ਸਮੱਗਰੀ 'ਤੇ ਜਾਓ

ਪੰਨਾ:ਮਟਕ ਹੁਲਾਰੇ.pdf/16

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

'ਜੀਅਦਾਨ' ਦੇਣਾ ਆਰਟ (ਉਨਰ) ਦੀ ਉੱਚੀ ਕਿਰਤ ਹੈ, ਮੋਏ ਪੱਥਰਾਂ ਨੂੰ ਕਵੀ ਦੇ ਦਿਲ ਦੀ ਜੁੰਬਸ਼ ਹਲੂਣਦੀ ਹੈ ਤੇ ਇਕ ਨਵਾਂ ਦਰਦ ਆਉਣ ਵਾਲੇ ਸਮੇਂ ਦੇ ਦਿਲ ਵਿਚ ਛਿੜ ਜਾਂਦਾ ਹੈ।

ਮਾਰ ਪਈ ਜਦ ਮਾਰਤੰਡ ਨੂੰ
ਪੱਥਰ ਰੋ ਕੁਰਲਾਣੇ:
ਪੱਥਰ ਤੋੜੇ ਦਿਲ ਪ੍ਯੇ ਟੁਟਦੇ ਨੇ
ਦਿਲ ਕਾਬਾ ਰੱਬਾਣੇ,
'ਲਾਇਂ ਹਥੌੜਾ ਸਾਨੂੰ? ਪਰ ਤੱਕ
ਸੱਟ ਪਏ ‘ਰਬ-ਘਰ’ ਨੂੰ
'ਘਟ ਘਟ ਦੇ ਵਿਚ ਵਸਦਾ ਜਿਹੜਾ:
ਤੂੰ ਕਿਨ੍ਹੂ ਰੱਬ ਸਿਞਾਣੇ?'
[ਸਫਾ ੪੯

ਅੱਜ ਥੀਂ ਬਾਦ ਇਉਂ ਜਾਪਦਾ ਹੈ ਕਿ ਸਮਾਂ ਜਰਵਾਣਿਆਂ ਦੇ ਹੱਥ ਕਵੀ ਦੀ ਕੋਮਲ ਸੁਰ ਦੀਆਂ ਚਮਕਦੀਆਂ ਤਾਰਾਂ ਨਾਲ ਬੰਨ ਦਿਆਂ ਕਰੇਗਾ ਦੋਵੇਂ ਹਥੌੜਾ ਤੇ ਤਲਵਾਰ ਉਨਾਂ ਦੇ ਹੱਥਾਂ ਵਿਚੋਂ ਢਹਿ ਪਿਆ ਕਰਨਗੇ, ਕਿਸ ਪਿਛੇ ਇਹ ਕੁਝ? ਇਹ ਨਿੱਕੀ ਜੇਹੀ ਕਵਿਤਾ ਇਸ ਸੈਂਚੀ ਵਿਚ ਆਲਮਗੀਰ ਇਨਸਾਨੀ ਕਲਚਰ (ਪ੍ਰਬਧਤਾ) ਦੀ ਇਕ ਨਵੀਂ ਫੁੱਟੀ ਕਲੀ ਹੈ। ਇਹ ਦਇਆ ਪੈਦਾ ਕਰਨ ਦਾ ਨਵਾਂ ਜਾਦੂ ਹੈ ਤੇ ਦਇਆ ਹੀ ਕੇਵਲ ਇਨਸਾਨੀ ਧਰਮ ਹੈ। ਪਿਆਰ ਦੀ ਅਨੰਤ ਬਿਹਬਲਤਾ, ਅਨੰਤ

੧੦