ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪਰਤਵੀਂ ਨਜ਼ਰ

੧੧

ਦੇ ਹੱਥ ਵਿੱਚ ਹੀ ਨਹੀਂ ਮੰਨ ਲਵੋ ਕਿ ਏਥੇ ਕਿਸੇ ਨੇ ਬੀੜੀ ਪੀਕੇ ਬਿਨਾਂ ਬੁਝਾਏ ਹੀ ਸੁਟ ਦਿੱਤੀ, ਜਿਸ ਦੇ ਕਾਰਨ ਘਰ ਨੂੰ ਅੱਗ ਲਗ ਗਈ, ਤਾਂ ਉਸ ਨੂੰ ਬੁਝਾਉਣ ਦੀ ਸ਼ਕਤੀ ਉਸ ਵਿਅਕਤੀ ਦੇ ਹਥ ਵਿਚ ਨਹੀਂ ਹੁੰਦੀ। ਉਸ ਨੇ ਜਾਣ ਬੁਝ ਕੇ ਤਾਂ ਅੱਗ ਲਗਾਈ ਨਹੀਂ, ਫਿਰ ਵੀ ਅੱਗ ਤਾਂ ਲਗਾਈ ਹੀ। ਉਸ ਦੇ ਹੱਥ ਵਿਚ ਅੱਗ ਲਗਾਉਣ ਦੀ ਸ਼ਕਤੀ ਹੈ, ਅਤੇ ਉਹ ਆਸਾਨੀ ਨਾਲ ਘਰ ਨੂੰ ਅੱਗ ਲਗਾ ਸਕਦਾ ਹੈ, ਪਰੰਤੂ ਅੱਗ ਬੁਝਾਉਣ ਦੀ ਸ਼ਕਤੀ ਉਸ ਦੇ ਹੱਥ ਵਿਚ ਨਹੀਂ ਹੈ। ਵਿਗਿਆਨ ਦੇ ਜ਼ਮਾਨੇ ਵਿਚ ਜਿਹੜੀ ਅੱਗ ਲਗਦੀ ਹੈ, ਉਸ ਅੱਗ ਦੀਆਂ ਲਾਟਾਂ ਨਾ ਕੇਵਲ ਕੁਝ ਘਰ, ਸਗੋਂ ਦੇਸ਼ਾਂ ਦੇ ਦੇਸ਼ ਦੇ ਸੜ ਜਾਂਦੇ ਹਨ।ਮਾਨਵਤਾ ਅਤੇ ਮਾਨਵ ਜਾਤੀ ਦਾ ਮੂਲੋਂ ਨਾਸ਼, ਕਰਨ ਦੀ ਸ਼ਕਤੀ ਦਾ ਨਿਰਮਾਣ ਵਿਗਿਆਨ ਨੇ, ਕਰ ਲਿਆ ਹੈ। ਇਸ ਲਈ ਦੁਨੀਆਂ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਇਸ ਜਿਹੜੇ ਮਸਲੇ ਹਨ, ਉਹ ਸ਼ਾਂਤੀ ਅਤੇ ਪਰੇਮ ਦੇ ਤਰੀਕੇ ਨਾਲ ਹਲ ਹੋਣ ਅਜਿਹੀ ਜਿੱਦ ਨਾ ਹੋਵੇ ਕਿ ਇਕ ਦੇਸ਼ ਵਿਚ ਜੋ ਰੀਤੀ ਜਾਂ ਤਰੀਕਾ ਚਲੇ, ਉਹੀ ਰੀਤੀ ਜਾਂ ਤਰੀਕਾ ਸਭ ਦੇ ਵਿਚ ਚਲੇ। ਜ਼ਿੱਦ ਦਾ ਸਾਡਾ ਖਿਆਲ ਨਹੀਂ। ਹਰ ਇਕ ਦੇਸ਼ ਦੇ ਆਪਣੇ, ਭਿੰਨ ਭਿੰਨ ਗੁਣ ਹੁੰਦੇ ਹਨ। ਇਸ ਲਈ ਹਰ ਦੇਸ਼ ਵਿਚ ਇਕ ਹੀ ਪੁਕਾਰ ਦੀ ਰਾਜਵਿਵਸਥਾ ਅਤੇ ਸਮਾਜ ਰਚਨਾ ਚਲਣੀ ਚਾਹੀਦੀ ਹੈ, ਅਜਿਹੀ ਜਿੱਦ ਅਸੀਂ ਨਾ ਕਰੀਏ। ਹਰ ਇਕ ਦੇਸ਼ ਆਪਣੀਆਂ ਹਾਲਤ ਅਨੁਸਾਰ ਵਖ ਵਖ ਸਮਾਜ ਰਚਨਾ ਕਰ ਸਕੁਦਾ ਹੈ,ਅਜਿਹਾ ਬਿਨਾਂ ਜ਼ਿਦ ਦੇ ਖਿਆਲ ਅਸੀਂ ਰਖਾਂਗੇ ਤਾਂ ਦੁਨੀਆਂ ਵਿਚ ਸ਼ਾਂਤੀ ਰਹੇਗੀ ਨਹੀਂ ਤਾਂ ਸਾਰੀ ਦੁਨੀਆਂ ਲਈ ਅਸ਼ਾਂਤੀ ਦੀ ਨੌਬਤ ਆਏਗੀ ਅਜੇ ਹਿੰਦੁਸਤਾਨ ਦਾ ਜਿਹੜਾ ਅੰਤ੍ਰ ਰਾਸ਼ਟਰੀ ਉਪ ਆਇਆ ਹੈ,ਹਿੰਦੁਸਤਾਨ ਦਾ ਜਿਹੜਾ ਸੁਭਾਅ ਹੈ ਅਤੇ ਹਿੰਦੁਸਤਾਨ ਦੀ ਜਿਹੜੀ ਇਤਿਹਾਸਕ ਜ਼ਿਮੇਵਾਰੀ ਹੈ, ਉਹਨਾਂ ਸਭ ਦੇ ਕਾਰਨ ਸਾਨੂੰ ਸ਼ਾਂਤੀ ਦਾ ਤਰੀਕਾ ਅਪਨਾਉਣਾ ਵਾਜਬ ਹੈ ਅਤੇ ਸਾਰੀ ਦੁਨੀਆਂ ਲਈ ਵੀ ਵਿਗਿਆਨ