ਪੰਨਾ:ਮਨੁਖ ਦੀ ਵਾਰ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਧੀ ਸਦਕਾ ਓਸ ਨੇ, ਗੁਣ ਖ਼ੂਬ ਸਵਾਰੇ।
ਸਤਿ ਦਾ ਖੋਜੀ ਮਾਰਿਆ, ਔਗੁਣ ਹਤਿਆਰੇ।
ਭਾਵੇਂ ਚੰਨ ਲੁਕਾਇਆ, ਪਰ ਦਮਕੇ ਤਾਰੇ।
ਗੁਣ, ਡੁਬ ਕੇ ਵੀ ਰੂਪ ਜੀ, ਪਾਂਦਾ ਲਿਸ਼ਕਾਰੇ।

ਉੱਠਿਆ ਸਿੱਖ ਸੁਕਰਾਤ ਦਾ, ਅਫ਼ਲਾਤੂ ਭਾਰਾ।

ਫ਼ਲਸਫ਼ੇ ਦਾ ਸੀ ਗੁਰੂ, ਵਡ ਇਲਮ ਮੁਨਾਰਾ।
ਸੂਝਾਂ ਸੋਚਾਂ ਦਾ ਧਨੀ, ਤੇ ਅਕਲ ਸਹਾਰਾ।
ਜਗ ਨੂੰ ਰੋਸ਼ਨ ਕਰ ਗਿਆ, ਚੰਨੋਂ ਵਧ ਤਾਰਾ।
[1]*ਉੱਚਾ ਸ਼ਹਿਰ ਵਸਾਇਆ, ਟਿਲ ਲਾ ਕੇ ਸਾਰਾ।


  1. *ਦੁਨੀਆ ਦੀ ਨਾਮੀ ਕਿਤਾਬ ਰੀਪਬਲਿਕ ਵਿਚ ਇਕ ਆਦਰਸ਼ਕ ਸ਼ਹਿਰ ਦੀ ਰਚਨਾ ਕੀਤੀ ਹੈ।

੪੨.