ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪਰਤਵੀਂ ਨਜ਼ਰ

ਭਾਸ਼ਾ ਚਲੀ ਅਤੇ ਹਿੰਦੁਸਤਾਨ ਦੇ ਸਾਰੇ ਪ੍ਰਾਂਤਾਂ ਦੇ ਲੋਕਾਂ ਨੇ ਅੰਗਰੇਜ਼ੀ ਸਿਖ ਲਈ, ਜਿਸ ਨਾਲ ਉਹ ਇਕ ਦੂਜੇ ਨਾਲ ਗਲ ਬਾਤ ਕਰ ਸਕੇ ਅਤੇ ਉਸੇ ਨਾਲ ਏਕਤਾ ਪੈਦਾ ਹੋਈ. ਪਰੰਤੁ ਇਹ ਵੀਚਾਰ ਹੀ ਗਲਤ ਹੈ। ਅਸੀਂ ਤਾਂ ਵੇਦਾਂ ਦੇ ਜ਼ਮਾਨੇ ਤੋਂ ਹੀ ਏਕਤਾ ਦੀ ਭਾਵਨਾ ਜਾਣ ਪਾ ਰਹੇ ਹਾਂ, ਜਦੋਂ ਕਿ ਆਵਾਜਾਈ ਦੇ ਕੋਈ ਵੀ ਸਾਧਨ ਮੌਜੂਦ ਨਹੀਂ ਸਨ। ਉਸ ਸਮੇਂ ਦੇ ਰਿਸ਼ੀਆਂ ਦੇ ਅਨੁਸਾਰ ਸਿੰਧੂ ਤੋਂ ਲੈ ਕੇ ਹਿਮਾਲਾ ਦੇ ਪੈਰਾਂ ਤਕ ਇਕ ਸਮੁਚਾ ਦੇਸ਼ ਮੰਨਿਆ ਗਿਆ। ਇਥੇ ਇਕ ਸਭਯਤਾ ਪਲੀ। ਅਨੇਕ ਯਾਤਰੀ ਦੇਸ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਯਾਤਰਾ ਕਰਦੇ ਸਨ। ਅਨੇਕ ਸੱਤ ਪੁਰਸ਼ ਹਿਮਾਲਾ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਉੱਤਮ ਵਿਚਾਰਾਂ ਦਾ ਪਰਚਾਰ ਕਰਦੇ ਰਹਿੰਦੇ ਸਨ। ਇਸ ਲਈ ਸਾਡਾ ਇਕ ਦੇਸ਼ ਬਣਿਆ ਹੈ। ਇਹ ਵਿਰਾਸਤ ਸਾਨੂੰ ਮਿਲੀ ਹੈ। ਇਸ ਲਈ ਹੀ ਅਸੀਂ ਸ਼੍ਰੀਮਾਨ ਹਾਂ।

ਇਤਿਹਾਸ ਦੀ ਦਿੱਤੀ ਹੋਈ ਜ਼ਿਮੇਵਾਰੀ

ਹਰ ਵੱਡੀ ਵਰਾਤਾ ਸੰਭਾਲਣ ਲਈ ਅਕਲ ਚਾਹੀਦੀ ਹੈ। ਜੇ ਇਹ ਅਕਲ ਨਹੀਂ ਰਹੀ ਤਾਂ ਸਾਡੀ ਜਿਹੜੀ ਤਾਕਤ ਹੈ, ਦੇਸ਼ ਦੀ ਜਨ ਸੰਖਿਆ ਅਤੇ ਵਿਸਥਾਰ ਇਹ ਤਾਕਤ ਨਹੀਂ, ਸਾਡੀ ਕਮਜ਼ੋਰੀ ਸਾਬਤ ਹੋਵੇਗੀ। ਇਸ ਲਈ ਇਸ ਦੇਸ਼ ਦੇ ਇਤਿਹਾਸ ਨੇ ਸਾਡੇ ਤੇ ਬੜੀ ਭਾਰੀ ਜ਼ਿੰਮੇਵਾਰੀ ਪਾਈ ਹੈ ਕਿ ਏਥੇ ਮਸਲੇ ਪੈਦਾ ਹੋਣਗੇ, ਉਹਨਾਂ ਦਾ ਹਲ ਪ੍ਰੇਮ ਅਤੇ ਸ਼ਾਂਤ ਮਈ ਦੇ ਤਰੀਕੇ ਦੁਆਰਾ ਕਰੀਏ। ਜੇ ਅਸੀਂ ਇਸ ਜ਼ਿਮੇਵਾਰੀ ਨੂੰ ਨਹੀਂ ਸੰਭਾਲ ਸਕੇ, ਤਾਂ ਇਸ ਦੇਸ਼ ਦੀ ਵਿਸ਼ਾਲਤਾ ਸਾਡੀ ਕਮਜ਼ੋਰੀ ਸਾਬਤ ਹੋਵੇਗੀ ਅਤੇ ਇਹਦਾ ਫਲ ਰੂਪ ਸਾਡੀ ਆਜ਼ਾਦੀ ਵੀ ਨਹੀਂ ਟਿਕੇਗੀ। ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਇਸ ਦੇਸ਼ ਤੇ ਦੂਜਿਆਂ ਦੇ ਜਿਹੜੇ ਹਮਲੇ ਹੋ ਸਕੇ, ਉਹਨਾਂ ਦਾ ਕਾਰਨ ਇਹੋ ਹੈ ਕਿ ਇਥੋਂ ਦੇ ਲੋਕਾਂ ਨੂੰ ਇਥੋਂ ਦੇ ਵਿਵਿਧਤਾ ਦਾ ਜਿਹੜਾ ਗਿਆਨ ਹੋਣਾ ਚਾਹੀਦਾ ਸੀ,