉਹਦੇ ਤੇ ਫਿਰ ਚਰਚਾ ਹੋਈ। ਉਹਦੇ ਪੱਖ ਵਿਚ ਅਤੇ ਉਹਦੇ ਵਿਰੁਧ ਜਿਹੜੀਆਂ ਗੱਲਾਂ ਆਖੀਆਂ ਗਈਆਂ, ਉਨ੍ਹਾਂ ਸਾਰੀਆਂ ਵਿਚ ਮੈਂ ਨਹੀਂ ਪੈਣਾ ਚਾਹੁੰਦਾ ਪਰ ਉਨ੍ਹਾਾ ਦੇ ਹਿਰਦੇ ਵਿਚੋਂ ਆਪਣੇ ਆਪ ਜਿਹੜਾ ਵਿਚਾਰ ਨਿਕਲਿਆ, ਭਾਵੇਂ ਉਥੇ ਉਨ੍ਹਾਂ ਦੀ ਹੀ ਸਰਕਾਰ ਸੀ, ਉਸ ਨੂੰ ਅਸੀਂ ਭਾਰਤੀ ਵਿਚਾਰ ਕਹਿੰਦੇ ਹਾਂ ਅਤੇ ਉਹਦੇ ਨਾਲ ਅਸੀਂ ਪੂਰਨ ਤੌਰ ਤੇ ਸਹਿਮਤ ਹਾਂ।

ਹਿੰਸਾ ਦੇ ਬਾਰੇ ਵਿਚ ਇਕ ਗਲਤ ਖਿਆਲ

ਅੱਜ ਕਲ ਜਿਹੜਾ ਇਹ ਖਿਆਲ ਪਰਚਲਤ ਹੋ ਰਿਹਾ ਹੈ ਕਿ ਹਿੰਸਾ ਨਾਲ ਸਾਰੇ ਮਸਲੇ ਹਲ ਹੋ ਸਕਦੇ ਹਨ ਅਤੇ ਛੇਤੀ ਹਲ ਹੋ ਸਕਦੇ ਹਨ, ਇਹ ਗਲਤ ਹੈ। ਹਿੰਸਾ ਨਾਲ ਸਰੇ ਮਸਲੇ ਨਾਂ ਤਾਂ ਹਲ ਹੋ ਸਕਦੇ ਹਨ, ਅਤੇ ਨਾ ਹੀ ਜਲਦੀ ਹਲ ਹੋ ਸਕਦੇ ਹਨ। ਮਸਲੇ ਹਲ ਹੋ ਗਏ ਅਜਿਹਾ ਭਾਸਦਾ ਹੈ। ਜੇ ਇਸ ਅਨੁਭਵ ਤੋਂ ਅਸੀਂ ਮੰਨ ਲਈਏ ਕਿ ਮਸਲੇ ਹਲ ਹੋ