ਪੰਨਾ:ਭੈਣ ਜੀ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਮਲਾ---ਬੜੀ ਦੀਦੀ ਨੂੰ ਤੂੰ ਚਿਠੀ ਲਿਖਦੀ ਹੁੰਦੀ ਹੈ ?

ਹਾਂ ਹਾਂ ਲਿਖਦੀ ਕਿਉਂ ਨਹੀਂ ?

ਤੇ ਜਲਦੀ ਆਉਨ ਲਈ ਨਹੀਂ ਲਿਖਦੀ ?

"ਨਹੀਂ।"

ਸੁਰਿੰਦਰ ਠੰਡਾ ਸਾਹ ਭਰ ਕੇ ਹੂੰ ਕਹਿ ਕੇ ਚੁਪ ਹੋ ਗਿਆ । ਪਰਮਲਾ ਨੇ ਕਿਹਾ:-ਮਾਸਟਰ ਸਾਹਿਬ ਬੜੀ ਦੀਦੀ ਜੇ ਆ ਜਾਇ ਤਾਂ ਬੜਾ ਚੰਗਾ ਹੋਇ ?

"ਹਾਂ ਬੜਾ ਹੀ ਚੰਗਾ ਹੋਵੇ।"

ਆਉਨ ਲਈ ਚਿਠੀ ਲਿਖ ਦਿਆਂ ? ਸੁਰਿੰਦਰ ਨੂੰ ਮੂੰਹ ਮੰਗੀ ਮੁਰਾਦ ਮਿਲ ਗਈ ਆਖਨ ਲਗਾ:-- ਲਿਖ ਦੇ।

"ਤੁਹਾਡਾ ਵੀ ਸਾਰਾ ਹਾਲ ਲਿਖ ਦਿਆਂ ?

"ਲਿਖ ਦਈਂ ।"

ਲਿਖ ਦਈਂ ਕਹਿਣ ਵਿਚ, ਸੁਰਿੰਦਰ ਨੂੰ ਜ਼ਰਾ ਵੀ ਰੁਕਾਵਟ ਨਾ ਹੋਈ ।

ਏਸ ਤਰਾਂ ਕੁਝ ਦਿਨ ਹੋਰ ਬੀਤ ਗਏ । ਹਾਲਾਂ ਸੂਰਜ ਨਹੀਂ ਸੀ ਨਿਕਲਿਆ ਸਵੇਰ ਦੀ ਸੋਹਣੀ ਤੇ ਮਹਿਕ ਭਰੀ ਹਵਾ ਚੱਲ ਰਹੀ ਸੀ ਪਰਮਲਾ ਨੇ ਦੌੜ ਕੇ ਆਕੇ ਸੁਰਿੰਦਰ ਦੀ ਗਰਦਨ ਨਾਲ ਆਪਣੀਆਂ ਬਾਹਾਂ ਨਾਲ ਲਪੇਟ ਕੇ ਅਵਾਜ਼ ਦਿਤੀ:--ਮਸਟਰ ਸਾਹਿਬ ! ਸੁਰਿੰਦਰ ਨੇ ਉਨੀਂਦਰੇ ਦੀ ਭਰੀਆ ਹੋਈਆਂ ਅੱਖਾਂ ਕੁਝ ਖੋਲ ਕੇ ਕਿਹਾ:-ਕੀ ਹੈ ਪਰਮਲਾ? ਪਰਮਲਾਂ ਨੇ ਉਤ੍ਰ

੪੫.