ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪਰਤਵੀਂ ਨਜ਼ਰ

(ਵਿਨੋਬਾ)

ਸਾਡਾ ਇਹ ਦੇਸ਼ ਬਹੁਤ ਵੱਡਾ ਹੈ। ਏਥੋਂ ਦੇ ਕਿਸੇ ਵੀ ਲੜਕੇ ਕੋਲੋਂ ਪੁਛਿਆ ਜਾਵੇ ਕਿ ਤੁਸੀਂ ਕਿੰਨੇ ਭਰਾ ਹੋ, ਤੁਹਾਡੇ ਦੇਸ਼ ਵਾਸੀ ਕਿੰਨੇ ਹਨ,ਤਾਂ ਉਹ ਛੱਤੀ ਕਰੋੜ ਦੀ ਗਿਣਤੀ ਦਸੇਗਾ। ਸਵਾਏ ਚੀਨ ਦੇਸ਼ ਦੇ ਕਿਸੇ ਵੀ ਦੇਸ਼ ਦੇ ਸ਼ਹਿਰੀ ਦੀ ਜ਼ਬਾਨ ਤੇ ਏਨੀ ਵਡੀ ਗਿਣਤੀ ਨਹੀਂ ਹੋਵੇਗੀ। ਯੂਰਪ ਦੇ ਲੋਕਾਂ ਨੂੰ ਪੁਛਿਆ ਜਾਵੇ, ਤਾਂ ਕੋਈ ਕਹੇਗਾ ਇਕ ਕਰੋੜ, ਕੋਈ ਕਹੇਗਾ ਦੋ ਕਰੋੜ, ਕੋਈ ਕਹੇਗਾ ਚਾਰ ਕਰੋੜ। ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਗਿਣਤੀਆਂ ਉਥੇ ਸੁਣਾਈ ਜਾਣਗੇ। ਪਰ ਅਸੀਂ ਤਾਂ ਏਨੇ ਭਰਾ ਹਾਂ ਅਤੇ ਏਨੀ ਵਿਸ਼ਾਲ ਸਾਡੀ ਸੰਪਤੀ ਹੈ। ਇਹ ਸਭ ਕੀ ਹੈ? ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਇਹ ਇਸ ਲਈ ਹੈ ਕਿ ਜਿਸ ਤਰ੍ਹਾਂ ਅਨੇਕਾਂ ਨਦੀਆਂ ਸਮੁੰਦਰ ਵਿਚ ਜਾਂਦੀਆਂ ਹਨ ਅਤੇ ਸਮੁੰਦਰ ਸਭ ਨਦੀਆਂ ਨੂੰ ਆਪਣੇ ਵਿਚ ਸਮਾ ਲੈਂਦਾ ਹੈ, ਕਿਸੇ ਨੂੰ ਨਾਂਹ ਨਹੀਂ ਕਰਦਾ, ਉਸੇ ਤਰਾਂ ਭਰਤ-ਭੂਮੀ ਨੇ ਦੁਨੀਆਂ ਦੀਆਂ ਸਾਰੀਆਂ ਕੌਮਾਂ ਦਾ ਪ੍ਰੇਮ ਨਾਲ ਸੁਆਗਤ ਕੀਤਾ ਅਤੇ ਸਭ ਨੂੰ ਥਾਂ ਦਿਤੀ। ਮੈਂ ਇਕ ਮਿਸਾਲ ਦਿੰਦਾ ਹਾਂ। ਪਾਰਸੀ ਲੋਕ ਈਰਾਨ ਤੋਂ ਏਥੇ ਆਸਰਾ ਲੈਣ ਲਈ ਆਏ। ਏਥੋਂ ਦੇ ਸੁਹਿਰਦ ਲੋਕਾਂ ਨੇ ਉਨ੍ਹਾਂ ਨੂੰ ਆਸਰਾ ਦਿਤਾ। ਉਨ੍ਹਾਂ ਦੇ ਜਿਹੜੇ ਰਸਮ-ਰਿਵਾਜ ਸਨ, ਉਨ੍ਹਾਂ ਅਨੁਸਾਰ ਹੀ ਉਹ ਆਪਣੀ ਉਪਾਸਨਾ ਕਰਦੇ ਸਨ, ਆਪਣਾ ਭਗਤੀ-ਮਾਰਗ ਚਲਾਂਦੇ ਸਨ। ਉਹਨੂੰ ਅਸਾਂ ਕੋਈ ਨੁਕਸਾਨ ਨਹੀਂ ਪਹੁੰਚਾਇਆ। ਅਜ ਵੀ,ਪਾਰਸੀ ਕੌਮ ਇਸ ਦੇਸ਼ ਨੂੰ ਆਪਣਾ ਦੇਸ਼ ਸਮਝਦੀ ਹੈ ਅਤੇ ਏਥੇ ਆਪਣੇ ਆਪ ਨੂੰ ਸੁਰੱਖਿਅਤ ਸਮਝਦੀ ਹੈ। ਮੈਂ ਇਕ ਮਜ਼ੇਦਾਰ ਗਲ ਸੁਣਾਵਾਂਗਾ। ਏਥੇ ਜਿਹੜੇ ਪਾਰਸੀ ਆਏ, ਉਹ ਦੇਵਾ ਦੀ ਨਿੰਦਾ ਅਤੇ ਰਾਖਸ਼ਾਂ ਦੀ ਪ੍ਰਸੰਸਾ ਕਰਦੇ