ਪੰਨਾ:ਭੈਣ ਜੀ.pdf/108

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਇੰਝ ਪਤਾ ਲਗਦਾ ਸੀ ਕਿ ਸ਼ਿਵ ਚੰਦਰ ਆਪਣੀ ਪਤਨੀ ਤੋਂ ਸਭ ਕੁਝ ਸੁਣ ਚੁਕਾ ਹੈ ਏਸੇ ਕਰ ਕੇ ਉਸ ਨੇ ਭੈਣ ਨੂੰ ਇਹ ਗੱਲ ਆਖੀ ਹੈ। ਸ਼ਰਮ ਨਾਲ ਮਾਧੋਰੀ ਦਾ ਚੇਹਰਾ ਸੁਰਖ ਹੋ ਗਿਆਂ ਉਹ ਆਂਖਣ ਲੱਗੀ:-ਦਾਦਾ! ਤੂੰ ਮੇਰੀ ਬਾਬਤ ਇਹ ਖਿਆਲ ਕਰ ਸਕਦਾ ਹੈ ਕਿ ਮੈਂ ਲੜ ਝਗੜ ਕੇ ਤੇਰੇ ਘਰੋਂ ਜਾਵਾਂਗੀ ?

ਸ਼ਿਵ ਚੰਦਰ ਸ਼ਰਮਿੰਦਾ ਹੋ ਗਿਆ । ਉਸ ਨੇ ਗੱਲ ਟਾਲਦਿਆਂ ਹੋਇਆਂ , ਕਿਹਾ-ਨਹੀਂ ਨਹੀਂ ਭੈਣ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਮੈਂ ਤਾਂ ਏਸ ਲਈ ਆਖਦਾ ਹਾਂ ਕਿ ਇਹ ਘਰ ਤਾਂ ਹਮੇਸ਼ਾਂ ਹੀ ਤੇਰਾ ਹੈ ਫੇਰ ਤੂੰ ਕਿਉਂ ਏਥੋਂ ਜਾਣਾ ਚਾਹੁੰਦੀ ਏ ....... ਦੋਵਾਂ ਨੂੰ ਪਿਤਾ ਦੀ ਯਾਦ ਆ ਗਈ ਤੇ ਦੋਵਾਂ ਦੀਆਂ ਅੱਖਾਂ ਵਿਚ ਅੱਥਰੂ ਵਹਿ ਤੁਰੇ।

ਅੱਖਾਂ ਪੂੰਝਦਿਆਂ ਹੋਇਆਂ ਮਾਧੋਰੀ ਨੇ ਕਿਹਾ:-

“ਦਾਦਾ! ਮੈਂ ਸਦਾ ਲਈ ਥੋੜਾ ਹੀ ਚੱਲੀ ਹਾਂ ਤਾਂ ਫੇਰ ਆ ਜਾਵਾਂਗੀ ਜਿਸ ਵੇਲੇ ਤੇਰੇ ਲੜਕੇ ਦਾ ਜੰਞ ਪਏਗਾ ਮੈਨੂੰ ਲੈ ਆਈ ਹੁਣ ਮੈਨੂੰ ਜਾਣ ਦੇ"

"ਉਹ ਮੌਕਾ ਤਾਂ ਕਿਤੇ ਅਠ ਦਸ ਵਰੇ ਪਿਛੋਂ ਆਵੇਗਾ ਭੈਣ ?"

"ਜਿਉਂਦੀ ਰਹੀ ਤਾਂ ਜ਼ਰੂਰ ਆਵਾਂਗੀ।"

ਮਾਧੋਰੀ ਕਿਸੇ ਹਾਲਤ ਵਿਚ ਵੀ ਏਥੇ ਰਹਿਣ ਲਈ ਰਜ਼ਾਮੰਦ ਨਾ ਹੋਈ ਤੇ ਸਫਰ ਦੀ ਤਿਆਰੀ

੮੮.