ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੦

ਭੂਦਾਨ ਚੜ੍ਹਦੀ ਕਲਾ ’ਚ

ਉਹ ਨਹੀਂ ਹੋਇਆ। ਇਹਦੇ ਕਾਰਨ ਭੇਦ ਭਾਵ ਵਧੇ, ਫਿਰਕਾ ਪਰਸਤੀ ਹੋਈ ਅਤੇ ਇਕ ਦੂਜੇ ਨਾਲ ਵਿਰੋਧ ਸ਼ੁਰੂ ਹੋਇਆ। ਇਸ ਲਈ ਹਿੰਦੁਸਤਾਨ ਨੂੰ ਕਈ ਸਾਲਾਂ ਤਕ ਗੁਲਾਮ ਰਹਿਣਾ ਪਿਆ।

ਸ਼ਾਂਤੀ ਅਤੇ ਪ੍ਰੇਮ ਦਾ ਹੀ ਇਕ ਮਾਤ੍ਰ ਤਰੀਕਾ

ਇਸ ਲਈ ਸਾਡੇ ਦੇਸ਼ ਲਈ ਸ਼ਾਂਤੀ ਅਤੇ ਪ੍ਰੇਮ ਦਾ ਤਰੀਕਾ ਜ਼ਰੂਰੀ ਹੋ ਜਾਂਦਾ ਹੈ। ਮੈਂ ਤਾਂ ਇਹ ਕਹਾਂਗਾ ਕਿ ਇਹ ਸਾਡਾ ਸੁਭਾਗ ਹੈ ਕਿ ਪਰਮੇਸ਼੍ਵਰ ਨੇ ਅਜਿਹੀ ਯੋਜਨਾ ਕਰ ਰਖੀ ਹੈ ਕਿ ਅਸੀਂ ਸ਼ਾਂਤੀ ਅਤੇ ਪਰੇਮ ਨਾਲ ਹੀ ਆਪਣੇ ਮਸਲੇ ਹਲ ਕਰੀਏ। ਮੈਂ ਇਹਨੂੰ 'ਸੁਭਾਗ' ਆਖਿਆ ਹੈ, ਕਿਉਂਕਿ ਜੇ ਅਸੀਂ ਆਪਣੇ ਮਸਲੇ ਸ਼ਾਂਤੀ ਅਤੇ ਪਰੇਮ ਨਾਲ ਹਲ ਨਾ ਕਰ ਸਕੀਏ, ਤਾਂ ਸਾਡੀ ਤਾਕਤ ਅਤੇ ਦੌਲਤ ਨਹੀਂ ਵਧ ਸਕਦੀ, ਅਜਿਹੀ ਯੋਜਨਾ ਪਰਮੇਸ਼ਰ ਨੇ ਬਣਾਈ ਹੈ। ਜੇ ਹਿੰਦੁਸਤਾਨ ਫੌਜੀ ਤਾਕਤ ਵਧਾਉਣ ਦੀ ਸੋਚੇਗਾ, ਤਾਂ ਇਹ ਬਿਲਕੁਲ ਕਮਜ਼ੋਰ ਹੋ ਜਾਏਗਾ, ਗੁਲਾਮ ਹੋ ਜਾਏਗਾ। ਉਹਨੂੰ ਅਮਰੀਕਾ ਦੀ ਸ਼ਰਨ ਵਿਚ ਜਾਣਾ ਪਵੇਗਾ। ਕਿਸੇ ਨਾ ਕਿਸੇ ਦੀ ਸ਼ਰਨ। ਵਚ ਜਾਣਾ ਪਵੇਗਾ। ਫਿਰ ਅਸੀਂ ਆਜ਼ਾਦ ਨਹੀਂ ਰਹਿ ਸਕਾਂਗੇ। ਇਸ ਲਈ ਮੈਂ ਇਹਨੂੰ ਸੁਭਾਗ ਮੰਨਦਾ ਹਾਂ ਕਿ ਸਾਡਾ ਦੇਸ਼ ਸਾਰੇ ਦੇਸ਼ ਦੇ ਮਸਲੇ ਸ਼ਾਂਤੀ ਅਤੇ ਪ੍ਰੇਮ ਦੇ ਤਰੀਕੇ ਨਾਲ ਹਲ ਕਰੀ ਜਾਵੇ।

ਜਿਸ ਤਰ੍ਹਾਂ ਇਸ ਦੇਸ਼ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦੇ ਮਸਲੇ ਸ਼ਾਂਤੀ ਦੇ ਤਰੀਕੇ ਨਾਲ ਹਲ ਕੀਤੇ ਜਾਣ, ਏਸੇ ਤਰ੍ਹਾਂ ਹੀ ਵਿਗਿਆਨ ਲਈ ਵੀ ਇਹ ਜ਼ਰੂਰੀ ਹੈ ਕਿ ਦੁਨੀਆਂ ਆਪਣੇ ਮਸਲਿਆਂ ਨੂੰ ਹਲ ਕਰਨ ਲਈ ਸ਼ਾਂਤੀ, ਅਤੇ, ਪ੍ਰੇਮ ਦਾ ਰਾਹ ਲਭੇ। ਅਜ ਤਾਂ ਜਿਹੜਾ, ਸ਼ਸਤ੍ਰ ਹੈ, ਉਹ ਮਾਨਵ ਦੇ ਹਥ ਵਿਚ ਨਹੀਂ ਹੈ। ਸ਼ਸਤ੍ਰ ਸ਼ਕਤੀ ਵਿਚ ਭਾਵੇਂ ਕਿੰਨੀਆਂ ਬੁਰਾਈਆਂ ਹੋਣ, ਪਰੰਤੂ ਜੇ ਇਹ ਮਨੁਖ ਦੇ ਕਾਬੂ ਵਿਚ ਰਹੇ ਤਾਂ ਇਹ ਕੁਝ ਲਾਭਦਾਇਕ ਵੀ ਹੋ ਸਕਦੀ ਹੈ। ਪਰੰਤੂ ਅਜ ਵਿਗਿਆਨ ਦਾ ਏਨਾ ਵਿਕਾਸ ਹੋਇਆ ਹੈ ਕਿ ਸ਼ਸਤ੍ਰ-ਸ਼ਕਤੀ ਮਨੁਖ