ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਦਾਨ ਚੜ੍ਹਦੀ ਕਲਾ 'ਚ

ਹੋਏ ਆਏ। ਫਿਰ ਵੀ ਏਥੋਂ ਦੇ ਲੋਕਾਂ ਨੇ ਕੋਈ ਗਲਤ ਫਹਿਮੀ ਨਹੀਂ ਹੋਣ ਦਿੱਤੀ। ਏਥੇ ਤਾਂ ਦੇਵਾਂ ਦੀ ਉਸਤੱਤ ਅਤੇ ਰਾਖਸ਼ਾਂ ਦੀ ਨਿੰਦਾ ਕੀਤੀ ਜਾਂਦੀ ਹੈ। ਪਾਰਸੀਆਂ ਵਿਚ ਰਾਖਸ਼ਾਂ ਦੀ ਉਸਤਤ ਅਤੇ ਦੇਵਾਂ ਦੀ ਨਿੰਦਾ ਕੀਤੀ ਜਾਂਦੀ ਹੈ ਉਨ੍ਹਾਂ ਦੀ ਭਾਸ਼ਾ ਵਿਚ ਰਾਖਸ਼ ਦਾ ਅਰਥ ਹੀ ਭਗਵਾਨ ਹੈ। ਸ਼ਬਦ ਉਲਟਾ ਹੈ ਪਰੰਤੁ ਅਰਥ ਉਹੀ ਹੈ। ਭਗਵਾਨ ਨੂੰ ਉਹ ਬੜ ਭਾਰੀ ਰਾਖਸ਼ਸ਼ ਅਹੂਰ-ਮਜਦ ਕਹਿੰਦੇ ਹਨ ਅਤੇ ਦੋਵਾਂ ਨੂੰ ਕਹਿੰਦੇ ਹਨ ਭੂਤ ਜਾਂ ਪਿਸਾਰ, ਜਿਹੜੇ ਭਾਂਤ ਮਨੁਖਾਂ ਨੂੰ ਤਕਲੀਫ ਦਿੱਤਾ ਕਰਦੇ ਹਨ। ਅਜਿਹੇ ਦੇਵਾਂ ਦੀ ਉਨ੍ਹਾਂ ਨੇ ਨਿੰਦਾ ਕੀਤੀ ਹੈ। ਪਰੰਤੁ ਏਥੋਂ ਦੇ ਲੋਕਾਂ ਨੇ ਅਰਥ ਗ੍ਰਹਿਣ ਕੀਤਾ ਅਤੇ ਸ਼ਬਦਾਂ ਨੂੰ ਸਹਿਨ ਕੀਤਾ। ਇਹ ਬਹੁਤ ਵਡੀ ਗਲ ਹੈ। ਪਾਰਸੀ ਕੌਮ, ਜਿਹੜੀ ਏਥੇ ਆਈ, ਉਹ ਹਮਲਾ ਆਵਰ ਬਣ ਕੇ ਨਹੀਂ ਆਈ। ਉਹ ਜਦ ਏਥੇ ਆਏ ਤਾਂ ਉਨ੍ਹਾਂ ਦੇ ਕੋਲ ਕੋਈ ਤਾਕਤ ਨਹੀਂ ਸੀ ਕਿ ਜੀਹਦੇ ਬਲ ਨਾਲ ਉਹ ਆਸਰਾ ਮੰਗਦੇ। ਫਿਰ ਵੀ ਉਹ ਆਸਰੇ ਲਈ ਏਥੇ ਆਏ ਅਤੇ ਏਥੋਂ ਦੇ ਲੋਕਾਂ ਨੇ ਆਸਰਾ ਦਿੱਤਾ। ਭਾਰਤ ਨੇ ਉਨ੍ਹਾਂ ਨੂੰ ਪਾਲਣ ਪੋਸਣ ਦਾ ਜ਼ਿੰਮਾ ਚੁੱਕ ਲਿਆ। ਏਥੋਂ ਦੀ ਜਨਤਾ ਤਾਂ ਏਥੋਂ ਦੇ ਗਿਆਨੀਆਂ ਦੇ ਵੀਚਾਰਾਂ ਤੇ ਚਲਦੀ ਹੀ ਸੀ। ਇਸ ਲਈ ਸਾਡਾ ਵਿਕਾਸ ਹੋਇਆ।

ਮਹਾਂ-ਮਾਨਵਾਂ ਦਾ ਸਮੁੰਦਰ-ਭਾਰਤ

ਅਜ ਕਲ ਏਥੇ ਕਈ 'ਝਗੜੇ' ਚਲਦੇ ਹਨ। ਝਗੜੇ ਤਾਂ ਕਈ ਪ੍ਰਕਾਰ ਦੇ ਹੋ ਸਕਦੇ ਹਨ। ਬਿਹਾਰ-ਬੰਗਾਲ ਦਾ ਝਗੜਾ ਚਲ ਰਿਹਾ ਹੈ। ਪਰੰਤੂ ਬਿਹਾਰ ਵਾਲੇ ਇਹ ਮੰਗ ਨਹੀਂ ਕਰਦੇ ਕਿ ਅਸੀਂ ਆਪਣਾ ਰਾਸ਼ਟਰ ਬਨਾਉਣਾ ਚਾਹੁੰਦੇ ਹਾਂ ਅਤੇ ਭਾਰਤ ਤੋਂ ਵਖਰਿਆਂ ਹੋਣਾ ਚਾਹੁੰਦੇ ਹਾਂ। ਨਾ ਬੰਗਾਲ ਵਾਲੇ ਹੀ ਇਹ ਮੰਗ ਕਰਦੇ ਹਨ ਕਿ ਅਸੀਂ ਆਪਣਾ ਵਖਰਾ ਰਾਸ਼ਟ੍ਰ ਬਨਾਉਣਾ ਚਾਹੁੰਦੇ ਹਾਂ। ਅਸੀਂ ਸਭ ਭਾਰਤੀ ਹਾਂ, ਭਾਰਤਵਾਸੀ ਹਾਂ ਅਤੇ ਇਕ ਰਾਜ ਵਿਚ ਰਹਿਣਾ ਚਾਹੁੰਦੇ ਹਾਂ। ਇਹ ਜਿਹੜੇ ਦੂਜੇ ਝਗੜੇ ਹੁੰਦੇ ਹਨ, ਇਹ ਮਾਮੂਲੀ ਝਗੜੇ ਹਨ। ਇਨ੍ਹਾਂ