ਪੰਨਾ:ਮਨੁਖ ਦੀ ਵਾਰ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਇਕ ਵਿਚ ਮਾਨੁਖ ਨੂੰ, ਹਰਿ ਨਜ਼ਰੀਂ ਆਏ।

ਬਾਬਰ ਵਾਣੀ



ਲੋਧੀ ਲਾਲ ਲੁਟਾਇਆ, ਜੋ ਦੇਸ ਖੁਹਾਇਆ।
ਬਾਬਰ ਦੀ ਚੜ੍ਹ ਮਚ ਗਈ, ਉਸ ਖੌਰੂ ਪਾਇਆ।
ਰਾਜ-ਪਿਆਸਾਂ ਓਸ ਦੇ ਸਿਰ ਨੂੰ ਚਕਰਾਇਆ।
ਅੱਲਾਹ ਦੀ ਮਖ਼ਲੂਕ ਨੂੰ, ਫੜ ਬੰਨੇ ਲਾਇਆ।
ਬੱਚਾ ਬੁਢਾ ਓਸ ਨੇ, ਫੜ ਬਿਲੇ ਲਵਾਇਆ।
ਲਿਖਿਆ ਅਪਣੇ ਹਾਲ ਨੂੰ ਤੇ ਖ਼ੂਬ ਫਬਾਇਆ।
ਭੱਸ ਪਵੇ ਉਸ ਅਕਲ ਸਿਰ, ਜਿਸ ਜ਼ੁਲਮ ਕਮਾਇਆ।!

ਮਰਦ ਕਾ ਚੇਲਾ

ਉੱਠਿਆ ਚੇਲਾ ਮਰਦ ਕਾ, ਜ਼ੁਲਮੋਂ ਕੁਰਲਾਇਆ।
ਗੱਜ ਕੇ ਰੱਬ ਨੂੰ ਪੁਛਿਆ, ਨਾ ਚਿਤ ਡੁਲਾਇਆ।
ਮਾਰ ਪਈ ਕੁਲ ਦੇਸ ਨੂੰ, ਕੀ ਦਰਦ ਦਿਖਾਇਆ?
ਰਾਜ ਪਿਛੇ ਨਸਦਾ ਰਿਹੋਂ, ਜਗ ਲਈ ਨ ਆਇਆ।
ਮੋਮਨ ਉਤੇ ਚੜ੍ਹ ਪਿਆ, ਮੋਮਨ ਦਾ ਜਾਇਆ।
ਨਾਂ ਤਾਂ ਸੀ ਇਸਲਾਮ ਦਾ, ਪਰ ਗ਼ਰਜ਼ਾਂ ਤਾਇਆ।
ਲਬ ਵਿਨਾਹੇ ਮਾਣਸਾਂ, ਤਤ ਸਾਰ ਕਢਾਇਆ।

੬੮.