ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤ ਦਿਨ ਚੜ੍ਹ ਜਾਂਦਾ ਹੈ | ਸਾਰਾ ਦਿਨ ਅਖਾਂ ਵਿਚ ਸੁਸਤੀ ਤੇ ਉਨੀਂਦਰਾਂ ਜਹਾ ਆਇਆ ਰਹਿੰਦਾ ਹੈ। ਉਬਾਸੀਆਂ ਤੇ ਆਂਕੜਾਂ ਲੈਦਿਆਂ ਹੀ ਸਮਾਂ ਬਤੀਤ ਹੋ ਜਾਂਦਾ ਹੈ । ਤਦ ਹੁਣ ਕੀਤੇ ਮਾਸਟਰ ਨੂੰ ਅਚਾਨਕ ਖਿਆਲ ਆਇਆ ਕਿ ਏਸ ਘਰ ਵਿਚ ਕੁਝ ਤਬਦੀਲੀ ਜਿਹੀ ਹੋ ਗਈ ਹੈ। ਜਿਸ ਵੇਲੇ ਗਰਮੀ ਸਤਾਂਦੀ ਹੋਵੇ ਤਾਂ ਹੀ ਆਦਮੀ ਨੂੰ ਪਖੇ ਦੀ ਕਦਰ ਤੇ ਜਰੂਰਤ ਮਹਿਸੂਸ ਹੁੰਦੀ ਹੈ । ਸੁਰਿੰਦਰ ਨੇ ਹਥੋਂ ਕਿਤਾਬ ਛਡ ਕ ਸਿਰ ਉਤਾਂਹ ਚੁਕ ਕੇ ਪੁਛਿਆ:-

ਪਰਮਲਾ ! ਬੜੀ ਦੀਦੀ | ਅਜ ਕਲ ਏਥੇ ਨਹੀਂ ਹੈ ?"

"ਨਹੀਂ ਕਾਂਸ਼ੀ ਗਈ ਹੈ ।"

ਹੂੰ ਇਹ ਗਲ ਹੈ.... ਸੁਰਿੰਦਰ, ਫੇਰ ਕਿਤਾਬ ਵਿਚ ਮਗਨ ਹੋ ਗਿਆ। ਪੰਜ ਦਿਨ ਹੋਰ ਏਸੇ ਤਰ੍ਹਾਂ ਗੁਜ਼ਰ ਗਏ । ਸੁਰਿੰਦਰ ਨੇ ਪਿਨਸਲ ਕਿਤਾਬ ਦੇ ਉਪਰ ਰੱਖ ਦਿਤੀ ਤੇ ਆਖਨ ਲਗਾ-ਪਰਮਲਾ ਏਸ ਮਹੀਨੇ ਖਤਮ ਹੋਨ ਵਿਚ ਅਜੇ ਕਿਨੇ ਦਿਨ ਹੋਰ ਬਾਕੀ ਹਨ ?

ਪਰਮਲਾ ਨੇ ਉਤਰ ਦਿਤਾ:- ਅਜੇ ਬਹੁਤ ਦਿਨ ਹਨ ।

ਪਿਨਸਲ ਚੁਕ ਕੇ ਸੁਰਿੰਦਰ ਨੇ ਐਨਕ ਉਤਾਰ ਦਿਤੀ ਤੇ ਕਪੜੇ ਨਾਲ ਪੂੰਝਕੇ ਸਾਫ ਕਰਨ ਲਗ ਪਿਆ ਫੇਰ ਐਨਕ ਲਾ ਕੇ ਮੁੜ ਕਿਤਾਬ ਵਿਚ ਮਗਨ ਹੋ ਗਿਆ । ਦੂਜੇ ਦਿਨ ਫਰ ਪਰਮਲਾਂ ਨੂੰ ਆਖਨ ਲਗਾ:-

੪੪.