ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਦਿਲ ਹੈ ਮੈਂ ਵੀ ਇਕ ਇਨਸਾਨ ਹਾਂ। ਨਾਲੇ ਜ਼ਰਾ ਏਸ ਮਖੋਲ ਵਿਚ ਹਰਜ ਵੀ ਕੀ ਹੈ ? ਏਸ ਦੀ ‘ਗੈਰ ਹਾਜ਼ਰੀ ਵਿਚ ਮਾਸਟਰ ਸਾਹਿਬ ਦੇ ਦਿਨ ਕਿਵੇਂ ਬੀਤਦੇ ਹਨ ਇਹ ਦੇਖ ਲੈਣ ਚ ਹਰਜ ਵੀ ਕੀ ਸੀ ? ਇਹੋ ਕਾਰਨ ਸੀ ਕਿ ਉਸ ਨੇ ਸੁਰਿੰਦਰ ਬਾਰੇ ਕਿਸੇ ਨੌਕਰ ਚਾਕਰ ਨੂੰ ਕੋਈ ਵੀ ਹਦਾਇਤ ਵਗੈਰਾ ਨਹੀਂ ਸੀ ਕੀਤੀ ।

ਰਿਆਜ਼ੀ ਦਾ ਇਕ ਮੁਸ਼ਕਲ ਸਵਾਲ ਸੁਰਿੰਦਰ ਹਲ ਕਰ ਰਿਹਾ ਸੀ ਕਿ ਪਰਮਲਾ ਨੇ ਕਿਹਾ:- ਮਾਸਟਰ ਸਾਹਿਬ ਵਿਦਿਆ ਤਾਂ ਕੱਲ ਰਾਤੇ ਦੀ ਕਾਂਸ਼ੀ ਚਲੀ ਗਈ ਹੈ। ਪਰ ਸੁਰਿੰਦਰ ਦੇ ਕੰਨਾਂ ਵਿਚ ਭਿਨਕ ਵੀ ਨਾ ਪਈ, ਉਹ ਆਪਣੇ ਹੀ ਕੰਮ ਵਿਚ ਗਲਤਾਨ ਸੀ । ਦੋ ਦਿਨ ਬੀਤ ਗਏ ਤੀਜੇ ਦਿਨ ਸੁਰਿੰਦਰ ਨੂੰ ਕੁਝ ਹੋਸ਼ ਆਈ ਉਸ ਨੂੰ ਇਹ ਮਹਿਸੂਸ ਹੋਇਆ ਕਿ ਹੁਣ ਦੱਸ ਵਜੇ ਜਾਂਦੇ ਹਨ ਖਾਣੇ ਲਈ ਕੋਈ ਝਗੜਾ ਨਹੀਂ ਹੁੰਦਾ--- ਇਕ ਦੋ ਵਜ ਜਾਂਦੇ ਹਨ । ਨਾਹੁਣ ਤੋਂ ਬਾਅਦ ਧੋਤੀ ਬਦਲਨ ਵੇਲੇ ਉਹ ਦੇਖਦਾ ਸੀ ਕਿ ਧੋਤੀ ਹੁਣ ਕੋਈ ਖਾਸ, ਉਜਲੀ ਨਹੀਂ ਹੁੰਦੀ। ਸਵੇਰੇ ਜੋ ਕੁਝ ਖਾਨ ਲਈ ਉਸ ਲਈ ਆਉਂਦਾ ਉਹ ਕੁਝ ਰੋਜ ਵਾਂਗ ਤਾਜ਼ਾ ਨਹੀਂ ਸੀ ਹੁੰਦਾ, ਰਾਤ ਨੂੰ ਲੈਂਪ ਦੀ ਬੱਤੀ ਬੁਝਾਨ ਲਈ ਕੋਈ ਨਹੀਂ ਸੀ ਆਉਂਦਾ ਪੜ੍ਹਦਿਆਂ ਪੜ੍ਹਦਿਆਂ ਦੋ ਤਿੰਨ ਵੱਜ ਜਾਂਦੇ ਹਨ ਤੇ ਸਵੇਰੇ ਅੱਖ ਨਹੀਂ ਖੁਲਦੀ ਉਠਦਿਆਂ ਉਠਦਿਆਂ

੪੩.