ਪੰਨਾ:ਮਨੁਖ ਦੀ ਵਾਰ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਕਮ ਹੱਸਿਆ ਚੜ੍ਹਦਿਓਂ, ਧੁੰਮ ਲਹਿੰਦੇ ਪਾਈ।
ਵੀਰ ਸਿੰਘ ਪੰਜਾਬ ਵਿਚ, ਆ ਵਰਖਾ ਲਾਈ।
ਬਿਹਬਲ ਹੋਇਆ ਚਾਤ੍ਰਿਕ, ਮੁਖ ਬੂੰਦ ਪਵਾਈ।

ਕੁਝ ਕਲਾਕਾਰ ਆਦਿ

[1]*ਸ਼ੰਕਰ ਨੇ ਜਗ ਰਚਨ ਦਾ, ਹੁਣ ਨਾਚ ਵਖਾਇਆ।
ਚਹੁੰ ਚੱਕੀਂ ਨਾਰਾਇਣ ਨੇ, ਸੰਗੀਤ ਵਜਾਇਆ।
ਗੁਰਬਾਣੀ ਸੰਗੀਤ ਨੂੰ, ਇਕ [2]†ਲਾਲ ਫਬਾਇਆ।
[3]‡ਪਿੱਕਾਸੋ ਨੇ ਆਰਟ ਦਾ, ਅਡ ਭਾਵ ਸੁਝਾਇਆ।
ਠਾਕਰ ਬਣਿਆ ਹੁਨਰ ਦਾ, ਸਿਰ ਹਿੰਦ ਨਿਵਾਇਆ।
ਕੀਕਣ ਪੇਂਡੂ ਹੁਨਰ ਨੂੰ, [4]ǁਜਾਮਿਨ ਚਮਕਾਇਆ।
ਮੁਲਕ ਰਾਜ ਆਨੰਦ ਨੇ, ਰਸ ਹੁਨਰੀਂ ਪਾਇਆ।
ਮਾਨੁਖਤਾ ਦੇ ਰੂਪ ਕੁਲ, ਨਾ ਜਾਣ ਗਿਣਾਏ।
ਅਰਸ਼ਾਂ ਦੇ ਇਹ ਹਨ ਨਹੀਂ, ਧਰਤੀ ਦੇ ਜਾਏ।
ਵਹਿਮਾਂ ਭਰਮਾਂ ਬਾਹਰੇ, ਜਗ ਅੰਦਰ ਆਏ।
ਭੁੱਖੇ ਲੋਕ ਪ੍ਰੀਤ ਦੇ, ਤੇ ਇਲਮ-ਤਿਹਾਏ।
ਬੂਹੇ ਉੱਤੇ ਦਾਨਿਆਂ, ਨਾ ਭੱਟ ਬਹਾਏ।
ਸੋਹਲੇ ਡੂੰਮ ਮਰਾਸੀਓਂ, ਨਾ ਕਦੀ ਗਵਾਏ।


  1. *ਉਦੈ ਸ਼ੰਕਰ।
  2. †ਭਾਈ ਲਾਲ ਅੰਮ੍ਰਿਤਸਰੀ।
  3. ‡ਫ਼ਰਾਂਸ ਦਾ ਵਡਾ ਆਰਟਿਸਟ।
  4. ǁਬੰਗਾਲੀ ਆਰਟਿਸਟ।

੧੦੦.