“ਕਦੋਂ ? ਇਹੋ ਜਿਹਾ ਤਾਂ ਮੈਂ ਨੇ ਕਦੀ ਤੈਨੂੰ ਨਹੀਂ ਕਿਹਾ |
"ਤੇ ਹੋਰ ਦੁਰਕਾਰਨਾ ਕਿਸਨੂੰ ਆਖਦੇ ਹਨ ?"
"ਹਾਂ ਹਾਂ ਤੇਰੀ ਗੱਲ ਤਾਂ ਠੀਕ ਹੈ ਪਰ--ਉਹੋ ਸਭ ਲੋਕ-- "ਸ਼ਾਨਤੀ ਨੇ ਵਿਚੋਂ ਹੀ ਰੋਕ ਕੇ ਰੋਦਿਆਂ ਰੋਂਦਿਆਂ ਆਖਿਆ:-ਤੁਸੀ ਪਤੀ ਹੋ ਮੇਰੇ ਪ੍ਰਮੇਸ਼ਵਰ ਹੋ, ਮੇਰੀ ਇਹ ਦੁਨੀਆਂ ਤੇ ਅਗਲਾ ਲੋਕ ਸਭ ਕੁਝ ਮੇਰੇ ਲਈ ਤੁਸੀ ਹੋ ਪਰ ਮੈਂ ਇਹ ਜਾਣਦੀ ਹਾਂ ਕਿ ਮੈਂ ਤੁਹਾਡੀ ਕੁਝ ਵੀ ਨਹੀਂ ਹਾਂ, ਵਿਆਹ ਤੋਂ ਬਾਅਦ ਇਕ ਦਿਨ ਵੀ ਮੈਂ ਤੁਹਾਡੇ ਤੇ ਅਧਿਕਾਰ ਨਹੀਂ ਜਮਾ ਸਕੀ । ਆਹ ਮੈਂ ਆਪਣਾ ਸੀਨਾ ਫੋਲਕੇ ਕਿਸਨੂੰ ਦਿਖਾਵਾਂ ਮੈਂ ਆਪਣਾ ਦਰਦ ਆਪ ਨੂੰ ਕਿਵੇਂ ਦਸਾਂ। ਤੁਹਾਨੂੰ ਕੋਈ ਤਕਲੀਫ ਨਾ ਹੋਵੇ ਅਤੇ ਨਾ ਹੀ ਮੈਂ ਆਪ ਨੂੰ ਕੋਈ ਰੰਝ ਪਹੁੰਚਾਣਾ ਚਾਹੁੰਦੀ ਹਾਂ ਏਸੇ ਗੱਲ ਨੂੰ ਸੋਚ ਕੇ ਮੈਂ ਆਪਣੇ ਦਿਲ ਦੀ ਕੋਈ ਗੱਲ ਵੀ ਆਪ ਅਗੇ ਨਹੀਂ ਜ਼ਾਹਿਰ ਕਰਦੀ।"
"--ਰੋਂਦੀ ਕਿਉਂ ਹੈ ਸ਼ਾਨਤੀ ?"
ਮੈਂ ਰੋਂਦੀ ਕਿਉਂ ਹਾਂ--ਕੀ ਦੱਸਾਂ ਮੈਂ ਰੋਂਦੀ ਕਿਉਂ ਹਾਂ ? ਏਸ ਗੱਲ ਨੂੰ ਤਾਂ ਪ੍ਰਮਾਤਮਾ ਹੀ ਜਾਣਦਾ ਹੈ। ਮੈਂ--ਮੈਂ ਸਮਝਦੀ ਹਾਂ ਕਿ ਤੁਸੀਂ ਮੇਰਾ ਦਿਲ ਨਹੀਂ ਤੋੜਨਾ ਚਾਹੁੰਦੇ, ਕਿਉਂ ? ਏਸ ਲਈ ਕਿ ਤੁਹਾਡੇ ਦਿਲ ਨੂੰ ਵੀ ਅਸਹਿ ਗਮ ਹੈ, ਦੁਖ ਹੈ, ਤੁਸੀਂ ਵੀ ਕੀ ਕਰੋ ! ਮੈਂ ਆਪਣੀ ਜ਼ਿੰਦਗੀ ਨੂੰ ਏਸੇ ਤਰਾਂ
੮੦.