ਪੰਨਾ:ਭੈਣ ਜੀ.pdf/61

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਆਏ ਹੋਏ ਸਨ ਤੇ ਮੀਹ ਬੜੇ ਜ਼ੋਰਾਂ ਨਾਲ ਵੱਸ ਰਿਹਾ ਸੀ। ਬ੍ਰਿਜ ਬਾਬੂ ਨਾਥ ਦੋ ਦਿਨਾਂ ਤੋਂ ਘਰੋਂ ਬਾਹਰ ਗਏ ਹੋਏ ਸਨ ਸ਼ਾਇਦ ਇਲਾਕੇ ਵਿਚ ਦੌਰਾ ਕਰਨ ਗਏ ਹੋਨ ਤੇ ਮਾਧੋਰੀ ਹਾਂ ਉਹ ਵੀ ਉਸ ਦਿਨ ਵੇਹਲੀ ਹੀ ਸੀ ਹਰ ਤਰਾਂ ਅੱਕਲੇ ਸੀ ਓਧਰ ਪਰਮਲਾ ਬੜਾ ਉਧਮ ਮਚਾ ਰਹੀ ਸੀ ।

ਮਾਧੋਰੀ ਨੇ ਉਸ ਨੂੰ ਡਾਂਟ ਕੇ ਕਿਹਾ-ਜਾ - ਜ਼ਰਾ ਆਪਣੀ ਕਿਤਾਬ ਤਾਂ ਚੁੱਕ ਲਿਆ ਮੈਂ ਦੇਖਨੀ ਹਾਂ ਕਿ ਤੂੰ ਕੀ ਕੁਝ ਪੜਿਆ ਹੈਂ ?

ਪਰਮਲਾ ਕੁਝ ਘਬਰਾ ਜਹੀ ਗਈ ਮਾਧੁਰੀ ਨੇ ਫੇਰ ਕਿਹਾ;-ਉਠ ਜਾਂਦੀ ਕਿਉਂ ਨਹੀਂ ?

ਪਰਮਲਾ ਨੇ ਤਰਲੇ ਕਰਦਿਆਂ ਆਖਿਆ:-ਵਿਦਿਆ ਰਾਤ ਨੂੰ ਪੁਛ ਲਈ ਹੁਣ ਜ਼ਰਾ ਖੇਡ ਲੈਣ ਦੇ। ਪਰ ਮਾਧੋਰੀ ਨੇ ਕਿਹਾ ਨਹੀਂ ਹੁਣੇ ਲਿਆ ਤਦ ਕਿਤੇ ਪਰਮਲਾ ਸਿਰ ਸੁਟੀ ਕਿਤਾਬ ਲੈਣ ਗਈ ਤੇ ਲਿਆ ਕੇ ਆਖਨ ਲਗੀ:-ਵਿਦਿਆ ! ਮਾਸਟਰ ਸਾਹਿਬ ਤਾਂ ਅਜ ਕਲ ਕੁਝ ਪੜ੍ਹਾਂਦੇ ਹੀ ਨਹੀਂ ਆਪ ਹੀ ਪੜ੍ਹਦੇ ਰਹਿੰਦੇ ਹਨ । ਮਾਧੋਰੀ ਨ ਕੁਝ ਪੁਰਾਣੇ ਸਬਕ ਪਰਮਲਾ ਪਾਸੀਂ ਪੁਛੇ, ਪਰ ਅਗੋਂ ਉਸ ਨੂੰ ਕੁਝ ਨਾ ਆਇਆ ਮਾਧੋਰੀ ਨੂੰ ਪਤਾ ਲਗ ਗਿਆ ਕਿ ਵਾਕਿਆ ਹੀ ਮਾਸਟਰ ਸਾਹਿਬ ਨੇ ਪਰਮਲਾ ਨੂੰ ਕੁਝ ਨਹੀਂ ਪੜਾਇਆ ਬਲਕਿ ਪਰਮਲਾ ਨੂੰ ਜਿੰਨਾ ਪਹਿਲੇ ਆਉਂਦਾ ਸੀ ਉਹ ਵੀ ਮਾਸਟਰ ਸਾਹਿਬ

੪੯.