ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਦਾਨ ਚੜ੍ਹਦੀ ਕਲਾ ’ਚ

ਪਰ ਏਥੇ ਅਨੇਕ ਧਰਮ ਹਨ। ਏਨਾ ਜ਼ਿਆਦਾ ਫਰਕ ਹੁੰਦਿਆਂ ਹੋਇਆਂ ਵੀ ਅਸੀਂ ਆਪਣੇ ਆਪ ਨੂੰ ਇਕ ਦੇਸ਼ ਦੇ ਨਿਵਾਸੀ ਮੰਨਦੇ ਹਾਂ ਅਤੇ ਉਥੋਂ ਦੇ ਲੋਕ ਆਪਣੇ ਆਪ ਨੂੰ ਇਕ ਖੰਡ ਦੇ ਨਿਵਾਸੀ ਸਮਝਦੇ ਹਨ। ਉਥੋਂ ਦੇ ਕੁਝ ਦੇਸ਼ ਤਾਂ ਸਾਡੇ ਪ੍ਰਾਂਤਾਂ ਦੇ ਇਕ ਹਿੱਸੇ ਜਿੰਨੇ ਛੋਟੇ ਹਨ, ਫਿਰ ਵੀ ਉਹ ਆਪਣੇ ਆਪ ਨੂੰ ਵਖਰਾ ਰਾਸ਼ਟ੍ਰ ਮੰਨਦੇ ਹਨ, ਕਿਉਂਕਿ ਹਰ ਇਕ ਦੀ ਆਪਣੀ ਵਖਰੀ ਭਾਸ਼ਾ ਹੈ। ਹਿੰਦੁਸਤਾਨ ਵਿਚ ਅਜਿਹੀ ਗਲ ਸੁਣਨ ਵਿਚ ਨਹੀਂ ਆਉਂਦੀ। ਏਥੋਂ ਦੇ ਸਮਾਜ ਵਿਚ ਇਕ ਵਿਆਪਕ ਬੁਧੀ ਹੈ। ਏਸੇ ਲਈ ਸਵੀਂਦਰ ਨਾਥ ਨੇ ਗਾਂਵਿਆਂ ਹੈ ਕਿ ਇਹ 'ਮਹਾਂਮਾਨਵਾਂ ਦਾ ਸਮੁੰਦਰ' ਹੈ। ਇਸ ਵਿਚ ਅਨੇਕ ਲੋਕ ਆਏ ਅਤੇ ਹੁਣ ਵੀ ਆਉਣਗੇ। ਸਾਡੇ ਦੇਸ਼ ਵਿਚ ਭਿੰਨਤਾ ਹੁੰਦਿਆਂ ਹੋਇਆਂ ਵੀ ਏਕਤਾ ਹੈ।

ਏਕਤਾ ਅੰਗ੍ਰੇਜ਼ਾਂ ਦੀ ਬਦੌਲਤ ਨਹੀਂ

ਇਹ ਏਕਤਾ ਅੰਗ੍ਰੇਜ਼ਾਂ ਨੇ ਨਹੀਂ ਬਣਾਈ, ਜਿਸ ਤਰ੍ਹਾਂ ਕਿ ਕੁਝ ਲੋਕ ਖਿਆਲ ਕਰਦੇ ਹਨ। ਅੰਗਰੇਜ਼ ਤਾਂ ਚਾਹੁੰਦੇ ਸਨ ਕਿ ਇਸ ਦੇਸ਼ ਦੇ ਵਧ ਤੋਂ ਵਧ ਟੁਕੜੇ ਹੋ ਜਾਣ ਅਤੇ ਉਨ੍ਹਾਂ ਨੇ ਇਹਦੇ ਲਈ ਕੋਸ਼ਿਸ਼ ਵੀ ਕੀਤੀ। ਉਹ ਲੰਕਾ ਨੂੰ ਵਖ ਕਰ ਸਕੇ ਤਾਂ ਉਨ੍ਹਾਂ ਨੇ ਕੀਤਾ। ਬਰਮਾ ਨੂੰ ਵਖਰਾ ਕਰ ਸਕੇ ਤਾਂ ਵਖਰਾ ਕੀਤਾ। ਅਸਾਂ ਵੀ ਇਹਦੀ ਕੋਈ ਵਿਰੋਧਤਾ ਨਹੀਂ ਕੀਤੀ ਕਿਉਂਕਿ ਅਸੀਂ ਮੰਨਦੇ ਸੀ ਕਿ ਜੇ ਸਾਡੇ ਨੇੜੇ ਦੇ ਦੇਸ਼ ਵਖ ਵਖ ਰਹਿਣਾ ਚਾਹੁੰਦੇ ਹਨ ਤਾਂ ਰਹਿਣ ਦਿਉ। ਅੰਗ੍ਰੇਜ਼ਾਂ ਨੇ ਤਾਂ ਹੋਰ ਵੀ ਵਖੇਵੇਂ ਵਧਾਏ ਜਿਸ ਤਰ੍ਹਾਂ ਹਿੰਦੂ ਮੁਸਲਮਾਨਾਂ ਦੇ। ਪਹਿਲਾਂ ਤੋਂ ਕੁਝ ਵਖੇਵਾਂ ਤਾਂ ਸੀ ਹੀ ਪਰੰਤੂ ਉਨ੍ਹਾਂ ਨੇ ਇਹਨੂੰ ਵਧਾਇਆ ਅਤੇ ਇਹਦਾ ਫਲ ਰੂਪ ਹਿੰਦੁਸਤਾਨ ਦੇ ਦੋ ਹਿੱਸੇ ਹੋ ਗਏ। ਇਹ ਤਾਂ ਏਥੋਂ ਦੀ ਸਭਯਤਾ ਹੈ ਜਿਸ ਕਾਰਨ ਅਸੀਂ ਇਹਨੂੰ ਇਕ ਦੇਸ਼ ਮੰਨਿਆ ਹੈ। ਅੰਗਰੇਜ਼ਾਂ ਨੇ ਤਾਂ ਹਿੰਦੁਸਤਾਨ ਅਤੇ ਪਾਕਿਸਤਾਨ ਬਣਾਇਆ। ਕੁਝ ਲੋਕਾਂ ਦਾ ਇਹ ਖਿਆਲ ਹੈ ਕਿ ਅੰਗਰੇਜ਼ਾਂ ਕਰਕੇ ਏਥੇ ਅੰਗਰੇਜ਼ੀ