ਪੰਨਾ:ਮਟਕ ਹੁਲਾਰੇ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੈਰੀ ਨਾਗ ਦਾ ਪਹਿਲਾ ਝਲਕਾ

ਵੈਰੀ ਨਾਗ! ਤੇਰਾ ਪਹਿਲਾ ਝਲਕਾ
ਜਦ ਅੱਖੀਆਂ ਵਿਚ ਵਜਦਾ,
ਕੁਦਰਤ ਦੇ ਕਾਦਰ ਦਾ ਜਲਵਾ ॥
ਲੈ ਲੈਂਦਾ ਇਕ ਸਿਜਦਾ,
ਰੰਗ ਫੀਰੋਜ਼ੀ, ਝਲਕ ਬਲੌਰੀ,
ਭਲਕ ਮੋਤੀਆਂ ਵਾਲੀ ਰੂਹ ਵਿਚ ਆ ਆ ਜਜ਼ਬ ਹੋਇ,
ਜੀ ਵੇਖ ਵੇਖ ਨਹੀਂ ਰਜਦਾ
ਨਾ ਕੋਈ ਨਾਦ ਸਰੋਦ ਸੁਣੀਵੇ
ਫਿਰ ‘ਸੰਗੀਤ-ਰਸ' ਛਾਇਆ,
ਚੁੱਪ ਚਾਨ’ ਫਿਰ ਰੂਪ ਤਰੇ ਵਿਚ
ਕਰ ਕਵਿਤਾ ਰੰਗ ਜਮਾਇਆ,
ਸਰਦ, ਸਰਦ ਪਰ ਛੁਹਿਆਂ ਤੈਨੂੰ
ਰੂਹ ਸਰੂਰ ਵਿਚ ਆਵੇ ਗਹਿਰ ਗੰਭੀਰ,
ਅਡੋਲ ਸੁਹਾਵੇ ।
ਤੋਂ ਕਿਹਾ ਜੋਗ ਕਮਾਇਆ

-੬੫-