ਪੰਨਾ:ਮਨੁਖ ਦੀ ਵਾਰ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਦਿਮਾਗ਼ ਨੂੰ ਸੋਧਿਆ, ਉਸ ਕਾਵਿ ਬਹਾਨੇ।
ਢੱਠੇ ਕਵਿਤਾ ਜੋਤ ਤੇ, ਜਜ਼ਬੇ ਪਰਵਾਨੇ।
ਰਖੇ ਓਹਨੇ ਅੱਖ ਵਿਚ, ਨਿਤ ਭਾਵ ਨਿਸ਼ਾਨੇ।
ਕਾਵਿ ਗੁਣ ਨਹੀਂ ਦੇਖਿਆ, ਭਾਰਤ ਮਾਤਾ ਨੇ।

ਗੁਰੂ ਅਰਜਨ ਦੇਵ

ਨਾਨਕ ਅਰਜਨ ਬਣਦਿਆਂ, ਇਕ ਗ੍ਰੰਥ ਬਣਾਇਆ।
ਜਾਣੋ ਭਗਤੀ ਲਹਿਰ ਨੂੰ, ਜਦ ਰਿੜਕ ਦਿਖਾਇਆ,
ਜ਼ਾਤ ਪਾਤ ਦਾ ਰੇੜਕਾ, ਤਦ ਐਣ ਮੁਕਾਇਆ।
ਬਾਹਮਣ ਦੀ ਨਾ ਟੈਂ ਰਹੀ, ਸ਼ੂਦਰ ਗਲ ਲਾਇਆ।

ਸਮਝੋ ਸੰਗਤ ਰੂਪ ਧਰ, ਮਾਨੁਖਤਾ ਆਈ।
ਸੰਗਤ ਉਹਦਾ ਸੀ ਪਿਤਾ, ਤੇ ਸੰਗਤ ਮਾਈ।
ਸੰਗਤ ਨੂੰ ਸੀ ਮੰਨਦਾ, ਗੁਰੂਓਂ ਵਧ ਭਾਈ।
ਗੁਰ ਨਾਨਕ ਦੀ ਪੈਂਠ ਤੇ, ਰਹੁ ਰੀਤ ਚਲਾਈ।

ਹਕ ਅਸੂਲਾਂ ਦੇ ਲਈ, ਬੈਠਾ ਅੱਗ ਉਤੇ।
ਖਿੜਿਆ ਫੁਲ ਗੁਲਾਬ ਦਾ, ਪਤ ਝੜ ਦੀ ਰੁਤੇ।
ਜਾਗੇ ਸਿੱਖ ਹਕ ਲੈਣ ਨੂੰ, ਜਿਹੜੇ ਸਨ ਸੁਤੇ।

੭੨.