ਪੰਨਾ:ਭੈਣ ਜੀ.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਬਾਗ ਤੇ ਬਾਰਾਂਦਰੀ ਬਣਵਾਈ ਹੈ ਉਸ ਵਿਚ ਕਲਕਤੇ ਤੋਂ ਆ ਕੇ ਇਕ ਔਰਤ ਨੇ ਆਪਣਾ ਅੱਡਾ ਬਣਾ ਲਿਆ ਹੈ ਉਸ ਨੂੰ ਨਚਨ ਗਾਉਣ ਵਿਚ ਕਾਫੀ ਤਜ਼ਰਬਾ ਹੈ । ਇਹ ਸਾਰੀ ਕਾਰਸਤਾਨੀ ਮਥਰਾ ਦਾਸ ਦੀ ਹੈ ।

ਸੁਰਿੰਦਰ ਨੂੰ ਵੀ ਘਸੀਟ ਕੇ ਉਥੇ ਲੈ ਗਏ ।

ਤਿੰਨ ਦਿਨ ਹੋ ਗਏ ਸਨ । ਸ਼ਾਨਤੀ ਨੇ ਆਪਣੇ ਪਤੀ ਦੀ ਸ਼ਕਲ ਤੱਕ ਨਹੀਂ ਸੀ ਦੇਖੀ । ਚੌਥੇ ਦਿਨ ਸੁਰਿੰਦਰ ਨੂੰ ਘਰ ਆਉਂਦਿਆਂ ਦੇਖ ਉਹ ਦਰਵਾਜ਼ੇ ਨਾਲ ਪਿਠ ਲਾ ਕੇ ਖੜੀ ਹੋ ਗਈ ਤੇ ਆਖਣ ਲੱਗੀ:-

"ਐਨੇ ਦਿਨ ਕਿਥੇ ਰਹੇ ?"

"ਬਾਗ ਦੀ ਬਾਰਾਂ ਦਰੀ ਵਿਚ"

"ਉਥੇ ਇਹੋ ਜਿਹੀ ਕਿਹੜੀ ਚੀਜ਼ ਸੀ ਜਿਸਨੇ ਤਿੰਨ ਦਿਨ ਆਪ ਨੂੰ ਆਉਣ ਨਹੀਂ ਦਿੱਤਾ ?"

ਸੁਰਿੰਦਰ ਨੇ ਏਧਰ ਉਧਰ ਦੀਆਂ ਗੱਲਾਂ ਨਾਲ ਸ਼ਾਨਤੀ ਨੂੰ ਟਾਲ ਕੇ ਕਿਹਾ:-ਓਥੇ ਤਾਂ ਕੁਝ ਵੀ - ਨਹੀਂ ਸੀ, ਪਰ--"

"--ਤੁਸੀਂ ਹਰ ਗੱਲ ਨੂੰ ਏਸੇ ਤਰਾਂ ਐਵੇਂ ਹੀ ਟਾਲ ਦੇਂਦੇ ਹੋ ਮੈਂ ਸਭ ਸੁਣ ਚੁਕੀ ਹਾਂ ਮੈਨੂੰ ਸਭ ਕੁਝ ਪਤਾ ਹੈ ਕਹਿੰਦਿਆਂ ਕਹਿੰਦਿਆਂ ਸ਼ਾਨਤੀ ਰੋ ਪਈ ਤੇ ਸਿਸਕੀਆਂ ਭਰ ਭਰ ਕੇ ਆਖਣ ਲੱਗੀ:-ਮੈਥੋਂ ਇਹੋ ਜਿਹੀ ਕਿਹੜੀ ਗਲਤੀ ਹੋ ਗਈ ਹੈ ਜਿਸ ਕਰਕੇ ਮੈਨੂੰ ਦੁਰਕਾਰਦੇ ਹੋ ?"

੭੯.