ਤੇ ਜਸਤਰਾਂ ਬੇੜੀ ਰੁੜਦੀ ਹੈ ਏਸੇ ਤਰ੍ਹਾਂ ਘਰ ਦਾ ਕੰਮ ਕਾਜ ਵੀ ਤੁਰੀ ਚਲੇਗਾ।
ਮਾਧੋਰੀ ਦਾ ਬਨਾਰਸ ਜਾਨਾ ਬੜਾ ਜ਼ਰੂਰੀ ਸੀ ਉਥੇ ਉਸ ਦੀ ਨਨਾਣ ਆਪਨੇ ਇਕੋ ਇਕ ਪਤਰ ਨਾਲ ਅਕਲਿਆਂ ਰਹਿੰਦੀ ਸੀ ਉਹਨਾਂ ਨੂੰ ਇਕ ਵਾਰ ਜ਼ਰੂਰ ਮਿਲਨ ਜਾਨਾ ਸੀ । ਕਾਂਸ਼ੀ ਜਾਨ ਲਗਿਆਂ 'ਮਾਧੋਰੀ ਨੇ ਘਰ ਦੇ ਨੌਕਰਾਂ ਨੂੰ ਆਪਨੇ ਪਾਸ ਸਦ ਕੇ ਵਖੋ ਵਖ ਕੰਮ ਹਰ ਇਕ ਦੇ ਸਪੁਰਦ ਕੀਤਾ, ਤੇ ਘਰ ਦੀ ਬੁਢੀ ਨੌਕਰਾਨੀ ਨੂੰ ਸਦ ਕੇ ਏਸ ਗਲ ਦੀ ਤਾਕੀਦ ਕਰ ਦਿਤੀ ਕਿ ਉਸ ਦੇ ਪਿਤਾ ਜੀ ਤੇ ਭੈਣ ਦੀ ਦੇਖ ਭਾਲ ਵਲ ਨੌਕਰ ਲਾ ਪਰਵਾਹੀ ਨਾ ਕਰਨ । ਪਰ ਮਾਸਟਰ ਦੇ ਧਿਆਨ ਦੀ ਜੁੰਮੇਵਾਰੀ ਮਾਧੋਰੀ ਨੇ ਕਿਸੇ ਨੂੰ ਸਪੁਰਦ ਨਾ ਕੀਤੀ ਤੇ ਜਾਨ ਬੁਝ ਕੇ ਏਸ ਗਲ ਵਲੋਂ ਖਾਮੋਸ਼ੀ ਅਖਤਿਆਰ ਕਰ ਛੱਡੀ । ਇਹਨਾ ਕੁਝਕੁ ਦਿਨਾਂ ਤੋਂ ਮਾਧੋਰੀ ਨੂੰ ਮਾਸਟਰ ਸਾਹਿਬ ਵਲੋਂ ਚਿੜ ਜਿਹੀ ਹੋ ਗਈ ਸੀ। ਉਸ ਨੇ ਉਸ ਦੀ ਐਨੀ ਖਾਤਰ ਵਗੈਰਾ ਕੀਤੀ ਸੀ ਕਿ ਕਿਸੇ ਤਰਾਂ ਵੀ ਉਸ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਸੀ ਦਿਤਾ। ਪਰ ਪਤਾ ਨਹੀਂ ਇਹ ਇਨਸਾਨ ਕਸ ਮਿਟੀ ਦੀ ਬਣਿਆਂ ਹੋਇਆ ਸੀ ਕਿ ਇਸ ਨੇ ਵੀ ਜ਼ਰਾ ਜ਼ਬਾਨ ਹਿਲਾ ਕੇ ਧੰਨਵਾਦ ਤਕ ਨਹੀਂ ਸੀ ਕੀਤਾ। ਏਸੇ ਲਈ ਮਾਧੋਰੀ ਕੁਝ ਦਿਨ ਬਾਹਰ ਜਾ ਰਹੀ ਹੈ ਤਾਂਕੇ ਉਸ ਉਜੱਡ ਤੇ ਨਿਕਾਰੇ ਆਦਮੀ ਨੂੰ ਵੀ ਪਤਾ ਲਗੇ ਕਿ ਮੇਰੇ ਵਿਚ
੪੨.