ਪੰਨਾ:ਮਨੁਖ ਦੀ ਵਾਰ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀਰਾਂ ਕਾਰਨ ਵੀਰ ਨੇ, ਛਡ ਰਾਜ ਦਿਖਾਇਆ।
[1]*ਰਾਮਾਇਨ ਨੇ ਕਾਵਿ ਦਾ ਆ ਮੁੱਢ ਬੰਨ੍ਹਾਇਆ।

ਗੀਤਾ

ਬੋਲੀ ਗੀਤਾ ਖੜਕ ਕੇ, ਪਹਿਲੀ ਹੀ ਵਾਰੀ।
ਹਕ ਲਈ ਇਨਸਾਨ ਨੇ, ਜੇ ਹਿੰਦ ਨ ਵਾਰੀ।
ਪੱਲੇ ਪੈਣੀ ਏਸ ਦੇ, ਹਰਦਮੀ ਖਵਾਰੀ।
ਕੀਤੀ ਕਤਰੀ ਖੂਹ ਪਵੂ, ਮਾਨੁਖ ਦੀ ਸਾਰੀ।

ਹਕ ਦਾ ਨਾਮ ਜਿਊਣ ਹੈ, ਡਿੱਠਾ ਪਰਤਾ ਕੇ।
ਹਕ ਬਾਝੋਂ ਜਗ ਮਾਰਦਾ, ਤਰਸਾ ਤਰਸਾ ਕੇ।
ਰੂਹ ਕਦੇ ਮਰਦੀ ਨਹੀਂ, ਉਸ ਦਸਿਆ ਆ ਕੇ।
ਹੋਇਆ ਕੀ ਜੇ ਬਦਲਿਆ, ਤਨ ਚੋਲਾ ਜਾ ਕੇ।
ਅਰਜਨ ਮਾਰੇ ਸੂਰਮੇ, ਵਡ ਜੋਧ ਲੜਾਕੇ।
ਛਡਿਆ ਹੱਥੋਂ ਧਣਖ ਨੂੰ, ਤੇ ਢੇਰੀ ਢਾ ਕੇ।
ਦਸਿਆ ਇਕ ਮਨੁਖ ਨੇ, ਇਨਸਾਨ ਬਣਾ ਕੇ।


  1. *ਰਾਮਾਇਨ ਦੇ ਕਰਤਾ ਰਿਸ਼ੀ ਵਾਲਮੀਕ ਜੀ ਸਨ, ਜਿਨ੍ਹਾਂ ਨੂੰ ਆਦਿ ਕਵੀ ਮੰਨਿਆ ਗਿਆ ਹੈ। ਇਹਨਾਂ ਇਕ ਫਟੜ ਪੰਛੀ ਨੂੰ ਦੇਖ ਕੇ ਅਨੁਸ਼ਟਪ ਛੰਦ ਦਾ ਇਕ ਟੱਪਾ ਉਚਾਰਿਆ ਸੀ। ਵਿਸਥਾਰ ਲਈ ਦੇਖੋ, ਚਾਤ੍ਰਿਕ ਅਭਿਨੰਦਨ ਗ੍ਰੰਥ ਵਿਚ ਲੇਖ "ਕਵਿਤਾ ਤੇ ਕਲਾ" ਸਫਾ ੧੧੬।

੪o.